ਕੋਰੋਨਾ ਨਾਲ ਤੀਜੀ ਮੌਤ ਤੋਂ ਬਾਅਦ ਲੁਧਿਆਣਾ ਦਾ ਅਮਰਪੁਰਾ ਪੂਰੀ ਤਰ੍ਹਾਂ ਸੀਲ, ਰਾਤ ਇਕ ਵਜੇ ਹੋਇਆ ਸਸਕਾਰ

03/31/2020 6:45:16 PM

ਲੁਧਿਆਣਾ (ਰਿਸ਼ੀ, ਸਹਿਗਲ) : ਕੋਰੋਨਾ ਕਾਰਨ ਅਮਰਪੁਰਾ ਦੀ ਔਰਤ ਪੂਜਾ ਦੀ ਮੌਤ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੇ ਹੱਥ-ਪੈਰ ਫੁਲ ਗਏ ਹਨ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਭਾਰੀ ਫੋਰਸ ਮਹਿਲਾ ਦੇ ਘਰ ਪੁੱਜੀ ਅਤੇ ਪੂਰਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਦੇਰ ਸ਼ਾਮ ਤਕ ਪੁਲਸ ਨੇ ਅਮਰਪੁਰਾ ਅਤੇ ਆਸ ਪਾਸ ਦੀਆਂ 46 ਗਲੀਆਂ ਸੀਲ ਕਰ ਦਿੱਤੀਆਂ, ਜਿੱਥੇ 7ਥਾਵਾਂ 'ਤਕੇ ਪੱਕੇ ਨਾਕੇ ਲਾ ਕੇ 150 ਮੁਲਾਜ਼ਮ ਤਾਇਨਾਤ ਕੀਤੇ ਏ ਹਨ। ਹੁਣ ਸਿਹਤ ਵਿਭਾਗ ਵਲੋਂ ਜਾਂਚ ਪੂਰੀ ਹੋਣ ਤਕ ਨਾ ਤਾਂ ਕੋਈ ਇਲਾਕੇ ਵਿਚ ਆ ਸਕੇਗਾ ਅਤੇ ਨਾ ਹੀ ਕੋਈ ਬਾਹਰ ਜਾ ਸਕੇਗਾ। ਇਸ ਦੌਰਾਨ ਦੇਰ ਰਾਤ ਲਗਭਗ 1.30 ਵਜੇ ਪਟਿਆਲਾ ਦੇ ਰਾਜਿੰਦਰ ਹਸਪਤਾਲ ਤੋਂ ਪੂਜਾ ਦੀ ਲਾਸ਼ ਉਸ ਦੇ ਦੋਵੇਂ ਪੁੱਤਰ, ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਲੁਧਿਆਣਾ ਲੈ ਕੇ ਪਹੁੰਚੇ। ਲਾਸ਼ ਨੂੰ ਘਰ ਨਾ ਲਿਜਾ ਕੇ ਸਿੱਧੇ ਡਵੀਜ਼ਨ ਨੰਬਰ 3 ਦੇ ਇਲਾਕੇ ਵਿਚ ਸਥਿਤ ਸ਼ਮਸ਼ਾਨਘਾਟ ਵਿਚ ਪਹੁੰਚਿਆ ਗਿਆ, ਜਿੱਥੇ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮ੍ਰਿਤਕ ਦੇ ਪੁੱਤਰਾਂ ਦੀ ਮੌਜੂਦਗੀ ਵਿਚ ਸਸਕਾਰ ਕੀਤਾ ਗਿਆ। ਪੁਲਸ ਅਨੁਸਾਰ ਮ੍ਰਿਤਕਾ 1 ਮਹੀਨਾ ਪਹਿਲਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਜੰਮੂ ਗਈ ਸੀ ਅਤੇ ਰੋਜ਼ਾਨਾ ਘਰ ਦੀ ਸਬਜ਼ੀ ਅਤੇ ਹੋਰ ਸਾਮਾਨ ਲੈਣ ਲਈ ਖੁਦ ਹੀ ਮਾਰਕੀਟ ਜਾਂਦੀ ਸੀ। ਪੁਲਸ ਅਨੁਸਾਰ ਮ੍ਰਿਤਕਾ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਵਿਦੇਸ਼ ਤੋਂ ਆਏ ਜੋ ਲੋਕ ਔਰਤ ਨੂੰ ਮਿਲੇ ਹਨ ਉਨ੍ਹਾਂ ਦੀ ਅਲੱਗ ਲਿਸਟ ਤਿਆਰ ਕਰਵਾਉਣ ਲਈ ਟੀਮ ਜੁਟੀ ਹੋਈ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਕੋਰੋਨਾ ਦੇ ਸ਼ੱਕ ''ਚ ਹਸਪਤਾਲ ਦਾਖਲ

ਜਾਣਕਾਰੀ ਦਿੰਦੇ ਏ. ਡੀ. ਸੀ. ਪੀ-1 ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਜਾਣ-ਪਛਾਣ ਵਾਲਿਆਂ ਅਤੇ ਗੁਆਂਢ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਕਈ ਮੈਡੀਕਲ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਦੇਰ ਰਾਤ ਸਾਰੇ ਘਰਾਂ ਵਿਚ ਜਾਂਚ ਕਰਨ ਪੁੱਜਣ ਲੱਗ ਪਈਆਂ ਹਨ। 

ਇਹ ਵੀ ਪੜ੍ਹੋ : ਪੱਟੀ : ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ''ਚ ਦਾਖਲ

ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਅਮਰਪੁਰਾ ਵਿਚ ਕਿਰਾਏ ਦੇ ਕਮਰੇ ਵਿਚ ਰਹਿ ਰਹੀ ਸੀ। ਉਹ ਲਗਭਗ 5 ਮਹੀਨੇ ਪਹਿਲਾਂ ਸਬਜ਼ੀ ਮੰਡੀ ਵਿਚ ਕੰਮ ਕਰਦੀ ਸੀ ਪਰ ਇਸ ਸਮੇਂ ਲੋਕਾਂ ਦੇ ਘਰਾਂ ਵਿਚ ਖਾਣਾ ਬਣਾਉਣ ਦਾ ਕੰਮ ਕਰ ਰਹੀ ਸੀ, ਜਿਸ ਘਰ ਵਿਚ ਉਹ ਕਿਰਾਏ 'ਤੇ ਰਹਿ ਰਹੀ ਸੀ, ਉਥੇ ਉਸਦਾ ਸਿਰਫ ਇਕ ਕਮਰਾ ਸੀ, ਜਦਕਿ ਉਸੇ ਫਲੋਰ 'ਤੇ ਉਸਦੇ 2 ਹੋਰ ਕਮਰਿਆਂ ਵਿਚ 2 ਪਰਿਵਾਰ ਕਿਰਾਏ 'ਤੇ ਰਹਿ ਰਹੇ ਹਨ। ਪੁਲਸ ਅਨੁਸਾਰ ਪੂਜਾ ਦੇ ਪਤੀ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸਦਾ ਇਕ 20 ਸਾਲ ਦਾ ਅਤੇ ਦੂਜਾ 15 ਸਾਲ ਦਾ ਬੇਟਾ ਹੈ, ਜਦਕਿ 18 ਸਾਲ ਦੀ ਬੇਟੀ ਡਾਬਾ ਵਿਚ ਮਾਸੀ ਦੇ ਘਰ ਰਹਿੰਦੀ ਹੈ। ਬੇਟਾ ਗੁਰੂ ਨਾਨਕ ਦੇਵ ਭਵਨ ਵਿਚ ਨੌਕਰੀ ਕਰਦਾ ਹੈ। ਪੁਲਸ ਨੂੰ ਹੁਣ ਤਕ ਦੀ ਜਾਂਚ ਵਿਚ ਮ੍ਰਿਤਕਾ ਦੀ ਕਿਸੇ ਵੀ ਟਰੈਵਲ ਹਿਸਟਰੀ ਦਾ ਪਤਾ ਨਹੀਂ ਲੱਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਸੰਕਟ ''ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ

5 ਦਿਨਾਂ ਤੋਂ ਸੀ ਬੀਮਾਰ, ਰੋਜ਼ਾਨਾ ਜਾ ਰਹੀ ਸੀ ਸਿਵਲ ਹਸਪਤਾਲ
ਪੁਲਸ ਅਨੁਸਾਰ ਮ੍ਰਿਤਕਾ ਲਗਭਗ 5 ਦਿਨਾਂ ਤੋਂ ਖੰਘ, ਜ਼ੁਕਾਮ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਰੋਜ਼ਾਨਾ ਦਵਾਈਆਂ ਲੈਣ ਲਈ ਸਿਵਲ ਹਸਪਤਾਲ ਜਾ ਰਹੀ ਸੀ। ਉਹ ਦਵਾਈ ਲੈ ਕੇ ਵਾਪਸ ਆ ਰਹੀ ਸੀ। ਐਤਵਾਰ ਨੂੰ ਹਾਲਤ ਅਚਾਨਕ ਜ਼ਿਆਦਾ ਖਰਾਬ ਹੋ ਗਈ ਤਾਂ ਸੀ. ਐੱਮ. ਸੀ. ਹਸਪਤਾਲ ਲੈ ਕੇ ਗਏ। ਜਿਨ੍ਹਾਂ ਨੇ ਸਿਵਲ 'ਚ ਭੇਜ ਦਿੱਤਾ, ਜਿਥੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਤਾਂ ਐਂਬੂਲੈਂਸ ਵਿਚ ਉਥੇ ਲੈ ਗਏ, ਜਿਥੇ 1 ਦਿਨ ਬਾਅਦ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਪੰਜ ਜੀਆਂ ਦੀ ਬਰਾਤ ਲੈ ਕੇ ਪੁੱਜਾ ਲਾੜਾ, ਤਿੰਨ ਘੰਟਿਆਂ ''ਚ ਹੋਇਆ ਵਿਆਹ

ਹਸਪਤਾਲ ਵਿਚ ਮਿਲ ਕੇ ਗਈ ਬੇਟੀ, ਹਸਪਤਾਲ ਲੈ ਗਈ ਹੁਣ ਨਾਲ
ਐਤਵਾਰ ਨੂੰ ਪਟਿਆਲਾ ਰੈਫਰ ਕਰਦੇ ਸਮੇਂ ਬੇਟੀ ਡਾਬਾ ਤੋਂ ਆਪਣੀ ਮਾਂ ਨੂੰ ਮਿਲਣ ਸਿਵਲ ਹਸਪਤਾਲ ਆਈ ਸੀ, ਇਸ ਕਾਰਨ ਹੁਣ ਪੁਲਸ ਨੇ ਬੇਟੀ, ਉਸਦੇ ਮਾਸੀ, ਮਾਸੜ ਅਤੇ ਉਨ੍ਹਾਂ ਦੇ 2 ਬੇਟਿਆਂ ਨੂੰ ਵੀ ਆਪਣੇ ਨਾਲ ਲੈ ਕੇ ਸਿਵਲ ਹਸਪਤਾਲ ਪੁੱਜ ਗਈ ਹੈ। ਦੇਰ ਰਾਤ ਸਮਾਚਾਰ ਲਿਖੇ ਜਾਣ ਤਕ ਸਾਰੇ ਪਰਿਵਾਰ ਦੇ ਮੈਡੀਕਲ ਟੈਸਟ ਕਰਵਾਏ ਜਾ ਰਹੇ ਸਨ, ਉਥੇ ਹੀ ਦੋਵੇਂ ਬੇਟਿਆਂ ਅਤੇ ਉਸੇ ਘਰ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੇ ਵੀ ਟੈਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਉਥੇ ਹੀ ਡਾਬਾ ਵਿਚ ਜਿਸ ਘਰ ਵਿਚ ਪਰਿਵਾਰ ਰਹਿੰਦਾ ਹੈ ਉਸ ਦੇ ਨੇੜੇ ਦਾ ਇਲਾਕਾ ਵੀ ਸੀਲ ਕਰ ਦਿੱਤਾ ਗਿਆ ਹੈ ਤਾਂ ਕਿ ਜਿਨ੍ਹਾਂ ਲੋਕਾਂ ਦੇ ਸੰਪਰਕ ਵਿਚ ਮ੍ਰਿਤਕਾ ਦੀ ਭੈਣ ਦਾ ਪਰਿਵਾਰ ਰਿਹਾ ਹੈ। ਉਨ੍ਹਾਂ ਦੀ ਵੀ ਮੈਡੀਕਲ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ      

Gurminder Singh

This news is Content Editor Gurminder Singh