ਸਿਹਤ ਮਹਿਕਮੇ ਨੇ ਐੱਸ. ਡੀ. ਐੱਮ. ਦੇ ਸੰਪਰਕ 'ਚ ਆਏ 30 ਲੋਕਾਂ ਸਣੇ 65 ਦੇ ਲਏ ਨਮੂਨੇ

07/10/2020 2:32:18 PM

ਫਗਵਾੜਾ (ਹਰਜੋਤ)— ਇਥੋਂ ਦੇ ਐੱਸ. ਡੀ. ਐੱਮ. ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਗਰਮ ਹੋਏ ਸਿਹਤ ਮਹਿਕਮੇ ਨੇ ਵੀਰਵਾਰ ਐੱਸ. ਡੀ. ਐੱਮ. ਦੇ ਸੰਪਰਕ 'ਚ ਆਉਣ ਵਾਲੇ 30 ਮੈਂਬਰਾ ਦੇ ਨਮੂਨੇ ਲਏ ਹਨ। ਇਸ ਦੀ ਪੁਸ਼ਟੀ ਕਰਦੇ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ 30 ਸੈਂਪਲ ਐੱਸ. ਡੀ. ਐੱਮ. ਦੇ ਸੰਪਰਕ 'ਚ ਆਏ ਲੋਕਾਂ ਦੇ ਹਨ ਅਤੇ ਸਿਹਤ ਵਿਭਾਗ ਨੇ ਵੀਰਵਾਰ ਕੁੱਲ 56 ਨਮੂਨੇ ਲਏ ਹਨ। ਉਨ੍ਹਾਂ ਦੱਸਿਆ ਕਿ ਐੱਸ. ਡੀ. ਐੱਮ. ਦੇ ਸੰਪਰਕ 'ਚ ਆਏ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ 'ਚ ਹੀ ਰਿਪੋਰਟ ਆਉਣ ਤੱਕ ਵੱਖ ਰਹਿਣ।

ਇਸੇ ਤਰ੍ਹਾਂ ਸਿਹਤ ਮਹਿਕਮੇ ਨੇ ਬੀਤੇ ਦਿਨ ਲੋਕ ਇੰਨਸਾਫ਼ ਪਾਰਟੀ ਦੇ ਆਗੂ ਜਰਨੈਲ ਨੰਗਲ ਨੂੰ ਵੀ ਘਰ 'ਚ ਇਕਾਂਤਵਾਸ ਕਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਉਸ ਨੇ ਇੱਕ ਦਿਨ ਪਹਿਲਾ ਐਸ.ਡੀ.ਐਮ ਨਾਲ ਕਿਸੇ ਮੀਟਿੰਗ 'ਚ ਹਿੱਸਾ ਲਿਆ ਸੀ। ਇਸੇ ਤਰ੍ਹਾਂ ਪਟਵਾਰ ਯੂਨੀਅਨ ਨੇ ਵੀ ਚੌਂਕਸੀ ਵਰਤਦਿਆ ਪਟਵਾਰਖਾਨੇ 'ਚ ਪਬਲਿਕ ਡੀਲਿੰਗ ਦਾ ਕੰਮ ਦੋ ਦਿਨਾਂ ਲਈ ਬੰਦ ਕਰ ਦਿੱਤਾ ਹੈ। ਐੱਸ. ਐੱਮ. ਓ. ਨੇ ਦੱਸਿਆ ਕਿ 7 ਜੁਲਾਈ ਦੇ 60 ਸੈਂਪਲਾਂ ਦੀ ਵੀਰਵਾਰ ਰਿਪੋਰਟ ਕੋਰੋਨਾ ਨੈਗੇਟਿਵ ਆਈ।

shivani attri

This news is Content Editor shivani attri