ਬਲਦੇਵ ਸਿੰਘ ਦੇ ਪੋਤਰੇ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਤਾੜੀਆਂ ਨਾਲ ਗੂੰਜਿਆ ਨਵਾਂਸ਼ਹਿਰ ਦਾ ਸਿਵਲ ਹਸਪਤਾਲ

04/22/2020 8:16:54 PM

ਨਵਾਂਸ਼ਹਿਰ (ਜੋਬਨਪ੍ਰੀਤ)—  ਨਵਾਂਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਕੋਰੋਨਾ ਦੇ 18ਵੇਂ ਮਰੀਜ਼ 'ਤੇ ਅੱਜ ਕੋਰੋਨਾ 'ਤੇ ਫਤਿਹ ਹਾਸਲ ਕਰ ਲਿਆ ਹੈ। 18ਵੇਂ ਮਰੀਜ਼ ਵੱਲੋਂ ਫਤਿਹ ਹਾਸਲ ਕਰਨ ਤੋਂ ਬਾਅਦ ਨਵਾਂਸ਼ਹਿਰ ਜ਼ਿਲਾ ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲਾ ਬਣ ਗਿਆ ਹੈ। ਬਲਦੇਵ ਸਿੰਘ ਦਾ ਪੋਤਰਾ ਜਸਕਰਨ ਸਿੰਘ ਅੱਜ ਕੋਰੋਨਾ ਨੂੰ ਮਾਤ ਦੇ ਹਸਪਤਾਲ ਤੋਂ ਘਰ ਲਈ ਰਵਾਨਾ ਹੋਇਆ।

ਇਹ ਵੀ ਪੜ੍ਹੋ : ਨਵਾਂਸ਼ਹਿਰ ਪੂਰੇ ਦੇਸ਼ ਲਈ ਬਣਿਆ ਮਿਸਾਲ, 'ਕੋਰੋਨਾ' ਦਾ ਇੰਝ ਕੀਤਾ ਸਫਾਇਆ

ਇੰਝ ਕੀਤਾ ਹਸਪਤਾਲ ਤੋਂ ਸਟਾਫ ਨੇ ਵਿਦਾ
ਨਵਾਂਸ਼ਹਿਰ ਦਾ ਹਸਪਤਾਲ ਅੱਜ ਉਸ ਸਮੇਂ ਤਾੜੀਆਂ ਦੇ ਗੂੰਜ ਉੱਠਿਆ, ਜਦੋਂ ਜਸਕਰਨ ਦੀ ਵਿਦਾਇਗੀ ਕੀਤੀ ਗਈ। ਜਿਵੇਂ ਹੀ ਜਸਕਰਨ ਨੂੰ ਛੁੱਟੀ ਦਿੱਤੀ ਗਈ ਤਾਂ ਹਸਪਤਾਲ ਦੇ ਸਟਾਫ ਨੇ ਉਸ ਦਾ ਤਾੜੀਆਂ ਨਾਲ ਉਸ ਦਾ ਹੌਸਲਾ ਵਧਾਉਂਦੇ ਕਰਦੇ ਹੋਏ ਉਸ ਨੂੰ ਵਿਦਾ ਕੀਤਾ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਫਲਾਂ ਦੀ ਟੋਕਰੀ ਵੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅੱਜ ਘਰ ਭੇਜੇ ਗਏ 16 ਸਾਲਾ ਕੋਵਿਡ-19 'ਤੇ ਜਿੱਤ ਪਾਉਣ ਵਾਲੇ ਨੌਜਵਾਨ ਨੂੰ ਸ਼ੁੱਭ ਇਛਾਵਾਂ ਵਜੋਂ ਫਲ ਅਤੇ ਚਾਕਲੇਟ ਵੀ ਭੇਟ ਕੀਤੇ ਅਤੇ ਉਸ ਨੂੰ 14 ਦਿਨ ਦਾ ਕੁਆਰੰਟਾਈਨ ਸਮਾਂ ਘਰ 'ਚ ਪੂਰਾ ਕਰਨ ਦੀ ਤਾਕੀਦ ਕੀਤੀ। ਐੱਸ. ਐੱਸ. ਪੀ. ਅਲਕਾ ਅਲਕਾ ਮੀਨਾ ਨੇ ਸਿਹਤ ਵਿਭਾਗ ਵੱਲੋਂ ਜ਼ਿਲਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਮਰੀਜ਼ਾਂ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਅਸੀਂ ਟੀਮ ਵਜੋਂ ਕੰਮ ਕਰਦਿਆਂ ਅਸੰਭਵ ਨੂੰ ਸੰਭਵ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਫਰ ਅਜੇ ਮੁਕੰਮਲ ਨਹੀਂ ਹੋਇਆ, ਸਾਨੂੰ ਆਪਣੇ ਜ਼ਿਲੇ ਨੂੰ ਸੁਰੱਖਿਅਤ ਜ਼ੋਨ 'ਚ ਲਿਆਉਣ ਲਈ ਹਾਲੇ ਘਰਾਂ 'ਚ ਹੀ ਰਹਿਣਾ ਪਵੇਗਾ।

ਇਹ ਵੀ ਪੜ੍ਹੋ : ਕੈਪਟਨ ਦੇ ਠੇਕੇ ਖੋਲ੍ਹਣ ਦੀ ਮੰਗ 'ਤੇ ਭਖੀ ਸਿਆਸਤ, 'ਆਪ' ਅਤੇ ਅਕਾਲੀ ਦਲ ਨੇ ਚੁੱਕੇ ਸਵਾਲ

ਲੋਕਾਂ ਨੂੰ ਜਸਕਰਨ ਨੇ ਦਿੱਤਾ ਇਹ ਸੁਨੇਹਾ
ਇਸ ਮੌਕੇ ਜਸਕਰਨ ਨੇ ਦੱਸਿਆ ਕਿ ਉਹ ਅੱਜ ਬਿਲਕੁਲ ਸਹੀ ਸਲਾਮਤ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਹਸਪਤਾਲ ਦੇ ਸਟਾਫ ਵੱਲੋਂ ਉਸ ਦੀ ਬੇਹੱਦ ਕੇਅਰ ਕੀਤੀ ਗਈ। ਹਰ ਚੀਜ਼ ਨੂੰ ਸਮੇਂ 'ਤੇ ਮੁਹੱਈਆ ਕਰਵਾਈ ਜਾਂਦੀ ਸੀ। ਲੋਕਾਂ ਨੂੰ ਜਸਕਰਨ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਘਰ 'ਚ ਬੈਠੇ ਰਹੋ ਅਤੇ ਮੂੰਹ 'ਤੇ ਹਮੇਸ਼ਾ ਮਾਸਕ ਪਾ ਕੇ ਰੱਖਿਆ ਜਾਵੇ। ਉਸ ਨੇ ਕਿਹਾ ਕਿ ਡਾਕਟਰ ਸਾਹਿਬਾਨ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਦੇਈਏ ਅਤੇ ਘਰ 'ਚ ਹੀ ਬੈਠੀਏ।

ਇਹ ਵੀ ਪੜ੍ਹੋ : 'ਕੋਰੋਨਾ' ਦੇ ਕਹਿਰ ਦੌਰਾਨ ਜਲੰਧਰ ਵਾਸੀਆਂ ਲਈ ਰਾਹਤ ਭਰੀ ਖਬਰ


ਇਸ ਮੌਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ 19 ਮਾਰਚ ਤੋਂ ਲੈ ਕੇ 26 ਮਾਰਚ ਤੱਕ ਇਕ ਦਮ ਆਏ 18 ਕੋਰੋਨਾ ਮਾਮਲਿਆਂ ਨੂੰ ਸੰਜੀਦਗੀ ਅਤੇ ਸੇਵਾ ਭਾਵ ਨਾਲ ਸਿਹਤ ਵਿਭਾਗ ਨੇ ਨਜਿੱਠਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਿਹਤ ਵਿਭਾਗ ਨੇ ਕੋਰੋਨਾ ਮਾਮਲਿਆਂ ਨਾਲ ਨਜਿੱਠਿਆ ਹੈ, ਇਹ ਸਭ ਉਸ ਦਾ ਹੀ ਨਤੀਜਾ ਹੈ ਕਿ ਜ਼ਿਲਾ ਬਿਨਾਂ ਕਿਸੇ ਹੋਰ ਵਡਮੁੱਲੀ ਜਾਨ ਨੂੰ ਗਵਾਇਆਂ, ਇਸ ਮੁਸ਼ਕਿਲ 'ਚੋਂ ਬਾਹਰ ਨਿਕਲ ਆਇਆ ਹੈ। ਉਨ੍ਹਾਂ ਇਸ ਦਾ ਸਿਹਰਾ ਸਿਹਤ, ਪ੍ਰਸ਼ਾਸਕੀ, ਪੁਲਸ ਅਤੇ ਜ਼ਮੀਨੀ ਪੱਧਰ 'ਤੇ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਹਰ ਇਕ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਾ ਨਿਭਾਉਂਦਾ ਤਾਂ ਅੱਜ ਵਾਲਾ ਨਤੀਜਾ ਨਹੀਂ ਸੀ ਨਿਕਲਣਾ।

ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਦਾ ਮਰੀਜ਼ ਮਿਲਣ ਤੋਂ ਬਾਅਦ ਸੈਂਟਰਲ ਟਾਊਨ ਸੀਲ

ਦੱਸਣਯੋਗ ਹੈ ਕਿ ਬੀਤੀ 18 ਮਾਰਚ ਨੂੰ ਬਾਬਾ ਬਲਦੇਵ ਸਿੰਘ ਦੇ ਦਿਹਾਂਤ ਤੋਂ ਬਾਅਦ ਲਏ ਗਏ ਟੈਸਟ ਤੋਂ ਬਾਅਦ, ਰਾਜ 'ਚ ਕੋਰੋਨਾ ਮਾਮਲਿਆਂ ਦਾ ਧੁਰਾ ਬਣੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਅੱਜ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਵਾਲੀ ਸਥਿਤੀ ਬਣ ਗਈ ਹੈ। ਭਾਵੇਂ ਕਿ ਜ਼ਿਲੇ ਨੂੰ ਰੈੱਡ ਜ਼ੋਨ 'ਚੋਂ ਗ੍ਰੀਨ ਜ਼ੋਨ 'ਚ ਜਾਣ ਲਈ ਅਜੇ 28 ਦਿਨ ਦੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਪਰ ਜ਼ਿਲੇ 'ਤੇ ਕੋਰੋਨਾ ਦੀ ਦਹਿਸ਼ਤ ਦਾ ਪਿਆ ਪਰਛਾਵਾ ਅੱਜ ਸਮਾਪਤ ਹੋ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਤੇ ਮੋਦੀ ਦੀ ਪੇਂਟਿੰਗ ਬਣਾ ਕੇ ਇਸ ਲੜਕੀ ਨੇ ਕੋਰੋਨਾ ਤੋਂ ਬਚਣ ਲਈ ਦਿੱਤਾ ਵੱਖਰਾ ਸੰਦੇਸ਼ (ਵੀਡੀਓ)

shivani attri

This news is Content Editor shivani attri