ਇਕ ਕੋਰੋਨਾ ਦੀ ਮਾਰ ਉੱਤੋਂ ਬਿਜਲੀ ਦੇ ਬਿੱਲਾਂ ਦਾ ਭਾਰ, ਸਰਕਾਰ ਜੀ ਕਿੱਥੇ ਜਾਈਏ!

06/21/2020 7:58:36 AM

ਜਲੰਧਰ, (ਵਰਿਆਣਾ)- ਇਕ ਪਾਸੇ ਜਿੱਥੇ ਕਾਂਗਰਸ ਸਰਕਾਰ ਕੋਰੋਨਾ ਮਹਾਮਾਰੀ ਕਾਰਨ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਨ ਦੇ ਨਾਲ-ਨਾਲ ਇਸ ਮਹਾਮਾਰੀ ਤੋਂ ਬਚਣ ਲਈ ਜਾਗਰੂਕ ਕਰਨ ਦੇ ਦਾਅਵੇ ਕਰ ਰਹੀ ਹੈ, ਉੱਥੇ ਦੂਜੇ ਪਾਸੇ ਜ਼ਿਆਦਾਤਰ ਪਿੰਡਾਂ ਵਿਚ ਕਈ ਲੋਕਾਂ ਦੇ ਆਏ ਭਾਰੀ ਬਿਜਲੀ ਬਿੱਲਾਂ ਨੇ ਉਨ੍ਹਾਂ ਨੂੰ ਜਿੱਥੇ ਚਿੰਤਾ ਵਿਚ ਪਾ ਦਿੱਤਾ।

ਇਸ ਸਬੰਧੀ ਜਦੋਂ 'ਜਗਬਾਣੀ' ਟੀਮ ਨੇ ਪਿੰਡ ਵਰਿਆਣਾ ਅਤੇ ਹੋਰ ਕਈ ਪਿੰਡਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਲਾਕਡਾਊਨ ਦੌਰਾਨ ਆਏ ਬਿਜਲੀ ਬਿੱਲਾਂ ਕਾਰਨ ਕਈ ਲੋਕ ਕਾਫੀ ਪ੍ਰੇਸ਼ਾਨ ਦਿਖਾਈ ਦਿੱਤੇ। ਇਸ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਸਬੰਧੀ ਜਾਗਰੂਕ ਕਰਦਿਆਂ ਇਹ ਕਹਿ ਰਹੇ ਹਨ ਕਿ ਉਹ ਇਸ ਮਹਾਮਾਰੀ ਦੌਰਾਨ ਕਿਸੇ ਵੀ ਨੂੰ ਵੀ ਪ੍ਰੇਸ਼ਾਨ ਨਹੀਂ ਹੋਣ ਦੇਣਗੇ, ਹਰ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਤੇ ਦੂਜੇ ਪਾਸੇ ਭਾਰੀ ਬਿਜਲੀ ਬਿੱਲਾਂ ਨੇ ਸਾਡੀ ਇਕ ਤਰ੍ਹਾਂ ਨਾਲ ਕਮਰ ਹੀ ਤੋੜ ਦਿੱਤੀ, ਜਿਸ ਕਾਰਨ ਕੈਪਟਨ ਸਾਹਿਬ ਦੇ ਦਾਅਵੇ ਖੋਖਲੇ ਦਿਖਾਈ ਦੇ ਰਹੇ ਹਨ। 
ਉਨ੍ਹਾਂ ਕਿਹਾ ਕਿ ਮਾਰਚ ਤੋਂ ਹੁਣ ਤਕ ਲਾਕਡਾਊਨ ਕਾਰਣ ਸਾਡੇ ਕੰਮ ਪੂਰੀ ਤਰ੍ਹਾਂ ਬੰਦ ਪਏ ਹੋਏ ਹਨ, ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਹੈ, ਅਸੀਂ ਕਰਜ਼ਦਾਰ ਹੋਏ ਪਏ ਹਨ, ਅਜਿਹੇ ਹਾਲਾਤ ਵਿਚ ਭਾਰੀ ਰਕਮ ਵਿਚ ਬਿਜਲੀ ਬਿੱਲ ਆਉਣ ਕਾਰਨ ਸਾਡਾ ਅਤੇ ਸਾਡੇ ਪਰਿਵਾਰਾਂ ਦਾ ਭਵਿੱਖ ਖਤਰੇ ਵਿਚ ਦਿਖਾਈ ਦੇ ਰਿਹਾ ਹੈ। ਹੁਣ ਸਮਝ ਨਹੀਂ ਆ ਰਿਹਾ ਕਿ ਅਸੀਂ ਜਾਈਏ ਤਾਂ ਕਿੱਥੇ ਜਾਈਏ ।

Lalita Mam

This news is Content Editor Lalita Mam