‘ਚੋਣ ਜ਼ਾਬਤਾ ਲਾਗੂ ਪਰ ਕਈ ਥਾਵਾਂ ’ਤੇ ਅਜੇ ਵੀ ਲੱਗੇ ਹਨ ਹੋਰਡਿੰਗਸ’

01/22/2021 11:56:31 AM

ਪਠਾਨਕੋਟ (ਸ਼ਾਰਦਾ)- ਚੋਣ ਜ਼ਾਬਤਾ ਲੱਗਣ ਦੇ 6 ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ਹਿਰ ’ਚ ਜਨਤਕ ਥਾਵਾਂ ’ਤੇ ਵੱਖ-ਵੱਖ ਪਾਰਟੀਆਂ ਦੇ ਹੋਰਡਿੰਗ ਬੋਰਡ ਲੱਗੇ ਹੋਏ ਹਨ। ਨਿਗਮ ਵੱਲੋਂ ਆਪਣੀ ਹਦੂਦ ਅੰਦਰ ਆਉਣ ਵਾਲੇ ਬੋਰਡਾਂ ਅਤੇ ਹੋਰਡਿੰਗਸ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਉਸ ਦੇ ਬਾਵਜੂਦ ਦਿਹਾਤੀ ਖੇਤਰਾਂ ਵਿੱਚ ਅਤੇ ਸ਼ਹਿਰ ਦੇ ਬਾਹਰੀ ਖੇਤਰਾਂ ਵਿਚ ਅਜੇ ਵੀ ਸਿਆਸੀ ਪਾਰਟੀਆਂ ਦੇ ਬੋਰਡ ਅਤੇ ਫਲੈਕਸ ਲੱਗੇ ਹੋਏ ਹਨ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਅੱਜ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੋਂ ਬੋਰਡਾਂ ਨੂੰ ਨਿਗਮ ਵੱਲੋਂ ਹਟਾਇਆ ਗਿਆ ਹੈ, ਜਦੋਂ ਕਿ ਅਜੇ ਵੀ ਅਜਿਹੇ ਕਈ ਮੁਹੱਲੇ ਅਤੇ ਬਾਹਰੀ ਖੇਤਰ ਹਨ ਜਿਥੇ ਰਾਜਨੀਤਿਕ ਪਾਰਟੀਆਂ ਦੇ ਬੋਰਡ ਲੱਗੇ ਹੋਏ ਹਨ।

ਨਿਗਮ ਹਟਾ ਚੁੱਕਿਐ 525 ਬੋਰਡ

ਇਸ ਸਬੰਧ ਵਿਚ ਜਦੋਂ ਨਗਰ ਨਿਗਮ ਇੰਸ. ਮਨਦੀਪ ਸਿੰਘ ਡਿੰਪੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਨਿਗਮ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਬੋਰਡਾਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 500 ਦੇ ਕਰੀਬ ਬੋਰਡ ਹਟਾਏ ਜਾ ਚੁੱਕੇ ਹਨ ਪਰ ਅੱਜ ਵੀਰਵਾਰ ਨੂੰ ਵੀ ਵਿਸ਼ੇਸ਼ ਅਭਿਆਨ ਚਲਾ ਕੇ 25 ਦੇ ਕਰੀਬ ਬੋਰਡਾਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਇਸਦੇ ਤਹਿਤ ਪਾਰਟੀਆਂ ਦੇ ਬੋਰਡਾਂ ਅਤੇ ਹੋਰਡਿੰਗਸ ਨੂੰ ਕਿਸੇ ਵੀ ਲਾਹਣ ਦੀ ਮੁਹਿੰਮ ਲਗਾਤਾਰ ਜਾਰੀ ਹੈ।

Gurminder Singh

This news is Content Editor Gurminder Singh