ਕੋਰੋਨਾ ਵਾਇਰਸ : ਵਿਦੇਸ਼ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ ਘਰੋਂ ਚੱਕ ਰਹੀ ਪੰਜਾਬ ਪੁਲਸ

03/15/2020 12:48:20 AM

ਲੁਧਿਆਣਾ (ਬਿਊਰੋ)- ਕੋਰੋਨਾ ਵਾਇਰਸ ਦੇ ਖੌਫ ਤੋਂ ਬਾਅਦ ਲਗਾਤਾਰ ਵਿਦੇਸ਼ ਤੋਂ ਭਾਰਤ ਪਰਤ ਰਹੇ ਯਾਤਰੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲਈ ਸਿਹਤ ਵਿਭਾਗ ਵੱਲੋਂ ਖਾਸ ਪ੍ਰਬੰਧ ਵੀ ਕੀਤੇ ਗਏ ਹਨ। ਚਾਹੇ ਉਹ ਏਅਰਪੋਰਟ 'ਤੇ ਹੋਣ ਜਾਂ ਹਸਪਤਾਲਾਂ 'ਚ। ਇਸ ਤਣਾਅਪੂਰਨ ਮਾਹੌਲ 'ਚ ਪੰਜਾਬ ਸੂਬੇ ਅੰਦਰ ਕਈ ਸ਼ੱਕੀ ਕੋਰੋਨਾ ਵਾਇਰਸ ਮਰੀਜ਼ ਲਾਪਤਾ ਹਨ। ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਪਰ ਹੁਣ ਜੋ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਇੱਕ ਵਾਰ ਫਿਰ ਤੋਂ ਸ਼ੱਕ ਪੈਦਾ ਕਰ ਰਹੀ ਹੈ ਕਿ ਵਿਦੇਸ਼ੋਂ ਪਰਤੇ ਕਈ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਲਾਪਤਾ ਹਨ ਤੇ ਆਪਣੇ ਘਰਾਂ 'ਚ ਹੀ ਲੁੱਕ ਕੇ ਰਹਿ ਰਹੇ ਹਨ।

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪੰਜਾਬ ਪੁਲਸ ਦੇ 2 ਮੁਲਾਜ਼ਮ ਇੱਕ ਘਰ 'ਚ ਮਾਸਕ ਪਾਕੇ ਦਾਖਲ ਹੋ ਰਹੇ ਹਨ ਤੇ ਬੈੱਡ 'ਤੇ ਪਏ ਸਰਦਾਰ ਨੌਜਵਾਨ ਨੂੰ ਉਠਾਉਂਦੇ ਹਨ ਜਿਸਨੇ ਖੁਦ ਮਾਸਕ ਪਹਿਨਿਆ ਹੋਇਆ ਹੈ, ਪੁਲਸ ਮੁਲਾਜ਼ਮ ਪੁੱਛਦੇ ਹਨ ਤੂੰ ਕਿਥੋਂ ਆਇਆ ਹੈ ਤਾਂ ਜਵਾਬ ਮਿਲਦਾ ਹੈ ਇਟਲੀ ਤੋਂ, ਉਸਦੀ ਸਿਹਤ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਬਸ ਥੋੜਾ ਜਿਹਾ ਬਿਮਾਰ ਹਾਂ, ਬਹੁਤੀ ਦੇਰ ਨਾ ਕਰਦੇ ਹੋਏ ਦੋਵੇਂ ਪੁਲਸ ਮੁਲਾਜ਼ਮ ਉਸ ਨੂੰ ਉੱਠਣ ਨੂੰ ਕਹਿੰਦੇ ਹਨ। ਨੌਜਵਾਨ ਮਨਾ ਕਰਦਾ ਹੈ, ਪਰ ਪੁਲਸ ਮੁਲਾਜ਼ਮ ਉਸ ਨੂੰ ਆਪਣੇ ਨਾਲ ਲੈ ਜਾਂਦੇ ਹਨ। ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ। ਡਿਪਾਰਟਮੈਂਟ ਆਫ ਫੈਮਲੀ ਐਂਡ ਵੈੱਲਫੇਅਰ ਵੱਲੋਂ ਅੱਜ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਵਿਦੇਸ਼ ਤੋਂ ਆਏ 335 ਮਰੀਜ਼ ਅਨ-ਟਰੇਸਡ ਹਨ, ਜਿਨ੍ਹਾਂ ਨੂੰ ਸ਼ਾਇਦ ਹੁਣ ਪੁਲਸ ਇਸ ਤਰਾਂ ਘਰ-ਘਰ ਜਾਕੇ ਲੱਭ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ 335 ਦਾ ਅੰਕੜਾ ਪੰਜਾਬ ਸੂਬੇ ਦਾ ਹੈ।

Sunny Mehra

This news is Content Editor Sunny Mehra