ਜਾਣੋ ਪੰਜਾਬ ਵਿਚ ਕਦੋਂ ਸ਼ੁਰੂ ਹੋ ਸਕਦੀ ਹੈ ਬੱਸ ਸੇਵਾ

05/18/2020 7:57:41 PM

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਫਿਊ ਹਟਾ ਦਿੱਤਾ ਗਿਆ ਹੈ ਜਦਕਿ ਲਾਕ ਡਾਊਨ ਦੀ ਮਿਆਦ 31 ਮਈ ਤਕ ਲਈ ਵਧਾ ਦਿੱਤੀ ਗਈ ਹੈ। ਲਾਕਡਾਊਨ-4 ਵਿਚ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਕੁੱਝ ਫ਼ੈਸਲੇ ਆਪ ਲੈਣ ਦੀ ਛੋਟ ਦਿੱਤੀ ਹੈ ਜਿਸ ਵਿਚ ਬੱਸਾਂ ਚਲਾਉਣ ਦਾ ਫ਼ੈਸਲਾ ਵੀ ਹੁਣ ਸੂਬਾ ਸਰਕਾਰ ਕਰ ਸਕਦੀ ਹੈ, ਪੰਜਾਬ ਵਿਚ ਬੱਸਾਂ ਚਲਾਉਣ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿਚ ਬੁੱਧਵਾਰ ਯਾਨੀ 20 ਮਈ ਤੋਂ ਬੱਸਾਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ। ਟਰਾਂਸਪੋਰਟ ਮੰਤਰੀ ਮੁਤਾਬਕ ਸਭ ਤੋਂ ਪਹਿਲਾਂ ਸਰਕਾਰ ਕਿਹੜੀਆਂ ਬੱਸਾਂ ਕਿਸ ਰੂਟਾਂ 'ਤੇ ਚਲਾਏਗੀ। ਇਸ ਤੋਂ ਟਰਾਂਸਪੋਰਟ ਵਿਭਾਗ ਨੇ ਬੱਸਾਂ ਦੇ ਕਿਰਾਏ ਵਿਚ ਵਾਧੇ ਵੱਲ ਵੀ ਇਸ਼ਾਰਾ ਕੀਤਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਨੇ ਲਿਆ ਦਿੱਤੀ ਮੌਸਮ 'ਚ ਵੱਡੀ ਤਬਦੀਲੀ, ਮਈ ਮਹੀਨੇ 'ਚ ਹੀ ਟੁੱਟ ਗਏ ਗਰਮੀ ਦੇ ਰਿਕਾਰਡ 

ਬੱਸ ਸੇਵਾਵਾਂ ਨੂੰ ਲੈਕੇ ਸਰਕਾਰ ਦੀ ਯੋਜਨਾ
ਪੰਜਾਬ ਵਿਚ 23 ਮਾਰਚ ਤੋਂ ਬੱਸ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਪੰਜਾਬ ਸਰਕਾਰ ਹੁਣ ਬੁੱਧਵਾਰ 20 ਮਈ ਤੋਂ ਸਭ ਤੋਂ ਪਹਿਲਾਂ ਸਰਕਾਰੀ ਬੱਸਾਂ ਸੂਬੇ ਵਿਚ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਵਿਚ ਬੱਸਾਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬੱਸਾਂ ਦੀ ਦੂਜੇ ਸੂਬੇ ਵਿਚ ਐਂਟਰੀ ਫਿਲਹਾਲ ਬੰਦ ਰਹੇਗੀ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਟਰਾਂਸਪੋਰਟ ਵਿਭਾਗ ਬੱਸਾਂ ਦੇ ਕਿਰਾਏ ਵਧਾਉਣ ਦੇ ਵੀ ਹੱਕ ਵਿਚ ਹੈ। ਬੱਸਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਲਈ ਖਾਸ ਗਾਈਡ ਲਾਈਨ ਵੀ ਜਾਰੀ ਹੋ ਸਕਦੀਆਂ ਹਨ। ਜਿਸ ਵਿਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਅਹਿਮ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ 36ਵੀਂ ਮੌਤ, ਪਠਾਨਕੋਟ ਦੇ 35 ਸਾਲਾ ਵਿਅਕਤੀ ਨੇ ਤੋੜਿਆ ਦਮ 

Gurminder Singh

This news is Content Editor Gurminder Singh