ਕੋਰੋਨਾ ਪੀੜਤ ਮ੍ਰਿਤਕਾ ਦਾ ਪਚਰੰਗਾ ਦੇ ਸ਼ਮਸ਼ਾਨ ਘਾਟ 'ਚ ਹੋਇਆ ਅੰਤਿਮ ਸੰਸਕਾਰ

06/18/2020 8:07:33 PM

ਜਲੰਧਰ/ਭੋਗਪੁਰ (ਰਾਜੇਸ਼)— ਕੋਰੋਨਾ ਕਾਰਨ ਮਰੀ ਭੋਗਪੁਰ ਦੇ ਪਚਰੰਗਾ ਦੀ ਰਹਿਣ ਵਾਲੀ ਰੀਟਾ ਦੇਵੀ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਵਿਖੇ ਕਰ ਦਿੱਤਾ ਗਿਆ। ਸਿਵਲ ਹਸਪਤਾਲ ਜਲੰਧਰ ਵੱਲੋਂ ਮੰਗਲਵਾਰ ਕੋਰੋਨਾ ਪੀੜਤਾ ਦੇ ਲਏ ਗਏ ਨਮੂਨਿਆਂ ਦੀ ਜਾਰੀ ਕੀਤੀ ਗਈ ਸੀ ਤਾਂ ਉਸ 'ਚ ਪ੍ਰਵਾਸੀ ਰੀਟਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਰੀਤਾ ਦੇਵੀ ਦੀ ਬੁੱਧਵਾਰ ਦੀ ਰਾਤ ਮੌਤ ਹੋ ਜਾਣ ਤੋਂ ਬਾਅਦ ਅੱਜ ਉਸ ਦਾ ਸਸਕਾਰ ਪਿੰਡ ਪਚਰੰਗਾ ਦੇ ਸ਼ਮਸ਼ਾਨ ਘਾਟ 'ਚ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵੱਲੋਂ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ:  ਸ਼ਹੀਦ ਮਨਦੀਪ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ ਰੋਇਆ ਸਾਰਾ ਪਿੰਡ (ਤਸਵੀਰਾਂ)

ਮ੍ਰਿਤਕਾ ਦੇ ਸਸਕਾਰ ਲਈ ਉਸ ਦੇ ਪਤੀ ਦੇ ਕੋਲ ਕੋਈ ਵੀ ਪੈਸਾ ਨਹੀਂ ਸਨ ਅਤੇ ਉਹ ਖੁਦ ਭਾਵੇਂ ਜਲੰਧਰ 'ਚ ਕੁਆਰੰਟਾਈਨ ਕੀਤਾ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਸਸਕਾਰ ਮੌਕੇ ਪਿੰਡ ਪਚਰੰਗਾ ਦੇ ਸ਼ਮਸ਼ਾਨ ਘਾਟ 'ਚ ਖੁਦ ਹੀ ਪੈਦਲ ਪਹੁੰਚ ਗਿਆ। ਮ੍ਰਿਤਕਾ ਦੇ ਸਸਕਾਰ ਲਈ ਉਸ ਦੇ ਪਰਿਵਾਰ ਦੇ ਕੋਲ ਕੋਈ ਵੀ ਪੈਸਾ ਨਹੀਂ ਸੀ, ਜਿਸ ਤੋਂ ਬਾਅਦ ਪਿੰਡ ਦੇ ਨੌਜਵਾਨ ਧਰਮਿੰਦਰ ਚੱਡਾ ਅਤੇ ਇੰਦਰਜੀਤ ਸਿੰਘ ਰਾਣਾ ਵੱਲੋਂ ਸਰਕਾਰ ਦੇ ਇੰਤਜ਼ਾਮ ਕੀਤੇ ਗਏ ਤਾਂ ਪਿੰਡ ਦੇ ਇਕ ਪ੍ਰਵਾਸੀ ਵੱਲੋਂ ਸਰਕਾਰ ਦੇ ਆਉਣ ਵਾਲੇ ਸਾਰੇ ਖਰਚੇ ਖੁਦ ਹੀ ਕਰ ਦਿੱਤੇ ਗਏ। 

ਸ਼ਮਸ਼ਾਨ ਘਾਟ 'ਚ ਥਾਣਾ ਮੁਖੀ ਭੋਗਪਰ ਜਰਨੈਲ ਸਿੰਘ ਖੁਫੀਆ ਮਹਿਕਮਾ ਤੋਂ ਬਲਵੀਰ ਸਿੰਘ ਅਜੈਬ ਸਿੰਘ ਪਬਲਿਕ ਸਿਹਤ ਕੇਂਦਰ ਕਾਲਾ ਬੱਕਰਾ ਦੇ ਐੱਸ. ਐੱਮ. ਓ. ਡਾ ਕਮਲਪਾਲ ਸਿੱਧੂ ਸਿਮਰਨਜੀਤ ਕੌਰ ਅਜੀਤ ਸਿੰਘ ਅਤੇ ਹੋਰ ਬਹੁਤ ਸਾਰਾ ਸਟਾਫ ਲਾਸ਼ ਆਉਣ ਤੋਂ ਪਹਿਲਾਂ ਹੀ ਪਿੰਡ 'ਚ ਪਚਰੰਗਾ ਦੇ ਸ਼ਮਸ਼ਾਨ ਘਾਟ ਪੁੱਜਾ ਅਤੇ ਉਨ੍ਹਾਂ ਅੰਦਰ ਦਰਸ਼ਕਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਲਾਸ਼ ਲੈ ਕੇ ਪੁੱਜੀ ਟੀਮ ਨੇ ਪੀ. ਪੀ. ਏ. ਕਿੱਟਾਂ ਪਹਿਣ ਕੇ ਮ੍ਰਿਤਕਾ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਟੀਮ ਵਾਪਸ ਜਲੰਧਰ ਰਵਾਨਾ ਹੋ ਗਈ।

ਇਹ ਵੀ ਪੜ੍ਹੋ:  ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ (ਵੀਡੀਓ)

shivani attri

This news is Content Editor shivani attri