ਬੁਢਲਾਢਾ ''ਚ ਦਹਿਸ਼ਤ, ਪਹਿਲਾਂ ਨੈਗੇਟਿਵ ਆਏ ਦੋ ਜਮਾਤੀਆਂ ਦੇ ਟੈਸਟ ਫਿਰ ਆਏ ਪਾਜ਼ੇਟਿਵ

04/24/2020 7:32:48 PM

ਬੁਢਲਾਡਾ (ਬਾਂਸਲ) : ਨਿਜ਼ਾਮੂਦੀਨ ਮਰਕਸ ਨਾਲ ਸੰਬੰਧਤ ਜਮਾਤੀਆਂ ਦੇ ਆਏ ਨੈਗਟਿਵ ਲੋਕਾਂ ਵਿਚੋਂ 21 ਦਿਨ ਬਾਅਦ ਟੈਸਟ ਪਾਜ਼ੇਟਿਵ ਆਉਣ ਕਾਰਨ ਬੁਢਲਾਡਾ ਵਿਚ ਦਹਿਸ਼ਤ ਫੈਲ ਗਈ ਹੈ। ਇਨ੍ਹਾਂ ਨੈਗੇਟਿਵ ਲੋਕਾਂ ਦਾ ਪਾਜ਼ੇਟਿਵ ਆਉਣਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪਾਜ਼ੇਟਿਵ ਟੈਸਟਾਂ ਤੋਂ ਬਾਅਦ ਸੈਂਕੜੇ ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਸਨ ਅਤੇ ਉਨ੍ਹਾਂ ਨੂੰ ਵਾਪਿਸ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਸੀ। ਮੁੜ ਨੈਗੇਟਿਵ ਲੋਕਾਂ ਵਿਚੋਂ ਪਾਜ਼ੇਟਿਵ ਆਉਣ ਨਾਲ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਨੈਗੇਟਿਵ ਲੋਕਾਂ ਦੇ ਸੰਪਰਕ ਵਿਚ ਮੁੜ ਸੈਂਕੜੇ ਲੋਕ ਜੁੜੇ ਹੋ ਸਕਦੇ ਹਨ ਕੀ ਉਨ੍ਹਾਂ ਦੇ ਮੁੜ ਸੈਪਲੰਿਗ ਹੋਵੇਗੀ ਜਾਂ ਨਹੀਂ। ਸਵਾਲ ਸਿਹਤ ਵਿਭਾਗ ਦੇ ਕੰਮ ਕਾਜ ਕਰਨ ਦੇ ਤਰੀਕੇ 'ਤੇ ਖੜ੍ਹਾ ਹੋ ਰਿਹਾ ਹੈ ਕਿ ਪਹਿਲਾਂ ਇਹ ਸੈਂਪਲ ਗਲਤ ਆਏ ਸਨ ਜਾਂ ਕਰੋਨਾ ਵਾਇਰਸ ਮੁੜ ਸੁਰਜੀਤ ਹੋ ਗਿਆ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਨੇ ਫਿਰ ਫੜੀ ਰਫਤਾਰ, ਇਕ ਹੋਰ ਮਾਮਲਾ ਆਇਆ ਸਾਹਮਣੇ 

ਉੱਥੇ ਕੱਲ ਦੁਬਾਰਾ ਲਏ ਗਏ 27 ਸੈਪਲਾਂ ਵਿਚੋਂ 21 ਦੇ ਨੈਗਟਿਵ ਆਏ ਹਨ ਜਿਨ੍ਹਾਂ ਵਿਚੋਂ 4 ਦੀਆਂ ਰਿਪੋਟਾ ਬਾਕੀ ਹਨ ਅਤੇ 2 ਪਾਜ਼ੇਟਿਵ ਆਏ ਹਨ। ਪਾਜ਼ੇਟਿਵ ਜਮਾਤੀਆਂ ਨੂੰ ਫੋਰੀ ਤੌਰ 'ਤੇ ਅੱਜ ਮਾਨਸਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਇਹ ਦੋਵੇਂ ਵਿਅਕਤੀ ਜੋ ਪਹਿਲਾਂ ਨੈਗੇਟਿਵ ਸਨ ਪਿਛਲੇ 21 ਦਿਨਾਂ ਤੋਂ ਇਕਾਤਵਾਸ ਵਿਚ ਬੁਢਲਾਡਾ ਵਿਖੇ ਰਹਿ ਰਹੇ ਹਨ। ਇਸ ਤੋਂ ਇਲਾਵਾ ਅੱਜ 13ਵੇਂ ਦਿਨ ਇਨ੍ਹਾਂ ਨਾਲ ਅਸਿੱਧੇ ਤੌਰ 'ਤੇ ਸੰਪਰਕ ਵਿਚ ਆਏ 50 ਲੋਕਾਂ ਦੇ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੇਟਿਵ ਪਾਏ ਮਰੀਜ਼ਾਂ ਦੀ ਹਿਸਟਰੀ ਨੂੰ ਮੱਦੇਨਜ਼ਰ ਰੱਖਦਿਆਂ ਇਸ ਵਾਇਰਸ ਨੂੰ ਜੜੋਂ ਖਤਮ ਕਰਨ ਲਈ ਕੱਲ 27 ਉਨ੍ਹਾਂ ਲੋਕਾਂ ਦੇ ਟੈਸਟ ਮੁੜ ਲਏ ਸਨ ਜੋ ਪਹਿਲਾਂ ਨੈਗੇਟਿਵ ਆ ਚੁੱਕੇ ਸਨ। ਭਾਵੇਂ ਪਹਿਲਾਂ 5 ਜਮਾਤੀਆਂ ਅਤੇ 6 ਸਥਾਨਕ ਲੋਕਾਂ ਸਮੇਤ 11 ਪਾਜ਼ੇਟਿਵ ਲੋਕਾਂ ਵਿੱਚੋਂ 2 ਜਮਾਤੀ ਇਕ ਔਰਤ ਅਤੇ ਇਕ ਮਰਦ ਠੀਕ ਹੋਣ ਕਾਰਨ ਬੁਢਲਾਡਾ ਦੇ ਲੋਕਾਂ ਲਈ ਇਕ ਵੱਡੀ ਰਾਹਤ ਨਜ਼ਰ ਆ ਰਹੀ ਸੀ ਪਰ 9 ਪਾਜ਼ੇਟਿਵ ਲੋਕਾਂ ਤੋਂ ਬਾਅਦ 2 ਦਾ ਵਾਧਾ ਹੋਣਾ 11 ਦਾ ਅੰਕੜਾ ਮੁੜ ਬਣਨ ਕਾਰਨ ਲੋਕਾਂ ਵਿਚ ਸਹਿਮ ਨਜ਼ਰ ਆ ਰਿਹਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਦੀ ਆਫਤ 'ਚ ਹੁਸ਼ਿਆਰਪੁਰ ਤੋਂ ਇਕ ਹੋਰ ਰਾਹਤ ਭਰੀ ਖਬਰ

Gurminder Singh

This news is Content Editor Gurminder Singh