ਜਲੰਧਰ ਜ਼ਿਲ੍ਹੇ ''ਚ ਕੋਰੋਨਾ ਦਾ ਤਾਂਡਵ, ਵੱਡੀ ਗਿਣਤੀ ''ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 9800 ਤੋਂ ਪਾਰ

09/14/2020 5:23:00 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਜਲੰਧਰ ਜ਼ਿਲ੍ਹੇ 'ਚ 248 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਦੇ ਨਾਲ ਹੀ 4 ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਨੈਸ਼ਨਲ ਬੈਂਕ ਕਰਤਾਰਪੁਰ ਸ਼ਾਖਾ ਦੇ ਕੁਝ ਕਾਮੇ, ਸਿਹਤ ਮਹਿਕਮੇ ਦੇ ਡਾਕਟਰ ਅਤੇ ਐਲਡੀਵੋਗ੍ਰੀਨ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 9800 ਤੋਂ ਪਾਰ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਕੈਨੇਡਾ ਬੈਠੀਆਂ ਧੀਆਂ ਸਣੇ ਪੂਰੇ ਪਰਿਵਾਰ ਲਈ 2 ਰੁਪਏ ਕਿਲੋ ਕਣਕ ਲੈ ਰਿਹਾ ਸੀ ਇਹ ਗ਼ਰੀਬ ਅਕਾਲੀ ਲੀਡਰ

ਇਥੇ ਦੱਸਣਯੋਗ ਹੈ ਕਿ ਇਨੀਂ ਦਿਨੀਂ ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਕਈ ਲੋਕਾਂ ਦੀ ਰਿਪੋਰਟ ਤਾਂ ਪਾਜ਼ੇਟਿਵ ਆ ਹੀ ਰਹੀ ਹੈ, ਇਸ ਦੇ ਨਾਲ-ਨਾਲ ਉਨ੍ਹਾਂ ਬਹੁਤ ਸਾਰੇ ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆ ਰਹੀ ਹੈ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿੱਥੋਂ ਇਨਫੈਕਟਿਡ ਹੋਏ ਹਨ। ਐਤਵਾਰ ਨੂੰ ਜ਼ਿਲ੍ਹੇ ਦੇ ਜਿਹੜੇ 221 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ 'ਚੋਂ 104 ਤਾਂ ਅਜਿਹੇ ਸਨ, ਜੋ ਕਿ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਨਫੈਕਟਿਡ ਹੋ ਗਏ ਸਨ, ਜਦੋਂਕਿ 117 ਨੂੰ ਪਤਾ ਹੀ ਨਹੀਂ, ਉਹ ਕਿਥੋਂ ਕੋਰੋਨਾ ਦੀ ਲਪੇਟ 'ਚ ਆਏ ਹਨ। ਇਸ ਦੇ ਇਲਾਵਾ 14 ਹੋਰ ਸੂਬਿਆਂ ਜਾਂ ਜ਼ਿਲ੍ਹਿਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਐਤਵਾਰ ਨੂੰ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਕੇਸ 235 ਪਾਜ਼ੇਟਿਵ ਪਾਏ ਗਏ ਸਨ।

ਇਹ ਵੀ ਪੜ੍ਹੋ: ਬੰਧਕ ਬਣਾਈ ਪਤਨੀ ਤੇ ਬੱਚਿਆਂ ਨੂੰ ਵਾਪਸ ਮੰਗਣ ਦੀ ਮਿਲੀ ਭਿਆਨਕ ਸਜ਼ਾ, ਪਤੀ ਦੀ ਜਾਨਵਰਾਂ ਵਾਂਗ ਕੀਤੀ ਕੁੱਟਮਾਰ

ਐਤਵਾਰ 983 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 648 ਨੂੰ ਮਿਲੀ ਸੀ ਛੁੱਟੀ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ 983 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ 648 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਦੌਰਾਨ ਮਹਿਕਮੇ ਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ 768 ਲੋਕਾਂ ਦੇ ਨਮੂਨੇ ਲੈਬਾਰਟਰੀ ਵਿਚ ਭੇਜੇ ਹਨ।

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-77739
ਨੈਗੇਟਿਵ ਆਏ-68993
ਪਾਜ਼ੇਟਿਵ ਆਏ-9878
ਡਿਸਚਾਰਜ ਹੋਏ-7110
ਮੌਤਾਂ ਹੋਈਆਂ-259
ਐਕਟਿਵ ਕੇਸ-2265
ਇਹ ਵੀ ਪੜ੍ਹੋ: ਜਲੰਧਰ: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਬੇਦਰਦ ਮੌਤ ਦੇਣ ਲਈ ਖੁਦ ਤਿਆਰ ਕੀਤਾ ਸੀ ਚਾਕੂ

shivani attri

This news is Content Editor shivani attri