ਜਲੰਧਰ ਜ਼ਿਲ੍ਹੇ 'ਚ ਘਟੀ ਕੋਰੋਨਾ ਦੀ ਰਫ਼ਤਾਰ, 2 ਪੀੜਤਾਂ ਦੀ ਮੌਤ ਸਣੇ ਇੰਨੇ ਮਿਲੇ ਨਵੇਂ ਮਾਮਲੇ

06/12/2021 6:12:12 PM

ਜਲੰਧਰ (ਰੱਤਾ)- ਜ਼ਿਲ੍ਹਾ ਜਲੰਧਰ ਵਿਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੇ ਨਾਲ-ਨਾਲ ਹੁਣ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਘੱਟਣਾ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਨਾਲ ਜਿੱਥੇ ਦੋ ਰੋਗੀਆਂ ਦੀ ਮੌਤ ਹੋ ਗਈ, ਉਥੇ ਹੀ 91 ਲੋਕਾਂ  ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਅੱਜ ਕੁੱਲ 111 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹਾਸਲ ਹੋਈ ਹੈ, ਜਿਨ੍ਹਾਂ ਵਿਚੋਂ ਕੁਝ ਬਾਕੀ ਜ਼ਿਲ੍ਹਿਆਂ ਨਾਲ ਵੀ ਸਬੰਧਤ ਹਨ। ਸ਼ਨੀਵਾਰ ਨੂੰ 95 ਦਿਨਾਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1200 ਤੋਂ ਘੱਟ ਹੋਈ। ਵਰਣਨਯੋਗ ਹੈ ਕਿ 9 ਮਾਰਚ 2021 ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1087 ਸੀ ਅਤੇ ਹੌਲੀ-ਹੌਲੀ ਇਹ ਵਧਦੀ ਹੋਈ 12 ਮਈ ਨੂੰ 5835 ’ਤੇ ਪਹੁੰਚ ਗਈ। ਉਸ ਤੋਂ ਬਾਅਦ ਜਦੋਂ ਪਾਜ਼ੇਟਿਵ ਕੇਸ ਘੱਟ ਆਉਣੇ ਸ਼ੁਰੂ ਹੋਏ ਤਾਂ ਉਸ ਕਾਰਨ ਇਹ ਗਿਣਤੀ 1160 ’ਤੇ ਆ ਗਈ ਹੈ।

ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 91 ਮਰੀਜ਼ਾਂ ਵਿਚੋਂ ਕੁਝ ਬੂਟਾ ਮੰਡੀ, ਅਟਵਾਲ ਕਾਲੋਨੀ, ਗਾਜ਼ੀਪੁਰ, ਗੁਰੂ ਅਮਰਦਾਸ ਨਗਰ, ਸੀ. ਆਰ. ਪੀ. ਐੱਫ. ਕੈਂਪਸ ਸਰਾਏਖਾਸ, ਬਸਤੀ ਬਾਵਾ ਖੇਲ, ਅਵਤਾਰ ਨਗਰ, ਬਸਤੀ ਸ਼ੇਖ, ਰੇਲਵੇ ਕਾਲੋਨੀ, ਕਿਸ਼ਨਪੁਰਾ, ਮੁਹੱਲਾ ਗੋਬਿੰਦਗੜ੍ਹ, ਦਿਲਬਾਗ ਨਗਰ ਐਕਸਟੈਨਸ਼ਨ, ਕ੍ਰਿਸ਼ਨਾ ਨਗਰ, ਨਿਊ ਦਸਮੇਸ਼ ਨਗਰ, ਟੈਗੋਰ ਨਗਰ, ਗ੍ਰੇਟਰ ਕੈਲਾਸ਼, ਮਾਸਟਰ ਤਾਰਾ ਸਿੰਘ ਨਗਰ, ਗਰੀਨ ਪਾਰਕ, ਸ਼ਹੀਦ ਭਗਤ ਸਿੰਘ ਕਾਲੋਨੀ, ਸ਼ੰਕਰ ਗਾਰਡਨ, ਰਸਤਾ ਮੁਹੱਲਾ, ਲਾਜਪਤ ਨਗਰ ਆਦਿ ਇਲਾਕਿਆਂ ਸਮੇਤ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਨ੍ਹਾਂ ਨੇ ਤੋੜਿਆ ਦਮ
60 ਸਾਲਾ ਪਿੰਦਰ
64 ਸਾਲਾ ਜੋਗਿੰਦਰ

ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਕਾਰਨ ਕਿੰਨੇ ਲੋਕਾਂ ਦੀ ਹੋਈ ਮੌਤ, ਨਿਗਮ ਕੋਲ ਡਾਟਾ ਹੀ ਕੰਪਾਈਲ ਨਹੀਂ

6394 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 195 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 6394 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 195 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6956 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਹੁਣ ਤੱਕ ਕੁੱਲ ਸੈਂਪਲ-1161048
ਨੈਗੇਟਿਵ ਆਏ-1035380
ਪਾਜ਼ੇਟਿਵ ਆਏ-61793
ਡਿਸਚਾਰਜ ਹੋਏ-59052
ਮੌਤਾਂ ਹੋਈਆਂ-1435
ਐਕਟਿਵ ਕੇਸ-1306

ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri