ਜਲੰਧਰ: ਸਰਕਾਰੀ ਡਾਕਟਰਾਂ ਸਣੇ 94 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 7 ਮਰੀਜ਼ਾਂ ਦੀ ਮੌਤ

09/27/2020 6:45:12 PM

ਜਲੰਧਰ (ਰੱਤਾ)— ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਜਿੱਥੇ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਉਥੇ ਹੀ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ 10 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਐਤਵਾਰ ਨੂੰ ਜਿੱਥੇ 94 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ 7 ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ ਸਰਕਾਰੀ ਡਾਕਟਰਾਂ ਸਮੇਤ ਸਿਹਤ ਮਹਿਕਮੇ ਦੇ ਵਰਕਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ

ਸ਼ਨੀਵਾਰ ਨੂੰ 3821 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 222 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ 3821 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 222 ਨੂੰ ਛੁੱਟੀ ਮਿਲ ਗਈ ਗਈ। ਮਹਿਕਮੇ ਨੇ 2228 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਸਨ।

ਇਹ ਵੀ ਪੜ੍ਹੋ: ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ

5000 ਸੈਂਪਲ ਲੈਣ ਦਾ ਟੀਚਾ ਹਾਸਲ ਨਹੀਂ ਕਰ ਸਕਿਆ ਸਿਹਤ ਮਹਿਕਮਾ
ਪਿਛਲੇ ਦਿਨੀਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਕੋਰੋਨਾ ਦੀ ਪੁਸ਼ਟੀ ਲਈ ਰੋਜ਼ਾਨਾ 5000 ਵਿਅਕਤੀਆਂ ਦੇ ਸੈਂਪਲ ਲਏ ਜਾਣ ਅਤੇ ਇਸ ਤੋਂ ਬਾਅਦ 2-3 ਦਿਨ ਤਾਂ  ਮਹਿਕਮੇ ਨੇ ਸੈਂਪਲ ਲੈਣ ਦੀ ਰਫ਼ਤਾਰ ਵਧਾਈ ਰੱਖੀ ਅਤੇ ਇਕ ਹੀ ਦਿਨ 'ਚ 5 ਹਜ਼ਾਰ ਸੈਂਪਲ ਇਕੱਤਰ ਕਰ ਲਏ ਪਰ ਇਕਦਮ ਸੈਂਪਲ ਲੈਣ ਦੀ ਰਫਤਾਰ ਘੱਟ ਗਈ। ਸ਼ਨੀਵਾਰ ਨੂੰ ਮਹਿਕਮੇ ਵੱਲੋਂ ਜਿਹੜੀ ਸੂਚਨਾ ਜਾਰੀ ਕੀਤੀ ਗਈ, ਉਸ ਅਨੁਸਾਰ ਮਹਿਕਮੇ ਨੇ ਇਕ ਦਿਨ 'ਚ ਸਿਰਫ 2208 ਵਿਅਕਤੀਆਂ ਦੇ ਸੈਂਪਲ ਲਏ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਹੈ ਜਾਂ ਉਹ ਉਨ੍ਹਾਂ ਦੀ ਗੱਲ ਨੂੰ ਮਾਨਤਾ ਨਹੀਂ ਦਿੰਦੇ।

ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਕੂੜਾ ਸੁੱਟਣ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਹਿੰਸਕ ਰੂਪ

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-162573
ਨੈਗੇਟਿਵ ਆਏ-144801
ਪਾਜ਼ੇਟਿਵ ਆਏ-12578
ਡਿਸਚਾਰਜ ਹੋਏ-10161
ਮੌਤਾਂ ਹੋਈਆਂ-373
ਐਕਟਿਵ ਕੇਸ-1957
ਇਹ ਵੀ ਪੜ੍ਹੋ:  ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ

shivani attri

This news is Content Editor shivani attri