ਕੋਰੋਨਾਵਾਇਰਸ ਦੇ ਖੌਫ ਕਾਰਨ ਰੱਦ ਹੋਏ ਡੇਰਾ ਬਿਆਸ ਦੇ ਭੰਡਾਰੇ

03/04/2020 11:32:35 PM

ਜਲੰਧਰ/ਜੰਮੂ,(ਜ.ਬ.)-ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦਾ ਜੰਮੂ ਸਥਿਤ ਸੈਂਟਰ 'ਚ 7 ਅਤੇ 8 ਮਾਰਚ ਨੂੰ ਹੋਣ ਵਾਲੇ ਸਤਿਸੰਗ ਭੰਡਾਰੇ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ। ਸੂਚਨਾ ਮੁਤਾਬਕ ਭੰਡਾਰੇ ਨੂੰ ਲੈ ਕੇ ਡੇਰੇ ਦੇ ਸੇਵਾਦਾਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਥੇ ਲੱਖਾਂ ਦੀ ਗਿਣਤੀ 'ਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਸੀ ਪਰ ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਨੇ ਅਹਿਤਿਆਤ ਦੇ ਤੌਰ 'ਤੇ ਆਯੋਜਕਾਂ ਨੂੰ ਜੰਮੂ 'ਚ ਭੰਡਾਰੇ ਦੀ ਇਜਾਜ਼ਤ ਨਹੀਂ ਦਿੱਤੀ। ਜਿਸ ਕਾਰਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਜੰਮੂ ਦਾ ਨਿਰਧਾਰਤ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤਾ ਹੈ।