ਕੋਰੋਨਾ ਵਾਇਰਸ ਕਾਰਨ ਮਰੀ ਲੁਧਿਆਣਾ ਦੀ ਔਰਤ ਦੀ ਪੁਲਸ ਨੇ ਕਢਵਾਈ ਕਾਲ ਡਿਟੇਲ

04/01/2020 6:38:46 PM

ਲੁਧਿਆਣਾ (ਰਿਸ਼ੀ) : ਕੋਰੋਨਾ ਵਾਇਰਸ ਕਾਰਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਮਰੀ 42 ਸਾਲ ਦੀ ਔਰਤ ਦੇ ਕੇਸ ਵਿਚ ਪ੍ਰਸ਼ਾਸਨ ਵੱਲੋਂ ਸੀਲ ਕੀਤੇ ਗਏ ਅਮਰਪੁਰਾ ਇਲਾਕੇ ਵਿਚ ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਪੁੱਜੀਆਂ, ਜਿਨ੍ਹਾਂ ਵੱਲੋਂ 15 ਤੋਂ ਜ਼ਿਆਦਾ ਵਿਅਕਤੀਆਂ ਦੇ ਸੈਂਪਲ ਲਏ ਗਏ, ਜਦੋਂਕਿ ਜਿਸ ਘਰ ਵਿਚ ਔਰਤ ਰਹਿੰਦੀ ਹੈ ਅਤੇ ਸਾਰੇ ਕਿਰਾਏਦਾਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਸੀਲ ਕੀਤੇ ਗਏ ਅਮਰਪੁਰਾ ਵਿਚ ਮੰਗਲਵਾਰ ਨੂੰ ਨਾ ਤਾਂ ਦੁੱਧ, ਅਖ਼ਬਾਰ ਦੇਣ ਕੋਈ ਪੁੱਜ ਸਕਿਆ ਅਤੇ ਨਾ ਹੀ ਲੋਕ ਰਾਸ਼ਨ, ਸਬਜ਼ੀ ਅਤੇ ਦਵਾਈ ਲੈਣ ਲਈ ਘਰਾਂ ਤੋਂ ਬਾਹਰ ਨਿਕਲ ਸਕੇ। ਪਤਾ ਲਗਦੇ ਹੀ ਕੁਝ ਘੰਟਿਆਂ ਬਾਅਦ ਇਲਾਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੱਲੋਂ ਆਪਣੇ ਪੱਧਰ 'ਤੇ ਤਿਆਰ ਖਾਣਾ ਅਤੇ ਦੁੱਧ ਲੋਕਾਂ ਦੇ ਘਰਾਂ ਵਿਚ ਪਹੁੰਚਾਇਆ ਗਿਆ। ਅਮਰਪੁਰਾ ਇਲਾਕਾ 14 ਦਿਨਾਂ ਤਕ ਇਸੇ ਤਰ੍ਹਾਂ ਸੀਲ ਰਹੇਗਾ।

ਇਹ ਵੀ ਪੜ੍ਹੋ : ਅਟਾਰੀ ਰਾਹੀਂ ਪਾਕਿ ਗਏ ਦੋ ਲੋਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਹੱਦ ''ਤੇ ਪਈ ਭਾਜੜ    

ਕੋਰੋਨਾ ਮੌਤ ਦੇ ਕੇਸ ਵਿਚ ਗੰਭੀਰ ਚਲ ਰਹੀ ਪੁਲਸ ਵੱਲੋਂ ਕੋਈ ਵੀ ਢਿੱਲ ਨਹੀਂ ਵਰਤੀ ਜਾ ਰਹੀ। ਪੁਲਸ ਵੱਲੋਂ ਜਿੱਥੇ ਆਲੇ-ਦੁਆਲੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨਾਲ ਜਾਣ ਪਛਾਣ ਦੇ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਉੱਥੇ ਹੀ ਔਰਤ ਦੇ ਮੋਬਾਇਲ ਦੀ ਡਿਟੇਲ ਵੀ ਕਢਵਾਈ ਹੈ ਤਾਂ ਜੋ ਪਤਾ ਲਗ ਸਕੇ ਕਿ ਕੁਝ ਦਿਨਾਂ ਵਿਚ ਔਰਤ ਨੇ ਕਿਸ-ਕਿਸ ਨਾਲ ਸੰਪਰਕ ਕੀਤਾ ਹੈ ਅਤੇ ਕਿੱਥੇ ਕਿੱਥੇ ਘੁੰਮਣ ਗਈ ਹੈ।

ਇਹ ਵੀ ਪੜ੍ਹੋ : ਤਪਾ ਮੰਡੀ : ਘਰ ਜਾ ਕੇ ਪੁਲਸ ਨੇ ਵਰ੍ਹਾਇਆ ਡੰਡਾ, ਗਰਭਵਤੀ ਔਰਤ ਨਾਲ ਧੱਕਾ-ਮੁੱਕੀ ਦਾ ਦੋਸ਼    

ਸਸਕਾਰ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਦੋਵੇਂ ਬੇਟਿਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਸ ਵਾਰਡ ਵਿਚ ਦੋਵੇਂ ਬੇਟੇ ਭਰਤੀ ਹਨ, ਉੱਥੇ ਮੰਗਲਵਾਰ ਨੂੰ ਸ਼ੀਸ਼ਾ ਤੋੜ ਕੇ ਉਨ੍ਹਾਂ ਨੇ ਭੱਜਣ ਦਾ ਯਤਨ ਕੀਤਾ ਪਰ ਸਮਾਂ ਰਹਿੰਦੇ ਦੋਵਾਂ ਨੂੰ ਫੜ ਲਿਆ ਗਿਆ, ਨਾਲ ਹੀ ਇਲਾਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੱਲੋਂ ਜਿੱਥੇ ਇਲਾਕੇ ਵਿਚ ਸਪ੍ਰੇਅ ਕਰਵਾਈ ਜਾ ਰਹੀ ਹੈ, ਮ੍ਰਿਤਕਾ ਦੇ ਬੇਟਿਆਂ ਦੇ ਸੈਂਪਲ ਲਏ ਜਾ ਰਹੇ ਹਨ । ਪੁਲਸ ਮੁਤਾਬਕ ਜਿਨ੍ਹਾਂ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਉਨ੍ਹਾਂ ਦੇ ਚੰਡੀਗੜ੍ਹ ਤੋਂ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਕਰਫਿਊ ਕਾਰਨ ਘਰਾਂ ''ਚ ਡੱਕੇ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ    

Gurminder Singh

This news is Content Editor Gurminder Singh