ਜਲੰਧਰ: 'ਕੋਰੋਨਾ' ਕਾਰਨ ਮਰੇ ਨੌਜਵਾਨ ਦਾ ਪ੍ਰਸ਼ਾਸਨ ਨੇ ਕੀਤਾ ਸਸਕਾਰ, ਨਹੀਂ ਹੋ ਸਕਿਆ ਸ਼ਾਮਲ ਪਰਿਵਾਰ

05/07/2020 2:10:02 PM

ਜਲੰਧਰ (ਦੀਪਕ)— ਬੁੱਧਵਾਰ ਨੂੰ ਜਲੰਧਰ ਰਹਿਣ ਵਾਲੇ ਨਰੇਸ਼ ਚਾਵਲਾ ਦੀ ਕੋਰੋਨਾ ਕਰਕੇ ਪੀ. ਜੀ. ਆਈ. 'ਚ ਮੌਤ ਹੋ ਗਈ ਸੀ। ਨਰੇਸ਼ ਚਾਵਲਾ ਨੂੰ ਕਾਫੀ ਸਮਾਂ ਪਹਿਲਾਂ ਸਿਹਤ ਜ਼ਿਆਦਾ ਖਰਾਬ ਹੋਣ ਉਪਰੰਤ ਪੀ. ਜੀ. ਆਈ. 'ਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਕੋਰੋਨਾ ਜਾਂਚ ਦੀ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਸੀ ਅਤੇ ਇਲਾਜ ਅਧੀਨ ਕੱਲ੍ਹ ਉਸ ਨੇ ਪੀ. ਜੀ. ਆਈ. 'ਚ ਦਮ ਤੋੜ ਦਿੱਤਾ।

ਅੰਤਿਮ ਰਸਮਾਂ ਮੌਕੇ ਪਰਿਵਾਰ ਨਹੀਂ ਹੋ ਸਕਿਆ ਸ਼ਾਮਲ
ਨਰੇਸ਼ ਚਾਵਲਾ ਜਲੰਧਰ ਦੇ ਕਾਜ਼ੀ ਮੁਹੱਲੇ ਦਾ ਰਹਿਣ ਵਾਲਾ ਸੀ। ਅੱਜ ਉਸ ਦਾ ਪ੍ਰਸ਼ਾਸਨ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੀ. ਜੀ. ਆਈ. ਤੋਂ ਨਰੇਸ਼ ਚਾਵਲਾ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਅਤੇ ਅੱਜ ਪ੍ਰਸ਼ਾਸਨ ਨੇ ਹਰਨਾਮਦਾਸਪੁਰਾ 'ਚ ਉਸ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਕੀਤੀਆਂ।

ਇਸ ਦੌਰਾਨ ਪ੍ਰਸ਼ਾਸਨ ਨੂੰ ਨੇੜਲੇ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਬਾਅਦ 'ਚ ਪ੍ਰਸ਼ਾਸਨ ਵੱਲੋਂ ਸਮਝਾਉਣ 'ਤੇ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਗਈਆਂ।

ਸਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਸਮੇਤ ਪੂਰੇ ਇਲਾਕੇ ਨੂੰ ਸੈਨੇਟਾਈਜ਼ ਵੀ ਕੀਤਾ ਗਿਆ। ਇਥੇ ਦੱਸ ਦੇਈਏ ਕਿ ਉਕਤ ਵਿਅਕਤੀ ਦੇ ਅੰਤਿਮ ਸੰਸਕਾਰ ਦੇ ਸਮੇਂ ਪਰਿਵਾਰ ਵਾਲਿਆਂ ਨੂੰ ਨਰੇਸ਼ ਕੁਮਾਰ ਦਾ ਮੂੰਹ ਦੇਖਣਾ ਵੀ ਨਸੀਬ ਨਾ ਹੋਇਆ। ਇਸ ਮੌਕੇ ਪਰਿਵਾਰ ਵਾਲੇ ਮੌਜੂਦ ਨਹੀਂ ਸਨ ਕਿਉਂਕਿ ਨਰੇਸ਼ ਚਾਵਲਾ ਦੇ ਪਰਿਵਾਰ ਵਾਲਿਆਂ ਦੀ ਵੀ ਰਿਪੋਰਟ ਪਾਜ਼ੇਟਿਵ ਆਈ ਹੋਈ ਹੈ, ਜੋਕਿ ਇਲਾਜ ਅਧੀਨ ਸਿਵਲ ਹਸਪਤਾਲ 'ਚ ਦਾਖਲ ਹਨ।

ਦੱਸ ਦਈਏ ਕਿ ਉਕਤ ਨੌਜਵਾਨ ਚੰਡੀਗੜ੍ਹ 'ਚ ਪੀ. ਜੀ. ਆਈ. 'ਚ ਕਾਫੀ ਸਮੇਂ ਤੋਂ ਦਾਖਲ ਸੀ ਅਤੇ ਉਸ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਸੀ। ਉਕਤ ਨੌਜਵਾਨ ਦੀ ਕੋਰੋਨਾ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਗਈ ਸੀ। ਸ਼ਹਿਰ 'ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ ਜਦੋਂਕਿ ਪੰਜਾਬ 'ਚ ਇਹ 26ਵੀਂ ਮੌਤ ਹੈ।

ਇਸ ਦੇ ਇਲਾਵਾ ਬੁੱਧਵਾਰ ਨੂੰ ਜਲੰਧਰ 'ਚ 'ਕੋਰੋਨਾ' ਦਾ ਇਕ ਮਰੀਜ਼ ਸਾਹਮਣੇ ਆਇਆ ਸੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰੂ ਨਾਨਕ ਮਿਸ਼ਨ ਦੇ ਸਟਾਫ ਮੈਂਬਰ ਅਮਰੀਕ ਸਿੰਘ (56) ਸਾਲਾ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਬੁੱਧਵਾਰ ਨੂੰ ਮਿਲੇ ਇਸ ਕੋਰੋਨਾ ਦੇ ਪਾਜ਼ੇਟਿਵ ਕੇਸ ਨੂੰ ਮਿਲਾ ਕੇ ਮਿਲਾ ਕੇ ਹੁਣ ਤੱਕ ਜਲੰਧਰ 'ਚੋਂ 137 ਕੇਸ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 12 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।

shivani attri

This news is Content Editor shivani attri