ਆਕਸੀਜਨ ਦੀ ਕਿੱਲਤ ਦੂਰ ਕਰਨ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਇਸ ਕੰਪਨੀ ਨੂੰ ਲਿਖੀ ਚਿੱਠੀ

04/25/2021 1:55:10 PM

ਜਲੰਧਰ (ਚੋਪੜਾ)– ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕੋਰੋਨਾ ਦੇ ਇਨਫੈਕਟਿਡ ਮਰੀਜ਼ਾਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਲੈ ਕੇ ਜ਼ਿਲ੍ਹੇ ਵਿਚ ਆਕਸੀਜਨ ਗੈਸ ਦੀ ਕਿੱਲਤ ਨੂੰ ਦੂਰ ਕਰਨ ਲਈ ਐਗਜ਼ੀਕਿਊਟਿਵ ਡਾਇਰੈਕਟਰ ਐਂਡ ਪੰਜਾਬ ਹੈੱਡ ਨੂੰ ਚਿੱਠੀ ਲਿਖ ਕੇ ਜਲਦ ਤੋਂ ਜਲਦ 50 ਮੀਟ੍ਰਿਕ ਟਨ ਲਿਕੁਇਡ ਆਕਸੀਜਨ ਦੀ ਸਪਲਾਈ ਕਰਵਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : 'ਸੰਡੇ ਲਾਕਡਾਊਨ' ’ਚ ਜਾਣੋ ਜਲੰਧਰ ਜ਼ਿਲ੍ਹੇ ’ਚ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ, ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਰੋਜ਼ਾਨਾ 6000 ਸਿਲੰਡਰ ਉਤਪਾਦਨ ਦੀ ਕਪੈਸਟੀ ਹੈ, ਉਹ ਵੀ ਉਦੋਂ ਸੰਭਵ ਹੈ, ਜਦੋਂ ਲਿਕੁਇਡ ਆਕਸੀਜਨ ਦੀ ਉਪਲੱਬਧਤਾ ਹੋਵੇ। ਉਨ੍ਹਾਂ ਕਿਹਾ ਕਿ ਲਿਕੁਇਡ ਆਕਸੀਜਨ ਦੀ ਸਪਲਾਈ ਪਾਨੀਪਤ ਤੋਂ ਹੁੰਦੀ ਹੈ, ਜਿਸ ਵਿਚ ਅੜਿੱਕਾ ਪਿਆ ਹੋਇਆ ਹੈ। ਇਸ ਕਾਰਨ ਹੁਣ ਵਾਯੂਮੰਡਲ ਵਿਚਲੀ ਆਕਸੀਜਨ ਜ਼ਰੀਏ ਰੋਜ਼ਾਨਾ ਸਿਰਫ਼ 2200 ਸਿਲੰਡਰਾਂ ਦਾ ਹੀ ਉਤਪਾਦਨ ਹੋ ਰਿਹਾ ਹੈ।

ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮੌਜੂਦਾ ਉਤਪਾਦਨ ਨੂੰ ਸਿਰਫ਼ ਹਸਪਤਾਲਾਂ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਆਕਸੀਜਨ ਪਲਾਂਟਾਂ ਦੀ ਨਿਗਰਾਨੀ ਲਈ ਓਵਰਆਲ ਇੰਚਾਰਜ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਦਰਬਾਰਾ ਸਿੰਘ, ਏ. ਈ. ਟੀ. ਸੀ. ਕੰਵਲਜੀਤ ਸਿੰਘ ਦੀ ਦੇਖ-ਰੇਖ ਵਿਚ 2 ਤਹਿਸੀਲਦਾਰਾਂ, 2 ਡੀ. ਐੱਸ. ਪੀਜ਼ ਸਮੇਤ 50 ਤੋਂ ਵੱਧ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ ਤਾਂ ਕਿ ਹੁਕਮਾਂ ਅਨੁਸਾਰ ਆਕਸੀਜਨ ਦੀ ਸਪਲਾਈ ਸਿਰਫ ਹਸਪਤਾਲਾਂ ਨੂੰ ਹੀ ਹੋਵੇ। ਆਕਸੀਜਨ ਦੀ ਢੁਆਈ ਕਰਨ ਵਾਲੇ ਵਾਹਨਾਂ ਨਾਲ ਵੀ ਪੁਲਸ ਕਰਮਚਾਰੀ ਜਾਂਦੇ ਹਨ ਤਾਂ ਕਿ ਆਕਸੀਜਨ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨਾ ਹੋਣ ਤੋਂ ਇਲਾਵਾ ਆਕਸੀਜਨ ਇੰਡਸਟਰੀ ’ਤੇ ਲੱਗੀ ਰੋਕ ਦੇ ਬਾਵਜੂਦ ਸਪਲਾਈ ਨਾ ਹੋ ਸਕੇ।

ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ

ਘਨਸ਼ਾਮ ਥੋਰੀ ਨੇ ਕਿਹਾ ਕਿ ਜ਼ਿਲ੍ਹੇ ਵਿਚੋਂ ਹੀ ਨਹੀਂ, ਸਗੋਂ ਦਿੱਲੀ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਵੀ ਕੋਵਿਡ ਦੇ ਮਰੀਜ਼ ਜਲੰਧਰ ਦੇ ਹਸਪਤਾਲਾਂ ਵਿਚ ਦਾਖ਼ਲ ਹੋ ਰਹੇ ਹਨ ਅਤੇ 40 ਕੋਵਿਡ ਦੇ ਮਰੀਜ਼ ਜ਼ਿਲ੍ਹੇ ਦੇ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ, ਜਿਸ ਕਾਰਨ ਆਕਸੀਜਨ ਦੀ ਮੰਗ ’ਤੇ ਹੋਰ ਵੀ ਲੋਡ ਵਧ ਰਿਹਾ ਹੈ। ਉਨ੍ਹਾਂ 45 ਸਾਲ ਉਮਰ ਦੇ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲੇ ਵਿਚ ਰੋਜ਼ਾਨਾ 30 ਹਜ਼ਾਰ ਵੈਕਸੀਨੇਸ਼ਨ ਦੀ ਕਪੈਸਟੀ ਹੈ ਪਰ ਰੋਜ਼ਾਨਾ 9 ਤੋਂ 10 ਹਜ਼ਾਰ ਲੋਕ ਹੀ ਵੈਕਸੀਨੇਸ਼ਨ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਮਹਾਮਾਰੀ ਤੋਂ ਬਚਣਾ ਹੈ ਕਿ ਲਾਭਪਾਤਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵੈਕਸੀਨੇਸ਼ਨ ਜ਼ਰੂਰ ਅਤੇ ਜਲਦ ਕਰਵਾਉਣ।

ਇਹ ਵੀ ਪੜ੍ਹੋ :ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

shivani attri

This news is Content Editor shivani attri