ਜਲੰਧਰ 'ਚ ਕੋਰੋਨਾ ਕਾਰਨ ਪਹਿਲੀ ਮੌਤ ਹੋਣ ਤੋਂ ਬਾਅਦ ਸਹਿਮੇ ਲੋਕ, ਵੀਡੀਓ 'ਚ ਦੇਖੋ ਮਿੱਠਾ ਬਾਜ਼ਾਰ ਦੇ ਹਾਲਾਤ

04/09/2020 6:23:58 PM

ਜਲੰਧਰ— ਪੰਜਾਬ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 129 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 11 ਦੀ ਮੌਤ ਹੋ ਚੁੱਕੀ ਹੈ। ਜਲੰਧਰ 'ਚ ਬੀਤੇ ਦਿਨ ਕੋਰੋਨਾ ਪਾਜ਼ੀਟਿਵ ਪਾਏ ਗਏ ਮਿੱਠਾ ਬਾਜ਼ਾਰ ਦੇ ਪ੍ਰਵੀਨ ਕੁਮਾਰ ਸ਼ਰਮਾ (60) ਦੀ ਤਡ਼ਕਸਾਰ ਹੋ ਗਈ। ਪ੍ਰਵੀਨ ਕੁਮਾਰ ਦੀ ਕੱਲ੍ਹ ਹੀ ਰਿਪੋਰਟ ਪਾਜ਼ੀਟਿਵ ਆਈ ਸੀ। ਦੱਸ ਦੇਈਏ ਕਿ ਕੱਲ੍ਹ ਜਲੰਧਰ 'ਚ ਦੋ ਕੇਸ ਪਾਜ਼ੀਟਿਵ ਪਾਏ ਸਨ, ਜਿਨ੍ਹਾਂ 'ਚ ਇਕ ਨਿਜ਼ਾਤਮ ਨਗਰ ਦੀ ਰਹਿਣ ਵਾਲੀ ਕੋਰੋਨਾ ਪੀੜਤਾ ਦਾ ਬੇਟਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਇਸ ਦੇ ਨਾਲ ਹੀ ਅੱਜ ਵੀ ਜਲੰਧਰ 'ਚ ਤਿੰਨ ਕੇਸ ਪਾਜ਼ੀਟਿਵ ਪਾਏ ਹਨ, ਜਿਸ ਨਾਲ ਹੁਣ ਜਲੰਧਰ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ।
ਇਹ ਵੀ ਪੜ੍ਹੋ: 2 ਸਾਲਾ ਪੁੱਤ ਦੀ ਰਿਪੋਰਟ ਨੈਗੇਟਿਵ ਆਉਣ ਦੀ ਖਬਰ ਸੁਣ ਰੋ ਪਈ ਮਾਂ, ਕੀਤਾ ਪਰਮਾਤਮਾ ਦਾ ਧੰਨਵਾਦ

ਜਲੰਧਰ 'ਚ ਪਹਿਲੀ ਮੌਤ ਹੋਣ ਤੋਂ ਬਾਅਦ ਲੋਕਾਂ 'ਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਸਹਿਮ ਗਏ ਹਨ। ਪ੍ਰਵੀਨ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਹੀ ਮਿੱਠਾ ਬਾਜ਼ਾਰ ਸੀਲ ਕਰ ਦਿੱਤਾ ਗਿਆ ਸੀ। ਪ੍ਰਵੀਨ ਕੁਮਾਰ ਵਿਧਾਇਕ ਬਾਵਾ ਹੈਨਰੀ ਨਾਲ ਨਾਲ ਰਹਿਣ ਵਾਲੇ ਨੌਜਵਾਨ ਦੀਪਕ ਦੇ ਪਿਤਾ ਸਨ। ਸੰਘਣੀ ਆਬਾਦੀ ਵਾਲੇ ਖੇਤਰ ਦੇ ਵਾਸੀ ਹੋਣ ਕਾਰਨ ਵਿਭਾਗ ਦੀ ਚਿੰਤਾ ਵਧ ਗਈ ਹੈ। ਛਾਤੀ 'ਚ ਤਕਲੀਫ ਹੋਣ ਕਰਕੇ ਸਾਹ ਲੈਣ 'ਚ ਦਿੱਕਤ ਹੋ ਰਹੀ ਸੀ। ਇਸ ਦੇ ਬਾਅਦ ਡਾਕਟਰਾਂ ਨੇ ਬਜ਼ੁਰਗ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਲੁਧਿਆਣਾ 'ਚ 3 ਸ਼ੱਕੀ ਔਰਤਾਂ ਦੀ ਇਲਾਜ ਦੌਰਾਨ ਮੌਤ, ਸਿਹਤ ਵਿਭਾਗ 'ਚ ਮਚੀ ਹਲਚਲ


ਪ੍ਰਵੀਨ ਕੁਮਾਰ ਦਾ ਬੇਟਾ ਦੀਪਕ ਸ਼ਹਿਰ 'ਚ ਕਰਫਿਊ ਲੱਗਣ ਦੇ ਬਾਵਜੂਦ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲੰਗਰ ਵੰਡਣ ਦੀ ਸੇਵਾ ਕਰਦਾ ਰਿਹਾ ਸੀ। ਦੀਪਕ ਸ਼ਰਮਾ ਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਨਜ਼ਦੀਕੀਆਂ ਹਨ, ਇਸ ਲਈ ਕਰਫਿਊ ਦੇ ਬਾਵਜੂਦ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਸੰਪਰਕ 'ਚ ਰਿਹਾ।

ਇਹ ਵੀ ਪੜ੍ਹੋ: ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'

ਜਿਵੇਂ ਹੀ ਪ੍ਰਵੀਨ ਦੀ ਰਿਪੋਰਟ ਦੇ ਪਾਜ਼ੀਟਿਵ ਆਉਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਗਿਆ ਹੈ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਦੀ ਡਾ. ਗੁਰਵਿੰਦਰ ਕੌਰ ਚਾਵਲਾ ਨੇ ਕਿਹਾ ਕਿ ਪ੍ਰਵੀਨ ਕੁਮਾਰ ਦੇ ਪਰਿਵਾਰ ਦੇ ਵੀ ਸੈਂਪਲ ਲੈ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਚੌਕਸੀ ਵਰਤਦੇ ਹੋਏ ਇਲਾਕੇ 'ਚ ਸਰਵੇ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਾਣੋ ਜਲੰਧਰ ਦੇ ਇਸ ਮਰੀਜ਼ ਨੂੰ ਕਿਵੇਂ ਹੋਇਆ 'ਕੋਰੋਨਾ', ਦੱਸੀਆਂ ਹੈਰਾਨ ਕਰਦੀਆਂ ਗੱਲਾਂ (ਵੀਡੀਓ)

ਇਹ ਵੀ ਪੜ੍ਹੋ: https://jagbani.punjabkesari.in/punjab/news/coronavirus-woman-dead-1194774

shivani attri

This news is Content Editor shivani attri