ਕੋਰੋਨਾ ਵਾਇਰਸ ਕਾਰਨ ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਸੀਲ, ਇੰਝ ਬਣੀ ਕੋਰੋਨਾ ਵਾਇਰਸ ਦੀ ''ਚੇਨ''

03/27/2020 6:06:07 PM

ਨਵਾਂਸ਼ਹਿਰ : ਲਾਕਡਾਊਨ ਅਤੇ ਕਰਫਿਊ ਦਰਮਿਆਨ ਜ਼ਿਲਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ 15 ਪਿੰਡਾਂ ਦੇ 25 ਹਜ਼ਾਰ ਲੋਕ ਕੋਰੋਨਾ ਦੇ ਚੱਲਦੇ ਬਾਕੀ ਦੁਨੀਆ ਤੋਂ ਕੱਟੇ ਗਏ ਹਨ। ਇਥੇ ਸੜਕਾਂ 'ਤੇ ਸੁੰਨ ਪੱਸਰੀ ਹੋਈ ਹੈ ਅਤੇ ਹਰ ਪਾਸੇ ਸਿਹਤ ਵਿਭਾਗ ਦੇ ਕਰਮਚਾਰੀ ਮਾਸਕ ਅਤੇ ਗਾਊਨ ਪਹਿਨ ਕੇ ਘੁੰਮਦੇ ਨਜ਼ਰ ਆ ਰਹੇ ਹਨ। ਦਰਅਸਲ ਪੰਜਾਬ ਵਿਚ ਹੁਣ ਤਕ ਕੁਲ 37 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ 19 ਇਸੇ ਜ਼ਿਲੇ ਦੇ ਹਨ। ਨਵਾਂਸ਼ਹਿਰ ਦੇ ਪਠਲਾਵਾ ਪਿੰਡ ਦੇ ਇਕ ਵਿਅਕਤੀ ਨਾਲ 23 ਲੋਕਾਂ ਤਕ ਇਹ ਵਾਇਰਸ ਪਹੁੰਚ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ 94 ਲੋਕਾਂ ਨਾਲ ਸਿੱਧਾ ਮਿਲਿਆ ਸੀ। ਜ਼ਿਲੇ ਵਿਚ ਪੁਲਸ ਅਤੇ ਪੀ. ਸੀ. ਆਰ. ਲਗਾਤਾਰ ਗਸ਼ਤ ਕਰ ਰਹੀ ਹੈ। ਇਥੋਂ ਤਕ ਕਿਸੇ ਨੂੰ ਵੀ ਘਰੋਂ ਨਿਕਲਣ ਦੀ ਇਜਾਜ਼ਤ ਨਹੀਂ ਹੈ। ਸਿਰਫ ਉਸੇ ਵਿਅਕਤੀ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਨੂੰ ਸਿਹਤ ਵਿਭਾਗ ਵਲੋਂ ਬੁਲਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪਿੰਡ ਮੋਰਾਂਵਾਲੀ ਦੇ ਤਿੰਨ ਹੋਰ ਮਰੀਜ਼ ਪਾਜ਼ੇਟਿਵ      

ਜ਼ਿਲੇ ਦੇ ਪਿੰਡਾਂ ਦੇ ਬਾਹਰ ਪੁਲਸ ਫੋਰਸ ਤਾਇਨਾਤ ਹੈ ਅਤੇ ਸਿਰਫ ਸਿਹਤ ਅਤੇ ਪੁਲਸ ਵਿਭਾਗ ਦੇ ਮੁਲਾਜ਼ਮ ਹੀ ਅੰਦਰ ਜਾ ਸਕਦੇ ਹਨ, ਇਸ ਤੋਂ ਇਲਾਵਾ ਹਰ ਕਿਸੇ ਨੂੰ ਪਿੰਡ ਦੀ ਸਰਹੱਦ ਤੋਂ ਹੀ ਵਾਪਸ ਭੇਜ ਦਿੱਤਾ ਜਾਂਦਾ ਹੈ। ਬੁੱਧਵਾਰ ਨੂੰ ਪਿੰਡ ਸੀਲ ਕਰਨ ਦੌਰਾਨ ਜਿਹੜੇ ਲੋਕ ਬਾਹਰ ਗਏ, ਉਨ੍ਹਾਂ ਨੂੰ ਤਾਂ ਪਿੰਡ ਦੇ ਅੰਦਰ ਜਾਣ ਦਿੱਤਾ ਗਿਆ ਪਰ ਬਾਹਰ ਜਾਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਗਈ। ਸਿਹਤ ਵਿਭਾਗ ਇਨ੍ਹਾਂ ਪਿੰਡਾਂ ਦੇ ਲਗਭਗ ਹਰ ਵਿਅਕਤੀ ਦੀ ਸਕਰੀਨਿੰਗ ਕਰ ਰਿਹਾ ਹੈ। ਸ਼ੱਕੀਆਂ ਦੇ ਸੈਂਪਲ ਲਏ ਜਾ ਰਹੇ ਹਨ। ਇਨ੍ਹਾਂ ਸੈਂਪਲਾਂ ਦੇ ਰਿਜ਼ਲਟ ਦੋ ਤਿੰਨ ਦਿਨ 'ਚ ਆਉਣ ਦੀ ਉਮੀਦ ਹੈ। ਇਸ ਦੇ ਆਧਾਰ 'ਤੇ ਹੀ ਤੈਅ ਹੋਵੇਗਾ ਕਿ ਪਿੰਡ ਵਾਲਿਆਂ ਨੂੰ ਬਾਹਰ ਜਾਣ ਦੀ ਛੋਟ ਮਿਲੇਗੀ ਜਾਂ ਨਹੀਂ। ਕੋਰੋਨਾ ਦਾ ਇਹ ਵਾਇਰਸ ਜਰਮਨੀ ਤੋਂ ਵਾਇਆਂ ਇਟਲੀ ਹੁੰਦੇ ਹੋਏ ਨਵਾਂਸ਼ਹਿਰ ਪਹੁੰਚਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਸਰਕਾਰਾਂ ਦੇ ਕਦਮ ਦੀ ਸਿੱਧੂ ਵਲੋਂ ਸ਼ਲਾਘਾ      

ਪਿੰਡ ਤੋਂ ਬਾਹਰੀ ਕਈ ਲੋਕਾਂ ਨੂੰ ਵੀ ਇਸੇ ਚੇਨ ਨੇ ਕੀਤਾ ਇਨਫੈਕਟ 
ਪਠਲਾਵਾ ਤੋਂ ਬਾਹਰ ਵੀ ਰਾਗੀ ਰਾਹੀਂ ਕਈ ਲੋਕ ਇਨਫੈਕਟਿਡ ਹੋਏ ਹਨ। ਉਨ੍ਹਾਂ ਵਿਚੋਂ ਵਾਇਰਸ ਜਲੰਧਰ ਅਤੇ ਹੁਸ਼ਿਆਰਪੁਰ ਤਕ ਪਹੁੰਚਿਆ ਹੈ। ਉਹ ਜਲੰਧਰ ਵਿਚ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਮਿਲਿਆ। ਜਿਸ ਕਾਰਨ ਉਹ ਵਾਇਰਸ ਨਾਲ ਇਨਫੈਕਟ ਹੋਏ। ਨਾਲ ਹੀ ਹੁਸ਼ਿਆਰਪੁਰ ਦੇ ਇਕ ਹੋਰ ਕੀਰਤਨ ਕਰਨ ਵਾਲੇ ਦੋਸਤ ਨੂੰ ਅਤੇ ਫਿਰ ਉਸ ਦੋਸਤ ਦੇ ਬੇਟੇ ਨੂੰ ਵੀ ਇਨਫੈਕਟ ਕੀਤਾ। ਇਸ ਤਰ੍ਹਾਂ ਰਾਗੀ ਰਾਹੀਂ 23 ਤੋਂ ਵੱਧ ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਹ ਚੈਨ ਜਾਰੀ ਹੈ। ਇਸ ਨੂੰ ਤੋੜਨ ਲਈ 15 ਪਿੰਡ ਸੀਲ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ''ਚ ਕਰਫਿਊ, ਪਿੰਡ ਭਾਗੋ ਅਰਾਈਆਂ ਦੀ ਪੰਚਾਇਤ ਦਾ ਸਖਤ ਫਰਮਾਨ    

ਇਕ ਵਿਅਕਤੀ ਤੋਂ ਇਕ ਪਿੰਡ ਦੇ 18 ਲੋਕਾਂ ਨੂੰ ਹੋਇਆ ਕੋਰੋਨਾ
ਪਿੰਡ ਪਠਲਾਵਾ ਦੇ 7 ਸਾਲਾ ਰਾਗੀ ਬਜ਼ੁਰਗ ਆਪਣੇ ਦੋ ਹੋਰ ਸਾਥੀਆਂ ਨਾਲ ਫਰਵਰੀ ਮਹੀਨੇ ਵਿਚ ਜਰਮਨੀ ਦੀ ਯਾਤਰਾ 'ਤੇ ਗਿਆ ਸੀ। ਸੱਤ ਮਾਰਚ ਨੂੰ ਉਹ ਜਰਮਨੀ ਤੋਂ ਇਟਲਾ ਹੁੰਦਾ ਹੋਇਆ ਪਿੰਡ ਪਠਲਾਵਾ ਪਹੁੰਚਿਆ। ਇਸ ਤੋਂ ਬਾਅਦ ਉਸ ਨੇ ਘਰ ਵਿਚ ਬੈਠਣ ਦੀ ਬਜਾਏ ਲੋਕਾਂ ਨਾਲ ਮਿਲਣਾ ਜਾਰੀ ਰੱਖਿਆ। 18 ਮਾਰਚ ਨੂੰ ਉਸ ਦੀ ਮੌਤ ਹੋ ਗਈ। ਰਾਗੀ ਰਾਹੀਂ ਉਸ ਦੇ ਦੋ ਸਾਥੀਆਂ ਤੋਂ ਇਲਾਵਾ ਤਿੰਨ ਪੁੱਤਰ, ਇਕ ਬੇਟੀ, ਨੂੰਹ, ਪੋਤੇ-ਪੋਤੀਆਂ, ਦੋਹਤੇ ਨੂੰ ਕੋਰੋਨਾ ਵਾਇਰਸ ਹੋਇਆ। ਕੁਲ ਮਿਲਾ ਕੇ 18 ਲੋਕ ਉਸ ਨੇ ਇਨਫੈਕਟਿਡ ਕੀਤੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਸੰਕਟ ''ਚ ਵਿਧਾਇਕ ਆਵਲਾ ਦਾ ਵੱਡਾ ਐਲਾਨ, ਅਜਿਹਾ ਕਰਨ ਵਾਲੇ ਦੇਸ਼ ਦੇ ਪਹਿਲੇ ਵਿਧਾਇਕ ਬਣੇ    

ਜਲੰਧਰ-ਹੁਸ਼ਿਆਰਪੁਰ 5-5, ਅੰਮ੍ਰਿਤਸਰ ਅਤੇ ਲੁਧਿਆਣਾ 'ਚ 1-1 ਮਾਮਲਾ 
ਸ਼ੁੱਕਰਵਾਰ ਦੁਪਹਿਰ 1 ਵਜੇ ਤਕ ਚਾਰ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਵਿਚੋਂ ਤਿੰਨ ਮਰੀਜ਼ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ ਹਨ। ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਜਲੰਧਰ ਜ਼ਿਲੇ ਦੇ ਪਿੰਡ ਵਿਰਕਾਂ ਦਾ ਇਕ 27 ਸਾਲਾ ਨੌਜਵਾਨ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਮੋਰਾਂਵਾਲੀ ਦੇ ਪਿਤਾ-ਪੁੱਤਰ ਦੇ ਕੋਰੋਨਾ ਵਾਇਰਸ ਦਾ ਟੈੱਸਟ ਪਾਜ਼ੇਟਿਵ ਆਇਆ ਸੀ। ਜਿਸ ਤੋਂ ਬਾਅਦ ਅੱਜ 3 ਹੋਰ ਦੀ ਜਾਂਚ ਬਾਅਦ ਇਹ ਗਿਣਤੀ 5 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਪਿੰਡ ਮੋਰਾਂਵਾਲੀ ਅਤੇ ਨਜ਼ਦੀਕੀ ਪਿੰਡਾਂ 'ਚ ਘਰ-ਘਰ ਜਾ ਕੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਪੰਜਾਬ ਵਿਚ ਪੁਣ ਤਕ 36 ਮਾਮਲੇ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ ਜਦਕਿ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਭੁੱਖੇ ਮਰ ਰਹੇ ਗਰੀਬਾਂ ਦੇ ਬੱਚੇ ਤੁਰੰਤ ਦਖਲ ਦੇਣ ਮੁੱਖ ਮੰਤਰੀ : ਮਜੀਠੀਆ      

Gurminder Singh

This news is Content Editor Gurminder Singh