ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪਹਿਲੀ ਵਾਰ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ

07/29/2020 9:41:59 PM

ਬਰਨਾਲਾ (ਵਿਵੇਕ)— ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ 'ਚ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਰੋਜ਼ਾਨਾ ਹਰ ਜ਼ਿਲ੍ਹੇ 'ਚੋਂ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਬਰਨਾਲਾ 'ਚ ਉਸ ਸਮੇਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ, ਜਦੋਂ ਇਥੋਂ ਇਕੱਠੇ 33 ਕੇਸ ਪਾਜ਼ੇਟਿਵ ਪਾਏ ਗਏ।

ਇਹ ਵੀ ਪੜ੍ਹੋ: ਕੋਰੋਨਾ ਕਾਰਨ ਜਲੰਧਰ ਜ਼ਿਲ੍ਹੇ 'ਚ ਇਕ ਹੋਰ ਮੌਤ, 38 ਰਿਪੋਰਟਾਂ ਆਈਆਂ ਪਾਜ਼ੇਟਿਵ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਬਕ ਅੱਜ ਦੇ ਮਿਲੇ 33 ਪਾਜ਼ੇਟਿਵ ਕੇਸਾਂ 'ਚੋਂ 25 ਪੁਰਸ਼ਾਂ ਅਤੇ 8 ਬੀਬੀਆਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੇਟਿਵ ਆਈਆਂ ਹਨ। ਇਥੇ ਦੱਸਣਯੋਗ ਹੈ ਕਿ ਬਰਨਾਲਾ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਇਕੱਠੇ ਇੰਨੇ ਮਾਮਲੇ ਨਹੀਂ ਆਏ ਸਨ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 177 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 77 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 3 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਇਹ ਵੀ ਪੜ੍ਹੋ:  ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1646, ਲੁਧਿਆਣਾ 2833, ਜਲੰਧਰ 2165, ਮੋਹਾਲੀ 'ਚ 770, ਪਟਿਆਲਾ 'ਚ 1504, ਹੁਸ਼ਿਆਰਪੁਰ 'ਚ 526, ਤਰਨਾਰਨ 313, ਪਠਾਨਕੋਟ 'ਚ 338, ਮਾਨਸਾ 'ਚ 112, ਕਪੂਰਥਲਾ 235, ਫਰੀਦਕੋਟ 262, ਸੰਗਰੂਰ 'ਚ 989, ਨਵਾਂਸ਼ਹਿਰ 'ਚ 299, ਰੂਪਨਗਰ 234, ਫਿਰੋਜ਼ਪੁਰ 'ਚ 332, ਬਠਿੰਡਾ 331, ਗੁਰਦਾਸਪੁਰ 456, ਫਤਿਹਗੜ੍ਹ ਸਾਹਿਬ 'ਚ 302, ਬਰਨਾਲਾ 177, ਫਾਜ਼ਿਲਕਾ 254, ਮੋਗਾ 303, ਮੁਕਤਸਰ ਸਾਹਿਬ 213 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 348 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ​​​​​​​:  ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

shivani attri

This news is Content Editor shivani attri