ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ ਕੰਮ ਨਹੀਂ ਸਿਹਤ ਜ਼ਰੂਰੀ

03/24/2020 6:04:36 PM

ਜਲੰਧਰ (ਵੈਬ ਡੈਸਕ): ਕੋਰੋਨਾ ਵਾਇਰਸ ਨੇ ਜਿਥੇ ਪੂਰੀ ਦੁਨੀਆ 'ਚ ਦਹਿਸ਼ਤ ਫੈਲਾਈ ਹੋਈ ਹੈ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ 16000 ਹਜ਼ਾਰ ਤੋਂ ਵਧ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਹਨ ਅਤੇ ਲੱਖਾਂ ਜ਼ਿੰਦਗੀਆਂ ਇਸ ਵਾਇਰਸ ਨਾਲ ਲੜ ਰਹੀਆਂ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਾਂਸਦ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਗਈ।  ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਬੀਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ  ਹੱਥ ਜੋੜ ਕੇ ਅਪੀਲ ਕਰਦਿਆਂ ਕਿਹਾ ਕਿ ਥੋੜੇ ਦਿਨ ਘਰਾਂ 'ਚ ਹੀ ਰਹੋ ਤੇ ਇਸ ਬੀਮਾਰੀ ਤੋਂ ਡਰੋ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਜ਼ਰੂਰੀ ਵਸਤਾਂ ਦੀ ਲੋੜ ਹੈ ਤਾਂ ਪਰਿਵਾਰ 'ਚੋਂ ਸਿਰਫ ਇਕ ਬੰਦਾ ਹੀ ਬਾਹਰ ਜਾਵੇ ਅਤੇ ਵਾਪਸੀ ਸਮੇਂ ਚੰਗੀ ਤਰ੍ਹਾਂ ਹੱਥ-ਪੈਰ ਧੋਵੇ ਤੇ ਪੂਰੀਆਂ ਸਾਵਧਾਨੀਆਂ ਵਰਤੇ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਥੋੜੇ ਦਿਨ ਕੰਮ ਛੱਡ ਕੇ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸਨਸਨੀ: 22 ਤਾਰੀਖ ਤੋਂ ਲਾਪਤਾ ਹੋਏ ਮੁੰਡੇ ਦਾ ਮਿਲਿਆ ਪਿੰਜਰ

ਹੁਣ ਤੱਕ ਕੁੱਲ 26 ਪਾਜ਼ੀਟਿਵ ਕੇਸ ਪੂਰੇ ਪੰਜਾਬ 'ਚੋਂ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਵਾਇਰਸ ਦੇ ਕਾਰਨ ਨਵਾਂ ਸ਼ਹਿਰ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਪਾਜ਼ੀਟਿਵ ਕੇਸਾਂ 'ਚ ਨਵਾਂ ਸ਼ਹਿਰ 'ਚੋਂ ਹੀ ਕੁੱਲ 18 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ ਇਹ ਸਾਰੇ ਕੋਰੋਨਾ ਨਾਲ ਮਰੇ ਬਜ਼ੁਰਗ ਵਿਅਕਤੀ ਦੇ ਸੰਪਰਕ 'ਚ ਸਨ।

Shyna

This news is Content Editor Shyna