ਮੋਗਾ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, 15 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

07/17/2020 5:58:21 PM

ਮੋਗਾ (ਸੰਦੀਪ ਸ਼ਰਮਾ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਮੋਗਾ ਜ਼ਿਲ੍ਹੇ 'ਚ 16 ਜਾਣਿਆਂ ਦੀ ਕੋਰੋਨਾ ਰਿਪੋਰਟ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਮੋਗਾ 'ਚੋਂ 15 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 5 ਕੈਦੀ, 2 ਪੁਲਸ ਕਾਮੇ, ਇਕ ਬਾਹਰੋਂ ਆਇਆ ਵਿਅਕਤੀ ਤੇ 6 ਵਿਅਕਤੀ ਉਹ ਹਨ, ਜਿਨ੍ਹਾਂ ਦੇ ਸ਼ੱਕ ਦੇ ਆਧਾਰ 'ਤੇ ਕੋਰੋਨਾ ਸੈਂਪਲ ਲਏ ਗਏ ਸਨ ਅਤੇ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਇਆ ਹੈ।

ਇਹ ਵੀ ਪੜ੍ਹੋ:  ਫਾਜ਼ਿਲਕਾ ਦੀ ਇਸ ਲਾੜੀ ਨੇ ਕਈਆਂ ਨੂੰ ਪਾਇਆ ਪੜ੍ਹਨੇ, ਪਹਿਲਾਂ ਪਾਉਂਦੀ ਹੈ ਪਿਆਰ, ਫਿਰ...

ਪੰਜਾਬ 'ਚ ਕੋਰੋਨਾ ਦੇ ਹਾਲਾਤ : ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ  9183 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1170, ਲੁਧਿਆਣਾ 'ਚ 1638, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1533, ਸੰਗਰੂਰ 'ਚ 672 ਕੇਸ, ਪਟਿਆਲਾ 'ਚ 776, ਮੋਹਾਲੀ 'ਚ 478, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 264, ਤਰਨਤਾਰਨ 221, ਹੁਸ਼ਿਆਰਪੁਰ 'ਚ 220, ਨਵਾਂਸ਼ਹਿਰ 'ਚ 253, ਮੁਕਤਸਰ 162, ਫਤਿਹਗੜ੍ਹ ਸਾਹਿਬ 'ਚ 192, ਰੋਪੜ 'ਚ 144, ਮੋਗਾ 'ਚ 169, ਫਰੀਦਕੋਟ 183, ਕਪੂਰਥਲਾ 145, ਫਿਰੋਜ਼ਪੁਰ 'ਚ 199, ਫਾਜ਼ਿਲਕਾ 138, ਬਠਿੰਡਾ 'ਚ 171, ਬਰਨਾਲਾ 'ਚ 79, ਮਾਨਸਾ 'ਚ 64 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6295 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2591 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 231 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:  ਗੁਆਂਢ 'ਚ ਰਹਿੰਦੇ ਵਿਅਕਤੀ ਦਾ ਸ਼ਰਮਨਾਕ ਕਾਰਾ, 3 ਬੱਚਿਆਂ ਦੀ ਮਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਇਹ ਵੀ ਪੜ੍ਹੋ:  ਬੱਚਿਆਂ ਲਈ ਦੁਆਵਾਂ ਮੰਗਣ ਵਾਲਾ ਪਿਓ ਹੀ ਬਣਿਆ ਪੁੱਤਰ ਦਾ ਕਾਤਲ

Shyna

This news is Content Editor Shyna