ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਤੇ ਵੱਡੀ ਗਿਣਤੀ 'ਚ ਫਿਰ ਮਿਲੇ ਪਾਜ਼ੇਟਿਵ ਕੇਸ

08/06/2020 8:20:51 PM

ਜਲੰਧਰ (ਰੱਤਾ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਮਹਾਨਗਰ ਜਲੰਧਰ ਜ਼ਿਲ੍ਹੇ 'ਚ ਵੀਰਵਾਰ ਨੂੰ ਕੋਰੋਨਾ ਵਾਇਸਸ ਦੇ ਕਾਰਨ ਜਿੱਥੇ ਇਕ ਮਰੀਜ਼ ਦੀ ਮੌਤ ਹੋ ਗਈ, ਉਥੇ ਹੀ 116 ਲੋਕਾਂ ਦੀਆਂ ਰਿਪੋਰਟਾਂ ਵੀ ਪਾਜ਼ੇਟਿਵ ਪਾਈਆਂ ਗਈਆਂ ਹਨ। ਇਥੇ ਦੱਸ ਦੇਈਏ ਕਿ ਪਹਿਲਾਂ ਸਵੇਰੇ 23 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਹੁਣ ਮੁੜ 69 ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਹਾਸਲ ਹੋਈਆਂ ਹਨ। ਇਸ ਦੇ ਇਲਾਵਾ ਹੁਣ ਪ੍ਰਾਈਵੇਟ ਲੈਬੋਰਟਰੀ 'ਚੋਂ ਵੀ 24 ਹੋਰ ਲੋਕਾਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੇਟਿਵ ਮਿਲੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਕਾਰਨ 52 ਸਾਲਾ ਵਿਅਕਤੀ ਨੇ ਇਲਾਜ ਅਧੀਨ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 2825 ਤੱਕ ਪਹੁੰਚ ਚੁੱਕਾ ਹੈ ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 72 ਤੱਕ ਪਹੁੰਚ ਗਈ ਹੈ।

ਇਥੇ ਦੱਸਣਯੋਗ ਹੈ ਕਿ ਸੰਸਾਰ ਭਰ 'ਚ ਹੁਣ ਤੱਕ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੇ ਕੋਰੋਨਾ ਵਾਇਰਸ ਸਬੰਧੀ ਅਜੇ ਵੀ ਜ਼ਿਆਦਾਤਰ ਲੋਕ ਲਾਪਰਵਾਹ ਹਨ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਦਕਿ ਇਹ ਵਾਇਰਸ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਹੁਣ ਤੱਕ ਮਿਲੇ 2825 ਪਾਜ਼ੇਟਿਵ ਮਰੀਜ਼ਾਂ 'ਚੋਂ ਭਾਵੇਂ 1905 ਠੀਕ ਹੋ ਚੁੱਕੇ ਹਨ ਪਰ ਇਸ ਦੇ ਨਾਲ ਹੀ 72 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ।

ਬੁੱਧਵਾਰ ਨੂੰ 800 ਦੀ ਰਿਪੋਰਟ ਆਈ ਸੀ ਨੈਗੇਟਿਵ, 36 ਹੋਰਾਂ ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 800 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਪਹਿਲਾਂ ਤੋਂ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 36 ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। ਓਧਰ ਮਹਿਕਮੇ ਨੇ 948 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਭੇਜੇ।

ਇਹ ਵੀ ਪੜ੍ਹੋ: ਸ਼ਮਸ਼ਾਨਘਾਟ 'ਚ ਲਾਵਾਰਿਸ ਪਈਆਂ ਕੋਰੋਨਾ ਮ੍ਰਿਤਕਾਂ ਦੀਆਂ ਅਸਥੀਆਂ, ਪਰਿਵਾਰਕ ਮੈਂਬਰ ਲਿਜਾਣ ਤੋਂ ਲੱਗੇ ਕਤਰਾਉਣ

ਜਲੰਧਰ ਦੇ ਕੋਰੋਨਾ ਨੂੰ ਲੈ ਕੇ ਤਾਜ਼ਾ ਹਾਲਾਤ
ਕੁਲ ਸੈਂਪਲ-47119
ਨੈਗੇਟਿਵ ਆਏ-43261
ਪਾਜ਼ੇਟਿਵ ਆਏ-2825
ਡਿਸਚਾਰਜ ਹੋਏ ਮਰੀਜ਼-1905
ਮੌਤਾਂ ਹੋਈਆਂ-72
ਐਕਟਿਵ ਕੇਸ-733

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2093, ਲੁਧਿਆਣਾ 'ਚ 4176, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 2709, ਸੰਗਰੂਰ 'ਚ 1180 ਕੇਸ, ਪਟਿਆਲਾ 'ਚ 2185, ਮੋਹਾਲੀ 'ਚ 1098, ਗੁਰਦਾਸਪੁਰ 'ਚ 669 ਕੇਸ, ਪਠਾਨਕੋਟ 'ਚ 474, ਤਰਨਤਾਰਨ 400, ਹੁਸ਼ਿਆਰਪੁਰ 'ਚ 601, ਨਵਾਂਸ਼ਹਿਰ 'ਚ 322, ਮੁਕਤਸਰ 263, ਫਤਿਹਗੜ੍ਹ ਸਾਹਿਬ 'ਚ 407, ਰੋਪੜ 'ਚ 283, ਮੋਗਾ 'ਚ 469, ਫਰੀਦਕੋਟ 332, ਕਪੂਰਥਲਾ 348, ਫਿਰੋਜ਼ਪੁਰ 'ਚ 579, ਫਾਜ਼ਿਲਕਾ 336, ਬਠਿੰਡਾ 'ਚ 585, ਬਰਨਾਲਾ 'ਚ 351, ਮਾਨਸਾ 'ਚ 159 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਸ ਦੇ ਇਲਾਵਾ ਸੂਬੇ ਭਰ 'ਚੋਂ 13207 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 6264 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਕੋਰੋਨਾ ਕਾਰਨ ਪੰਜਾਬ 'ਚੋਂ ਕਰੀਬ 502 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ:  ਕਰੋੜਾਂ ਦੀ ਠੱਗੀ ਕਰਨ ਵਾਲੇ OLS ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈ ਨਵੀਂ ਗੱਲ

shivani attri

This news is Content Editor shivani attri