ਕੋਰੋਨਾ ਵਾਇਰਸ : ਬੱਸਾਂ-ਰੇਲ ਗੱਡੀਆਂ ’ਚ ਯਾਤਰਾ ਕਰਨ ਵਾਲੇ ਲੋਕਾਂ ’ਚ ਦਹਿਸ਼ਤ

03/19/2020 11:01:35 AM

ਫਿਰੋਜ਼ਪੁਰ (ਭੁੱਲਰ, ਖੁੱਲਰ) – ਕੋਰੋਨਾ ਵਾਇਰਸ ਨਾਮਕ ਭਿਆਨਕ ਬੀਮਾਰੀ ਦੇ ਕਾਰਣ ਪੂਰੇ ਵਿਸ਼ਵ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਵੀ ਇਸ ਨੂੰ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਕਈ ਸਰਕਾਰੀ ਅਦਾਰਿਆਂ ’ਚ 31 ਮਾਰਚ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਵੱਖ-ਵੱਖ ਥਾਵਾਂ ’ਤੇ ਹੋਰ ਵਾਲੇ ਬਹੁਤ ਸਾਰੇ ਪ੍ਰੋਗਰਾਮ 31 ਮਾਰਚ ਤੱਕ ਜਨਤਕ ਤੌਰ ’ਤੇ ਰੋਕ ਲਾਉਣ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੇ ਗਏ ਹਨ। ਇਸ ਦਰੌਾਨ ਦੇਸ਼ ’ਚ ਜਿਥੇ ਹਵਾਈ ਯਾਤਰਾ ਬੰਦ ਕੀਤੀ ਗਈ ਹੈ, ਉਥੇ ਬਾਕੀ ਸਾਧਨਾਂ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ’ਚ ਦਹਿਸ਼ਤ ਦੇਖੀ ਜਾ ਰਹੀ ਹੈ, ਜਿਸ ਕਾਰਣ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਟੈਕਸੀ ਸਟੈਂਡਾਂ ਆਦਿ ਉੱਪਰ ਲਗਾਤਾਰ ਲੋਕਾਂ ਦੀ ਗਿਣਤੀ ਘੱਟ ਰਹੀ ਹੈ। ਅੱਜ ਫਿਰੋਜ਼ਪੁਰ ਛਾਉਣੀ ਬੱਸ ਸਟੈਂਡ ’ਚ ਟਰਾਂਸਪੋਰਟਰਾਂ, ਰੋਡਵੇਜ਼ ਮੁਲਾਜ਼ਮਾਂ ਅਤੇ ਯਾਤਰੀਆਂ ਨਾਲ ਗੱਲਬਾਤ ਕਰਨ ’ਤੇ ਸਾਹਮਣੇ ਆਇਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜੋ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ, ਆਪਣੇ ਬਚਾਅ ਅਤੇ ਜਾਗਰੂਕਤਾ ਪੈਦਾ ਕਰਨ ਲਈ ਸਾਨੂੰ ਨਿਰਦੇਸ਼ ਮੰਨਣੇ ਚਾਹੀਦੇ ਹਨ।

ਪੜ੍ਹੋ ਇਹ ਖਬਰ ਵੀ  -  ਕੋਰੋਨਾ ਵਾਇਰਸ : USA 'ਚ ਪੜ੍ਹ ਰਹੇ 2 ਲੱਖ ਭਾਰਤੀ ਪ੍ਰੇਸ਼ਾਨ, ਮਿਲੇ ਹੋਸਟਲ ਖਾਲੀ ਕਰਨ ਦੇ ਹੁਕਮ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਯਾਤਰੀਆਂ ਨੇ ਦੱਸਿਆ ਕਿ ਉਹ ਬਹੁਤ ਜ਼ਰੂਰੀ ਕੰਮਾਂ ਲਈ ਯਾਤਰਾ ਕਰਨ ਦੇ ਹੱਕ ’ਚ ਹਨ। ਰੋਡਵੇਜ਼ ਸੂਤਰਾਂ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਅੰਬਾਲਾ,ਦਿੱਲੀ ਸਮੇਤ ਹੋਰ ਸ਼ਹਿਰਾਂ ਨੂੰ ਚੱਲਣ ਵਾਲੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ’ਚ ਯਾਤਰੀ ਨਾ ਹੋਣ ਕਾਰਣ ਬੱਸਾਂ ਰੱਦ ਕੀਤੀਆਂ ਜਾ ਰਹੀਆਂ ਹਨ। ਫਿਰੋਜ਼ਪੁਰ ਤੋਂ ਅੰਬਾਲਾ ਜਾਣ ਵਾਲੀ ਸਰਕਾਰੀ ਬੱਸ ਪੀ. ਬੀ. 05 ਏ. ਕੇ. 0519 ਦੇ ਕੰਡਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ 40 ਫੀਸਦੀ ਰਹਿ ਚੁੱਕੀ ਹੈ। ਇਸ ਰੂਟ ’ਤੇ ਯਾਤਰੀ ਨਾ ਹੋਣ ਕਾਰਣ ਬੱਸਾਂ ਖਾਲੀ ਚਲਾਉਣੀਆਂ ਪੈ ਰਹੀਆਂ ਹਨ। ਫਿਰੋਜ਼ਪੁਰ ਤੋਂ ਅੰਮ੍ਰਿਤਸਰ ਰੂਟ ’ਤੇ ਚੱਲਣ ਵਾਲੀ ਪ੍ਰਾਈਵੇਟ ਬੱਸ ਨੰਬਰ ਪੀ. ਬੀ. 05 ਐੱਨ. 5778 ’ਚ ਵੀ ਬਾਅਦ ਦੁਪਹਿਰ ਸਵਾਰੀਆਂ ਦੀ ਗਿਣਤੀ 4 ਸੀ। ਕੋਰੋਨਾ ਵਾਇਰਸ ਕਾਰਣ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟ ਨੂੰ ਲੱਖਾਂ ਦਾ ਘਾਟਾ ਪੈ ਰਿਹਾ ਹੈ।

ਪੜ੍ਹੋ ਇਹ ਖਬਰ ਵੀ  -  ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚੋਂ ਫਰਾਰ ਹੋਇਆ ਕੋਰੋਨਾ ਦਾ ਸ਼ੱਕੀ ਮਰੀਜ਼

ਪੜ੍ਹੋ ਇਹ ਖਬਰ ਵੀ  -  ਕੋਰੋਨਾ : ਦੇਸ਼ ਭਰ ’ਚ ਮਰੀਜ਼ਾਂ ਦੀ ਗਿਣਤੀ ਵਧੀ, ਚੰਡੀਗੜ੍ਹ ’ਚ ਸਾਹਮਣੇ ਆਇਆ ਪਾਜੀਟਿਵ ਕੇਸ

ਬੱਸਾਂ ’ਚ ਨਹੀਂ ਹੋ ਰਹੀ ਸੈਨੇਟਾਈਜ਼
ਯਾਤਰੀ ਬੱਸਾਂ ’ਚ ਚੜ੍ਹਨ ਅਤੇ ਉਤਰਨ ਸਮੇਂ ਰੇਲਿੰਗ ਦੀ ਵਰਤੋਂ ਕਰਦੇ ਹਨ, ਜਿਸ ਨੂੰ ਹਰ ਬੱਸ ਸਟਾਪ ’ਤੇ ਸੈਨੇਟਾਈਜ਼ੇਸ਼ਨ ਕਰਨ ਲਈ ਪ੍ਰਸ਼ਾਸਨ ਵਲੋਂ ਹੁਕਮ ਦਿੱਤੇ ਗਏ ਸਨ ਪਰ ਇਹ ਹੁਕਮ ਮੀਟਿੰਗਾਂ ਤੱਕ ਹੀ ਸੀਮਿਤ ਰਹਿ ਗਏ ਹਨ। ਬਹੁਤੇ ਟਰਾਂਸਪੋਰਟਰਾਂ ਵਲੋਂ ਬੱਸਾਂ ਨੂੰ ਸੈਨੇਟਾਈਜ਼ ਨਹੀਂ ਕੀਤਾ ਜਾ ਰਿਹਾ। ਜ਼ਿਲੇ ਦੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਬੱਸ ਦੀ ਦਰਵਾਜ਼ੇ ਵਾਲੀ ਰੇਲਿੰਗ ਨੂੰ ਹਰ ਸਟਾਪੇਜ ’ਤੇ ਕਟਾਣੂ ਰਹਿਤ ਕਰਨਾ ਜ਼ਰੂਰੀ ਹੈ ਪਰ ਯਾਤਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰਾਂਸਪੋਰਟਰਾਂ ਵਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਣ ਵਾਇਰਸ ਫੈਲਣ ਦਾ ਪੂਰਾ ਅੰਦੇਸ਼ਾ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਬੱਸਾਂ ’ਚ ਰੇਲਿੰਗ ਨੂੰ ਕਿਟਾਣੂ ਰਹਿਤ ਕੀਤਾ ਜਾਵੇ ਅਤੇ ਬੱਸਾਂ ’ਚ ਸੈਨੇਟਾਈਜ਼ਰ ਵੀ ਉਪਲੱਬਧ ਕਰਵਾਏ ਜਾਣ।

ਪੜ੍ਹੋ ਇਹ ਖਬਰ ਵੀ  -  ਲੁਧਿਆਣਾ 'ਚ 167 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਮਚਾਈ ਹਫੜਾ-ਦਫੜੀ   

ਟਰਾਂਸਪੋਰਟਰਾਂ ਨੂੰ ਟੈਕਸ ’ਚ ਦਿੱਤੀ ਜਾਵੇ ਛੋਟ : ਬੇਅੰਤ ਸਿੰਘ
ਬੱਸ ਅੱਡਾ ਫਿਰੋਜ਼ਪੁਰ ਛਾਉਣੀ ਵਿਖੇ ਗੱਲਬਾਤ ਕਰਦਿਆਂ ਪ੍ਰਾਈਵੇਟ ਕੰਪਨੀ ਦੇ ਬੇਅੰਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਸਾਰੇ ਵਪਾਰ ਦਿਨੋ-ਦਿਨ ਠੱਪ ਹੋ ਰਹੇ ਹਨ। ਪੰਜਾਬ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਯਾਤਰੀ ਨਹੀਂ ਮਿਲ ਰਹੇ, ਜਿਸ ਕਾਰਣ ਕਈ ਬੱਸਾਂ ਰੱਦ ਕਰ ਦਿੱਤੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਘਾਟੇ ’ਚ ਜਾ ਰਹੇ ਟਰਾਂਸਪੋਰਟਰਾਂ ਨੂੰ ਟੈਕਸਾਂ ਅਤੇ ਕਿਸ਼ਤਾਂ ’ਚ ਛੋਟ ਦਿੱਤੀ ਜਾਵੇ। ਬੱਸ ਅੱਡਿਆਂ ’ਚ ਦੁਕਾਨਦਾਰੀ ਕਰਨ ਵਾਲਿਆਂ ਦਾ ਵਪਾਰ ਵੀ ਬਿਲਕੁੱਲ ਠੱਪ ਹੋ ਗਿਆ ਹੈ।

rajwinder kaur

This news is Content Editor rajwinder kaur