ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ, 56 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

07/31/2020 6:51:34 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਕਾਰਨ ਅੱਜ ਜਿੱਥੇ ਇਕ ਹੋਰ ਮਰੀਜ਼ ਦੀ ਮੌਤ ਹੋ ਗਈ, ਉਥੇ ਹੀ ਕੋਰੋਨਾ ਦੇ 56 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ 'ਚੋਂ 22 ਮਰੀਜ਼ਾਂ ਦੀ ਰਿਪੋਰਟ ਸਰਕਾਰੀ ਫਰੀਦਕੋਟ ਕਾਲਜ ਤੋਂ ਮਿਲੀ ਹੈ ਜਦਕਿ 34 ਲੋਕਾਂ ਦੀ ਰਿਪੋਰਟ ਪ੍ਰਾਈਵੇਟ ਲੈਬ 'ਚੋਂ ਮਿਲੀ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 53 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 474 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 89 ਆਪਣੇ ਘਰਾਂ 'ਚ ਆਈਸੋਲੇਟ, 70 ਸਿਵਲ ਹਸਪਤਾਲ 'ਚ, 156 ਮੈਰੀਟੋਰੀਅਸ ਸਕੂਲ 'ਚ, 25 ਮਿਲਟਰੀ ਹਸਪਤਾਲ 'ਚ, 12 ਬੀ. ਐੱਸ. ਐੱਫ. ਹਸਪਤਾਲ 'ਚ, 17 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 19 ਲੁਧਿਆਣਾ ਦੇ ਹਸਪਤਾਲਾਂ 'ਚ, 3 ਪੀ. ਜੀ. ਆਈ. ਚੰਡੀਗੜ੍ਹ 'ਚ, 2 ਕਪੂਰਥਲਾ ਦੇ ਹਸਪਤਾਲ 'ਚ ਅਤੇ 25 ਨਿੱਜੀ ਹਸਪਤਾਲਾਂ 'ਚ ਦਾਖਲ ਹਨ । 52 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਤੋਂ ਸ਼ਿਫਟ ਕੀਤਾ ਜਾਣਾ ਹੈ।

1091 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 14 ਹੋਰਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ 1091 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 14 ਹੋਰਾਂ ਨੂੰ ਛੁੱਟੀ ਮਿਲ ਗਈ। ਸਿਹਤ ਵਿਭਾਗ ਨੇ 797 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਇਹ ਵੀ ਪੜ੍ਹੋ: ਕਰੋੜਾਂ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈਆਂ ਇਹ ਖਾਸ ਗੱਲਾਂ

ਵੀਰਵਾਰ ਨੂੰ ਕੋਰੋਨਾ ਕਾਰਨ ਦੋ ਮਰੀਜ਼ਾਂ ਦੀ ਹੋਈ ਸੀ ਮੌਤ
ਇਥੇ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਦੀ ਲਪੇਟ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਜਿੱਥੇ 2 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਨਾਲ-ਨਾਲ 62 ਹੋਰ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਪਿੰਡ ਡਮੁੰਡਾ ਆਦਮਪੁਰ ਨਿਵਾਸੀ ਬਖਸ਼ੀਸ਼ ਸਿੰਘ (70) ਅਤੇ ਸਿਵਲ ਹਸਪਤਾਲ 'ਚ ਆਜ਼ਾਦ ਨਗਰ ਨਜ਼ਦੀਕ ਭਾਰਗੋ ਕੈਂਪ ਨਿਵਾਸੀ ਗਿਆਨ ਚੰਦ (90) ਦੀ ਵੀਰਵਾਰ ਨੂੰ ਮੌਤ ਹੋਈ ਸੀ। ਉਨ੍ਹਾਂ ਦੱਸਿਆ ਕਿ ਮਹਿਕਮੇ ਨੂੰ ਫਰੀਦਕੋਟ ਮੈਡੀਕਲ ਕਾਲਜ ਅਤੇ ਨਿੱਜੀ ਲੈਬਾਰਟਰੀਆਂ ਤੋਂ 63 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਸੀ ਅਤੇ ਇਨ੍ਹਾਂ 'ਚੋਂ ਇਕ ਮਰੀਜ਼ ਕਪੂਰਥਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਕੋਰੋਨਾ ਨੂੰ ਲੈ ਕੇ ਜਲੰਧਰ ਦੇ ਹਾਲਾਤ
ਕੁਲ ਸੈਂਪਲ-43385
ਨੈਗੇਟਿਵ ਆਏ-39638
ਪਾਜ਼ੇਟਿਵ ਆਏ-2283
ਡਿਸਚਾਰਜ ਹੋਏ ਮਰੀਜ਼-1701
ਮੌਤਾਂ ਹੋਈਆਂ-53
ਐਕਟਿਵ ਕੇਸ-474

ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ

shivani attri

This news is Content Editor shivani attri