ਹੁਸ਼ਿਆਰਪੁਰ: ਇਕਾਂਤਵਾਸ ਕੀਤਾ ਵਿਅਕਤੀ ਹੋਇਆ ਫਰਾਰ, ਪਈਆਂ ਭਾਜੜਾਂ

04/16/2020 12:19:56 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਕੁਆਰੰਟਾਈਨ ਕੀਤਾ ਗਿਆ ਇਕ ਵਿਅਕਤੀ ਬੀਤੀ ਰਾਤ ਖਿੜਕੀ 'ਚ ਲੱਗੀ ਸ਼ੀਟ ਉਖਾੜ ਭੱਜ ਗਿਆ। ਉਹ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਦਾ ਰਹਿਣ ਵਾਲਾ ਸੀ। ਯੁਸੂਫ ਖਾਨ ਨਾਂ ਦੇ ਉਕਤ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਹੀ ਦਸੂਹਾ ਰੇਲਵੇ ਸਟੇਸ਼ਨ ਤੋਂ ਸ਼ਿਕਾਇਤ ਦੇ ਆਧਾਰ 'ਤੇ ਫੜ ਕੇ ਇਥੇ ਕੁਆਰੰਟਾਈਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ ► ਰਿਸ਼ਤਿਆਂ ''ਤੇ ਕੋਰੋਨਾ ਦੀ ਮਾਰ, ਲੁਧਿਆਣਾ ਤੋਂ ਪੈਦਲ ਚੱਲ ਕੇ ਭੈਣ ਘਰ ਪੁੱਜੇ ਭਰਾ ਨੂੰ ਮਿਲਿਆ ਕੋਰਾ ਜਵਾਬ

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਹਿਮਾਚਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਰਹੱਦ ਸੀਲ ਹੋਣ ਕਾਰਨ ਫਸ ਗਿਆ ਸੀ। ਇਸ ਦੇ ਚਲਦਿਆਂ ਉਹ ਦਸੂਹਾ ਰੇਲਵੇ ਸਟੇਸ਼ਨ ਦੇ ਕੋਲ ਸਮਾਂ ਕੱਟ ਰਿਹਾ ਸੀ। ਉਥੇ ਹੀ ਘੁੰਮਦਾ ਹੋਇਆ ਸਥਾਨਕ ਲੋਕਾਂ ਵੱਲੋਂ ਉਸ ਨੂੰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਤਬਲੀਗੀ ਹੋਣ ਦੇ ਸ਼ੱਕ 'ਚ ਪੁਲਸ ਨੂੰ ਉਸ ਦੇ ਉਥੇ ਘੁੰਮਣ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ

ਉਕਤ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੂੰ ਉਥੋਂ ਚੁੱਕੇ ਹਸਪਤਾਲ ਲੈ ਆਈ। ਹਸਪਤਾਲ 'ਚ ਉਸ ਨੂੰ ਵੱਖ ਤੋਂ ਕੁਆਰੰਟਾਈਨ ਫੈਸੀਲਿਟੀ 'ਚ ਰੱਖ ਗਿਆ ਸੀ। ਉਸ 'ਚ ਕੋਰੋਨਾ ਇਨਫੈਕਟਿਡ ਦੇ ਕੋਈ ਲੱਛਣ ਨਹੀਂ ਸਨ ਪਰ ਸਾਵਧਾਨੀ ਦੇ ਤੌਰ 'ਤੇ ਉਸ ਨੂੰ 14 ਦਿਨਾਂ ਲਈ ਕੁਆਰੰਟਾਈਨ ਕੀਤਾ ਗਿਆ ਸੀ। ਬੀਤੇ ਦਿਨ ਹੀ ਉਸ ਦਾ ਸੈਂਪਲ ਲੈ ਕੇ ਜਾਂਚ ਦੇ ਲਈ ਭੇਜਿਆ ਗਿਆ ਸੀ। ਰਾਤ 'ਚ  ਉਹ ਕੁਆਰੰਟਾਈਨ ਵਾਰਡ 'ਚ ਖਿੜਕੀ 'ਚ ਲੱਗੀ ਸ਼ੀਟ ਉਖਾੜ ਕੇ ਭੱਜ ਨਿਕਲਿਆ। ਉਸ ਦੀ ਮੋਬਾਇਲ ਲੋਕੇਸ਼ਨ ਟ੍ਰੇਸ ਕੀਤੀ ਗਈ ਹੈ, ਜੋ ਹਿਮਾਚਲ ਦੇ ਨਗਰੋਟਾ 'ਚ ਆ ਰਹੀ ਹੈ।

shivani attri

This news is Content Editor shivani attri