'ਕੋਰੋਨਾ' ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਫਗਵਾੜਾ 'ਚ 11 ਦਿਨਾਂ 'ਚ ਹੋਈ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

05/23/2021 7:40:28 PM

ਫਗਵਾੜਾ (ਜਲੋਟਾ)– ਫਗਵਾੜਾ ਦੀ ਸਭ ਤੋਂ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਵਿਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਡਰਾਉਣ ਵਾਲਾ ਖੌਫ਼ਨਾਕ ਰੂਪ ਸਾਹਮਣੇ ਆਇਆ ਹੈ।  ਗੱਲ ਸੁਣਨ ਅਤੇ ਪੜ੍ਹਨ ਵਿਚ ਭਾਵੇਂ ਬਹੁਤ ਹੀ ਜ਼ਿਆਦਾ ਦੁਖ਼ਦਾਈ ਅਤੇ ਦਰਦਨਾਕ ਹੈ ਪਰ ਇਹ ਸੱਚ ਹੈ ਕਿ ਗੁਰੂ ਹਰਗੋਬਿੰਦ ਨਗਰ ਵਿਚ ਰਹਿੰਦੇ ਇਕੋ ਪਰਿਵਾਰ ਦੇ 3 ਪਰਿਵਾਰਕ ਮੈਂਬਰਾਂ ਦੀ ਇਕ ਤੋਂ ਬਾਅਦ ਇਕ ਕਰ ਸਿਰਫ਼ 11 ਦਿਨਾਂ ਦੇ ਅੰਦਰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਵਾਪਰੇ ਅਨਰਥ ਤੋਂ ਬਾਅਦ ਇਲਾਕੇ ਵਿਚ ਮਾਤਮ ਪਸਰਿਆ ਹੋਇਆ ਹੈ ਅਤੇ ਲੋਕੀਂ ਬਹੁਤ ਜ਼ਿਆਦਾ ਦੁਖ਼ੀ ਹਨ।

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

ਮਿਲੀ ਅਹਿਮ ਜਾਣਕਾਰੀ ਦੇ ਮੁਤਾਬਕ ਸ਼ਹਿਰ ਦੇ ਇਸ ਉੱਘੇ ਸਮਾਜ ਸੇਵੀ ਪਰਿਵਾਰ ਵਿਚ ਸਭ ਤੋਂ ਪਹਿਲਾਂ 49 ਸਾਲ ਦੇ ਵਿਅਕਤੀ ਦੀ ਮੌਤ 10 ਮਈ 2021 ਨੂੰ ਹੋਈ ਹੈ। ਹਾਲੇ ਪਰਿਵਾਰ ਦੇ ਜੀਅ ਅਚਾਨਕ ਹੋਈ ਇਸ ਮੌਤ ਤੋਂ ਉੱਭਰੇ ਵੀ ਨਹੀਂ ਸਨ ਕਿ ਇਸ ਤੋਂ ਦੋ ਦਿਨਾਂ ਬਾਅਦ 12 ਮਈ ਨੂੰ ਪਰਿਵਾਰ ਦੀ ਇਕ ਹੋਰ ਔਰਤ ਜੋ ਰਿਸ਼ਤੇ ਵਿਚ ਮਰਨ ਵਾਲੇ ਵਿਅਕਤੀ ਦੀ ਮਾਂ ਸੀ, ਉਸ ਦੀ ਵੀ ਮੌਤ ਹੋ ਗਈ। ਦੁੱਖਾਂ ਦੇ ਪਹਾੜ ਨੂੰ ਸਹਿਣ ਕਰ ਰਿਹਾ ਇਹ ਪਰਿਵਾਰ ਦੋ ਦਿਨਾਂ ਦੇ ਅੰਦਰ ਮਾਂ, ਪੁੱਤ ਦੀ ਹੋਈ ਮੌਤ ਦੇ ਦਰਦ ਤੋਂ ਜਿੱਥੇ ਬਿਰਖ ਰਿਹਾ ਸੀ, ਉੱਥੇ ਕੋਰੋਨਾ ਨੇ ਇਕ ਵਾਰ ਫਿਰ ਆਪਣਾ ਭਿਆਨਕ ਰੂਪ ਵਿਖਾਉਂਦੇ ਹੋਏ ਇਸੇ ਪਰਿਵਾਰ ਦੇ ਮੁਖੀਆ, ਜੋ ਮਰਨ ਵਾਲੇ ਵਿਅਕਤੀ ਦੇ ਪਿਤਾ ਅਤੇ ਕੋਰੋਨਾ ਪਾਜ਼ੇਟਿਵ ਹੋ ਕੇ ਮਰੀ ਔਰਤ ਦਾ ਪਤੀ ਸੀ, ਨੂੰ ਆਪਣੇ ਸ਼ਿਕੰਜੇ ਵਿਚ ਲੈ ਲਿਆ ਅਤੇ 21 ਮਈ ਨੂੰ ਉਸ ਦੀ ਵੀ ਮੌਤ ਹੋ ਗਈ ਹੈ। ਯਾਨੀ ਕਿ ਕੋਰੋਨਾ ਨੇ ਫਗਵਾੜਾ ਦੇ ਇਸ ਹੱਸਦੇ-ਖੇਡਦੇ ਪਰਿਵਾਰ ਦੇ ਤਿੰਨ ਜੀਆਂ ਜਿਨ੍ਹਾਂ ਵਿਚ ਮਾਂ, ਪੁੱਤ ਅਤੇ ਪਿਤਾ ਸ਼ਾਮਿਲ ਹੈ, ਨੂੰ ਨਿਗਲ ਲਿਆ ਹੈ। ਜਦ ਇਸ ਪਰਿਵਾਰ ਦੇ ਛੋਟੇ ਪੁੱਤਰ ਨਾਲ ਮੋਬਾਇਲ ਫੋਨ ਜ਼ਰੀਏ ਦੁੱਖ ਸਾਂਝਾ ਕੀਤਾ ਤਾਂ ਉਸ ਨੇ ਸਿਸਕੀਆਂ ਭਰਦੇ ਹੋਏ ਦੁੱਖ ਭਰੀ ਆਵਾਜ਼ ਨਾਲ ਆਪਣੀ ਦਾਸਤਾਂ ਸੁਣਾਦੇ ਹੋਏ ਕਿਹਾ ਕਿ ਉਹ ਆਪਣੇ ਵੱਡੇ ਭਰਾ ਅਤੇ ਮਾਤਾ, ਪਿਤਾ ਨੂੰ ਕੋਰੋਨਾ ਕਾਰਨ ਸਿਰਫ਼ 11 ਦਿਨਾਂ ਵਿਚ ਗਵਾ ਚੁੱਕਾ ਹੈ।  

ਇਹ ਵੀ ਪੜ੍ਹੋ:  ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

ਉਸ ਨੇ ਕਿਹਾ ਕਿ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਜੋ ਲੋਕ ਇਹ ਕਹਿੰਦੇ ਹਨ ਕਿ ਕੋਰੋਨਾ ਕੁਝ ਨਹੀਂ ਹੈ ਉਹ ਉਸ ਤੋਂ ਆ ਕੇ ਪੁੱਛਣ ਕੀ ਕੋਰੋਨਾ ਬੀਮਾਰੀ ਕਿੰਨੀ ਜ਼ਿਆਦਾ ਦਰਦਨਾਕ, ਡਰਾਵਣੀ ਅਤੇ ਭਿਆਨਕ ਹੈ।  ਉਸ ਨੇ ਕਿਹਾ ਕਿ ਪਰਿਵਾਰ ਦੇ ਤਿੰਨ ਜੀਆਂ ਨੂੰ ਕੋਰੋਨਾ ਨੇ ਇਕ ਤੋਂ ਬਾਅਦ ਇਕ ਕਰਕੇ ਕਿਵੇਂ ਆਪਣੀ ਲਪੇਟ ਵਿੱਚ ਲਿਆ ਇਹ ਉਸ ਨੂੰ ਪਤਾ ਹੀ ਨਹੀਂ ਲੱਗ ਸਕਿਆ ਹੈ। ਉਸ ਨੇ ਕਿਹਾ ਕਿ ਉਹ ਸ਼ਹਿਰ ਦੀ ਸਭ ਤੋਂ ਵਧੀਆ ਅਤੇ ਪਾਸ਼ ਕਲੋਨੀ ਵਿਚ ਰਹਿੰਦਾ ਹੈ ਅਤੇ ਉਸ ਦੇ ਘਰ ਤਕ ਕੋਰੋਨਾ ਵਾਇਰਸ ਕਿਵੇਂ ਪੁੱਜਿਆ, ਇਹ ਉਸ ਨੂੰ ਵੀ ਨਹੀਂ ਪਤਾ ਚਲ ਪਾਇਆ ਹੈ। ਉਸ ਨੇ ਦੱਸਿਆ ਕਿ  ਉਹ ਆਪਣੇ ਘਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਰੁਟੀਨ ਚ ਸੇਨੇਟਾਈਜ਼ ਕਰਵਾਉਂਦਾ ਰਿਹਾ ਹੈ। ਘਰ ਦੇ ਦਰਵਾਜ਼ੇ ਦੇ ਹੈਂਡਲ ਸਣੇ ਹੋਰ ਸਾਮਾਨ ਵੀ ਸੇਨੇਟਾਈਜ਼ ਹੋਇਆ ਸੀ।  

ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਸਭ ਤੋਂ ਪਹਿਲਾਂ ਉਸ ਦਾ ਭਤੀਜਾ ਕੋਰੋਨਾ ਵਾਇਰਸ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਪਰਿਵਾਰ ਦੇ ਹੋਰ ਜੀਅ ਕੋਰੋਨਾ ਦੀ ਲਪੇਟ ਵਿੱਚ ਆਏ। ਇਸ ਤੋਂ ਬਾਅਦ ਉਸਦੇ ਪਰਿਵਾਰ ਦੇ ਤਿੰਨ  ਮੈਂਬਰਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਲੋਕ ਕੋਰੋਨਾ ਨੂੰ ਭੁੱਲ ਕੇ ਵੀ ਹਲਕੇ ਚ ਨਾ ਲੈਣ ਅਤੇ ਉਹ ਹਰ ਇਹਤਿਆਤ ਅਤੇ ਸੁਰੱਖਿਆ ਅਪਨਾਉਣ ਜੋ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri