ਕੋਰੋਨਾ ਵਾਇਰਸ ਅੱਗੇ ਕੋਰੀਅਰ ਕੰਪਨੀਆਂ ਦੇ ਵੀ ਹੱਥ ਖੜੇ!

03/21/2020 2:23:14 PM

ਭਵਾਨੀਗੜ੍ਹ (ਵਿਕਾਸ): ਪੋਲਟਰੀ ਫਾਰਮ ਉਦਯੋਗ ਅਤੇ ਹੋਰ ਕਾਰੋਬਾਰਾਂ 'ਤੇ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਇਸ ਦੇ ਵਿਆਪਕ ਅਸਰ ਨੇ ਕੋਰੀਅਰ ਸੇਵਾਵਾਂ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸਦੇ ਚਲਦਿਆਂ ਕੋਰੀਅਰ ਕੰਪਨੀਆਂ ਨੇ ਮਹਾਰਾਸ਼ਟਰ, ਦਿੱਲੀ ਸਮੇਤ ਹੋਰ ਵੱਡੇ ਸ਼ਹਿਰਾਂ ਨੋਇਡਾ, ਸ਼ਿਮਲਾ ਤੇ ਗੁਰੂਗ੍ਰਾਮ ਲਈ ਕੋਰੀਅਰ ਦੀ ਬੁਕਿੰਗ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ।ਇਸ ਤੋਂ ਬਾਅਦ ਕੋਰੀਅਰ ਕੰਪਨੀਆਂ ਨੂੰ ਵੱਡਾ ਘਾਟਾ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਸ਼ਹਿਰ 'ਚ ਕੋਰੀਅਰ ਬੁਕਿੰਗ ਦਾ ਕੰਮ ਕਰਦੇ ਨਵੀਨ ਮਿੱਤਲ ਨੇ ਦੱਸਿਆ ਕਿ ਕੋਰੀਅਰ ਬੁਕਿੰਗ ਦਾ ਕੰਮ ਠੀਕ ਚੱਲ ਸੀ ਪਰ ਅੱਜ ਉਨ੍ਹਾਂ ਨੂੰ ਕੋਰੀਅਰ ਕੰਪਨੀ ਵੱਲੋਂ ਇਕ ਈ-ਮੇਲ ਭੇਜ ਕੇ ਜੰਮੂ, ਨੋਇਡਾ, ਗੁਰੂਗ੍ਰਾਮ, ਸ਼ਿਮਲਾ ਆਦਿ ਸਟੇਸ਼ਨਾਂ ਸਮੇਤ ਮਹਾਰਾਸ਼ਟਰ ਸੂਬੇ ਦੇ ਕਿਸੇ ਵੀ ਸ਼ਹਿਰ ਲਈ ਭੇਜੀ ਜਾਣ ਵਾਲੀ ਡਾਕ ਦੀ ਬੁਕਿੰਗ ਨੂੰ ਫਿਲਹਾਲ ਬੰਦ ਕਰ ਦੇਣ ਲਈ ਕਹਿ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਭਾਵੇਂ ਕੋਰੀਅਰ ਕੰਪਨੀਆਂ ਨੇ ਇਹ ਫੈਸਲਾ ਉਕਤ ਸ਼ਹਿਰਾਂ 'ਚ ਕੋਰੋਨਾਵਾਇਰਸ ਨੇ ਫੈਲ ਰਹੇ ਪ੍ਰਕੋਪ ਦੇ ਮੱਦੇਨਜ਼ਰ ਚੁੱਕਿਆ ਹੈ ਪਰ ਇਨ੍ਹਾਂ ਸ਼ਹਿਰਾਂ ਲਈ ਕੋਰੀਅਰ ਦੀ ਬੁਕਿੰਗ ਬੰਦ ਹੋ ਜਾਣ ਤੋਂ ਬਾਅਦ ਜਿੱਥੇ ਲੋਕਾਂ ਤੇ ਟਰਾਂਸਪੋਰਟਜ਼ ਨੂੰ ਆਪਣੇ ਜਰੂਰੀ ਦਸਤਾਵੇਜ਼ ਜਾਂ ਹੋਰ ਸਾਮਾਨ ਭੇਜਣ ਕਰਨ 'ਚ ਪਰੇਸ਼ਾਨੀ ਹੋਵੇਗੀ ਉਥੇ ਹੀ ਬੁਕਿੰਗ ਦਫਤਰਾਂ ਤੇ ਕੋਰੀਅਰ ਕੰਪਨੀਆਂ ਦੀ ਆਮਦਨੀ ਦਾ ਵੀ ਨੁਕਸਾਨ ਹੋਵੇਗਾ।

Shyna

This news is Content Editor Shyna