ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ

08/22/2020 5:47:37 PM

ਜਲੰਧਰ(ਰੱਤਾ, ਵੈੱਬ ਡੈਸਕ) — ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਜਲੰਧਰ ਜ਼ਿਲ੍ਹੇ ਲਈ ਕੁਝ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ 324 ਲੋਕਾਂ ਦੀਆਂ ਕੋਰੋਨਾ ਜਾਂਚ ਲਈ ਭੇਜੀਆਂ ਗਈਆਂ ਰਿਪੋਰਟਾਂ ਨੈਗੇਟਿਵ ਹਾਸਲ ਹੋਈਆਂ ਹਨ। 324 ਲੋਕਾਂ ਦੀਆਂ ਰਿਪੋਰਟਾਂ ਕੋਰੋਨਾ ਨੈਗੇਟਿਵ ਹਾਸਲ ਹੋਣ 'ਤੇ ਸਿਹਤ ਮਹਿਕਮੇ ਨੇ ਵੀ ਕੁਝ ਰਾਹਤ ਮਹਿਸੂਸ ਕੀਤੀ ਹੈ।

ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ

ਇਥੇ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਇਨੀਂ ਦਿਨੀਂ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ। ਸ਼ਨੀਵਾਰ ਨੂੰ ਜਿੱਥੇ ਜਲੰਧਰ ਜ਼ਿਲ੍ਹੇ 'ਚ ਪਹਿਲੀ ਵਾਰ ਇਕੱਠੀਆਂ ਕੋਰੋਨਾ ਦੇ ਕਾਰਨ 9 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਉਥੇ ਹੀ 105 ਲੋਕਾਂ ਦੀਆਂ ਰਿਪੋਰਟਾਂ ਵੀ ਪਾਜ਼ੇਟਿਵ ਹਾਸਲ ਹੋਈਆਂ ਹਨ। ਜਲੰਧਰ ਜ਼ਿਲ੍ਹੇ 'ਚ ਲਗਾਤਾਰ ਵੱਧਦੇ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਨੂੰ ਲੈ ਕੇ ਜਿੱਥੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਸਿਹਤ ਮਹਿਕਮੇ ਸਮੇਤ ਪੁਲਸ ਪ੍ਰਸ਼ਾਸਨ ਨੂੰ ਵੀ ਇਸ ਦੀ ਚਿੰਤਾ ਸਤਾ ਰਹੀ ਹੈ।

ਸ਼ੁੱਕਰਵਾਰ 672 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 97 ਨੂੰ ਮਿਲੀ ਸੀ ਛੁੱਟੀ
ਸ਼ੁੱਕਰਵਾਰ ਨੂੰ 672 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 97 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 984 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਇਹ ਵੀ ਪੜ੍ਹੋ: ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਕੋਰੋਨਾ ਨੂੰ ਲੈ ਕੇ ਜਲੰਧਰ 'ਚ ਸਥਿਤੀ
ਕੁਲ ਸੈਂਪਲ-60108
ਨੈਗੇਟੇਵ ਆਏ-54112
ਪਾਜ਼ੇਟਿਵ ਆਏ-5087
ਡਿਸਚਾਰਜ ਹੋਏ-3103
ਮੌਤਾਂ ਹੋਈਆਂ-129
ਐਕਟਿਵ ਕੇਸ-1847

ਇਹ ਵੀ ਪੜ੍ਹੋ: ਕਰਫ਼ਿਊ ਦੌਰਾਨ ਨਵਾਂਸ਼ਹਿਰ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ATM 'ਚੋਂ ਲੁੱਟੀ ਲੱਖਾਂ ਦੀ ਨਕਦੀ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 39 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3115, ਲੁਧਿਆਣਾ 8148, ਜਲੰਧਰ 5084, ਮੋਹਾਲੀ 'ਚ 2417, ਪਟਿਆਲਾ 'ਚ 4545, ਹੁਸ਼ਿਆਰਪੁਰ 'ਚ 973, ਤਰਨਾਰਨ 620, ਪਠਾਨਕੋਟ 'ਚ 835, ਮਾਨਸਾ 'ਚ 360, ਕਪੂਰਥਲਾ 784, ਫਰੀਦਕੋਟ 763, ਸੰਗਰੂਰ 'ਚ 1819, ਨਵਾਂਸ਼ਹਿਰ 'ਚ 556, ਰੂਪਨਗਰ 624, ਫਿਰੋਜ਼ਪੁਰ 'ਚ 1497, ਬਠਿੰਡਾ 1679, ਗੁਰਦਾਸਪੁਰ 1332, ਫਤਿਹਗੜ੍ਹ ਸਾਹਿਬ 'ਚ 839, ਬਰਨਾਲਾ 871, ਫਾਜ਼ਿਲਕਾ 623 ਮੋਗਾ 1089, ਮੁਕਤਸਰ ਸਾਹਿਬ 553 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1002 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 24,840 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 13,236 ਮਰੀਜ਼ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ:  ਜਲੰਧਰ ਦੇ ਸਿਵਲ ਹਸਪਤਾਲ 'ਚੋਂ ਗਾਇਬ ਹੋਏ ਨਵਜੰਮੇ ਬੱਚੇ ਨੂੰ ਪੁਲਸ ਨੇ ਕੀਤਾ ਬਰਾਮਦ (ਵੀਡੀਓ)

shivani attri

This news is Content Editor shivani attri