ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ

07/30/2020 11:07:33 PM

ਅੰਮ੍ਰਿਤਸਰ (ਦਲਜੀਤ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਹੁਣ ਪੰਜਾਬ 'ਚ ਵੀ ਭਿਆਨਕ ਰੂਪ ਧਾਰ ਚੁੱਕਿਆ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਵੀ ਜਾ ਰਹੇ ਹਨ। ਕੋਰੋਨਾ ਦੇ ਮਾਮਲਿਆਂ 'ਚ ਪੰਜਾਬ 'ਚੋਂ ਤੀਜੇ ਨੰਬਰ ਚੱਲ ਰਹੇ ਜ਼ਿਲ੍ਹਾ ਅੰਮ੍ਰਿਤਸਰ 'ਚੋਂ ਅੱਜ ਫਿਰ ਤੋਂ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ 'ਚ ਅੱਜ ਕੋਰੋਨਾ ਨਾਲ ਜਿੱਥੇ ਇਕ 67 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ, ਉਥੇ ਹੀ ਕੋਰੋਨਾ ਦੇ 67 ਨਵੇਂ ਪਾਜ਼ੇਟਿਵ ਕੇਸਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਰੂਪਨਗਰ: ਵੱਡੀ ਵਾਰਦਾਤ ਕਰਨ ਦੀ ਤਿਆਰੀ 'ਚ ਸੀ ਲੁਟੇਰਾ ਗਿਰੋਹ, ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ

ਪਾਜ਼ੇਟਿਵ ਕੇਸਾਂ 'ਚ ਆਰਮੀ ਦਾ ਇਕ ਜਵਾਨ, ਪੰਜਾਬ ਪੁਲਸ ਦੇ ਦੋ, ਸਿਹਤ ਮਹਿਕਮੇ ਦਾ ਇਕ, ਮੈਡੀਕਲ ਕਾਲਜ ਦਾ ਇਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਦਾ ਬਰਾਂਚ ਮੈਨੇਜਰ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1788 ਤੱਕ ਪਹੁੰਚ ਗਿਆ ਹੈ। ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਹੁਣ ਤੱਕ ਜ਼ਿਲ੍ਹੇ 'ਚ 74 ਲੋਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 1227 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ​​​​​​​:  ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1788, ਲੁਧਿਆਣਾ 2866, ਜਲੰਧਰ 2199, ਮੋਹਾਲੀ 'ਚ 798, ਪਟਿਆਲਾ 'ਚ 1588, ਹੁਸ਼ਿਆਰਪੁਰ 'ਚ 536, ਤਰਨਾਰਨ 336, ਪਠਾਨਕੋਟ 'ਚ 353, ਮਾਨਸਾ 'ਚ 112, ਕਪੂਰਥਲਾ 246, ਫਰੀਦਕੋਟ 271, ਸੰਗਰੂਰ 'ਚ 1019, ਨਵਾਂਸ਼ਹਿਰ 'ਚ 307, ਰੂਪਨਗਰ 245, ਫਿਰੋਜ਼ਪੁਰ 'ਚ 335, ਬਠਿੰਡਾ 331, ਗੁਰਦਾਸਪੁਰ 490, ਫਤਿਹਗੜ੍ਹ ਸਾਹਿਬ 'ਚ 333, ਬਰਨਾਲਾ 179, ਫਾਜ਼ਿਲਕਾ 263, ਮੋਗਾ 316, ਮੁਕਤਸਰ ਸਾਹਿਬ 221 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 364 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ​​​​​​​:  ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ

ਇਹ ਵੀ ਪੜ੍ਹੋ​​​​​​​:  ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 2 ਮਰੀਜ਼ਾਂ ਦੀ ਗਈ ਜਾਨ, 34 ਨਵੇਂ ਮਾਮਲਿਆਂ ਦੀ ਪੁਸ਼ਟੀ

ਇਹ ਵੀ ਪੜ੍ਹੋ​​​​​​​: ​​​​​​​ ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ

shivani attri

This news is Content Editor shivani attri