ਭਾਖੜਾ ਨਹਿਰ ''ਚ ਤੈਰਦੀ ਮਿਲੀ ਨੌਜਵਾਨ ਲੜਕੀ ਦੀ ਲਾਸ਼, ਫੈਲੀ ਸਨਸਨੀ (ਤਸਵੀਰਾਂ)

09/12/2017 6:47:04 PM

ਪਟਿਆਲਾ (ਬਲਜਿੰਦਰ) : ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਗੋਤਾਖੋਰਾਂ ਨੇ ਮੰਗਲਵਾਰ ਨੂੰ ਭਾਖੜਾ ਨਹਿਰ 'ਚੋਂ ਇਕ ਨੌਜਵਾਨ ਲੜਕੀ ਦੀ ਲਾਸ਼ ਕੱਢੀ ਹੈ। ਇਹ ਲਾਸ਼ ਪਿੱਛੋਂ ਹੀ ਆ ਰਹੀ ਸੀ ਜਿਉਂ ਹੀ ਗੋਤਾਖੋਰਾਂ ਨੇ ਲਾਸ਼ ਨੂੰ ਭਾਖੜਾ ਵਿਚ ਤੈਰਦੇ ਦੇਖਿਆ ਤਾਂ ਤੁਰੰਤ ਗੋਤਾਖੋਰਾਂ ਨੇ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਇਸ ਸੰਬੰਧੀ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਲੜਕੀ ਦੀ ਉਮਰ ਲਗਭਗ 18 ਤੋਂ19 ਸਾਲ ਲੱਗਦੀ ਹੈ। ਲੜਕੀ ਨੇ ਹਰੇ ਤੇ ਕਈ ਰੰਗਾਂ ਨਾਲ ਮਿਕਸ ਕਪੜੇ ਪਾਏ ਹੋਏ ਹਨ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੇ ਗੋਤਾਖੋਰ 24 ਘੰਟੇ ਭਾਖੜਾ ਨਹਿਰ ਵਿਖੇ ਤਾਇਨਾਤ ਰਹਿੰਦੇ ਹਨ ਤਾਂ ਕਿ ਲੋਕਾਂ ਨੂੰ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਜਿਹੜੀ ਲਾਸ਼ ਭਾਖੜਾ ਵਿਚ ਤੈਰਦੀ ਦਿਖਾਈ ਦਿੰਦੀ ਹੈ, ਉਸ ਨੂੰ ਕਲੱਬ ਦੇ ਮੈਂਬਰਾਂ ਵਲੋਂ ਕੱਢ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲਾਸ਼ ਲਈ ਲੋਕਾਂ ਨੂੰ ਖਨੌਰੀ ਹੈੱਡ 'ਤੇ ਜਾ ਕੇ ਖੱਜਲ-ਖੁਆਰ ਹੋਣਾ ਪੈਂਦਾ ਸੀ, ਜਿਥੇ ਲਾਸ਼ ਨੂੰ ਪਹੁੰਚਣ ਨੂੰ ਕਈ ਦਿਨ ਲੱਗ ਜਾਂਦੇ ਸਨ ਪਰ ਹੁਣ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਥੇ ਹੀ ਲਾਸ਼ ਨੂੰ ਕੱਢ ਕੇ ਪਰਿਵਾਰ ਵਾਲਿਆਂ ਨੂੰ ਦੇ ਦਿੱਤਾ ਜਾਵੇ।