...ਤੇ ਹੁਣ 7 ਦਿਨਾਂ ਅੰਦਰ ਠੀਕ ਹੋਣਗੇ ''ਕੋਰੋਨਾ'' ਦੇ ਮਰੀਜ਼, ਜੰਗ ਜਿੱਤ ਚੁੱਕੇ ਲੋਕਾਂ ਰਾਹੀਂ ਹੋਵੇਗਾ ਇਲਾਜ!

04/20/2020 10:14:43 AM

ਚੰਡੀਗੜ੍ਹ (ਅਰਚਨਾ) : ਪੂਰੀ ਦੁਨੀਆ 'ਚ ਤਬਾਹੀ ਮਚਾ ਰਹੀ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨਾਲ ਪੀੜਤ ਲੋਕ ਹੁਣ 7 ਦਿਨਾਂ ਦੇ ਅੰਦਰ ਦੀ ਠੀਕ ਹੋ ਜਾਣਗੇ ਅਤੇ ਇਨ੍ਹਾਂ ਲੋਕਾਂ ਦਾ ਇਲਾਜ ਕੋਰੋਨਾ ਦੀ ਜੰਗ ਜਿੱਤ ਚੁੱਕੇ ਲੋਕਾਂ ਦੇ ਮਾਧਿਅਮ ਨਾਲ ਹੀ ਕੀਤਾ ਜਾਵੇਗਾ। ਕੋਰੋਨਾ ਵਾਇਰਸ ਤੋਂ ਉੱਭਰ ਚੁੱਕੇ ਚੰਡੀਗੜ੍ਹ ਦੇ ਲੋਕ ਆਉਣ ਵਾਲੇ 7 ਦਿਨਾਂ ਅੰਦਰ ਆਪਣਾ ਪਲਾਜ਼ਮਾ ਡੋਨੇਟ ਕਰ ਸਕਣਗੇ। ਉਨ੍ਹਾਂ ਦੇ ਸਰੀਰ 'ਚ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਬਣੀ ਐਂਟੀਬਾਡੀਜ਼ ਬੀਮਾਰ ਲੋਕਾਂ ਲਈ ਰਾਮਬਾਣ ਦਾ ਕੰਮ ਕਰੇਗੀ। ਇਹ ਐਂਟੀਬਾਡੀਜ਼ ਇੰਫੈਕਟਿਡ ਲੋਕਾਂ ਦੇ ਸਰੀਰ 'ਚ ਜਾ ਕੇ ਉਨ੍ਹਾਂ ਦੇ ਡਿਫੈਂਸ ਸਿਸਟਮ ਨੂੰ ਮਜ਼ਬੂਤ ਬਣਾਵੇਗੀ ਅਤੇ ਵਾਇਰਸ ਦੀ ਫੂਕ ਕੱਢ ਦੇਵੇਗੀ। ਪੀ. ਜੀ. ਆਈ. ਦੇ ਡਾਕਟਰਾਂ ਦੀ ਮੰਨੀਏ ਤਾਂ ਕੋਰੋਨਾ ਨੂੰ ਹਰਾਉਣ ਤੋਂ ਬਾਅਦ 28 ਦਿਨਾਂ 'ਚ ਸਰੀਰ 'ਚ ਖਾਸ ਕਿਸਮ ਦੀ ਐਂਟੀਬਾਡੀਜ਼ ਬਣਦੀ ਹੈ। ਇਹ ਐਂਟੀਬਾਡੀਜ਼ ਬੀਮਾਰ ਵਿਅਕਤੀ ਨੂੰ 3 ਤੋਂ ਲੈ ਕੇ 7 ਦਿਨਾਂ 'ਚ ਠੀਕ ਕਰ ਸਕਦੀ ਹੈ। ਇਹ ਪਲਾਜ਼ਮਾ ਥੈਰੇਪੀ ਹੈ, ਜਿਸ ਦਾ ਇਸਤੇਮਾਲ ਹੁਣ ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਿਊ ਇਨਵੈਸਟੀਗੇਸ਼ਨਲ ਡਰੱਗ ਦੇ ਤੌਰ 'ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮਹਾਂਰਾਸ਼ਟਰ 'ਚ ਕੋਰੋਨਾ ਦਾ ਹੁਣ ਤੱਕ ਟੁੱਟਿਆ ਰਿਕਾਰਡ, ਇਕ ਦਿਨ 'ਚ ਵਧੇ 552 ਮਰੀਜ਼


ਪੀ. ਜੀ. ਆਈ. ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨਿਰਦੇਸ਼ਾਂ ਤੋਂ ਬਾਅਦ ਮਰੀਜ਼ਾਂ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਕਰਨ ਲਈ ਤਿਆਰੀ ਕਰ ਲਈ ਹੈ। ਪੀ. ਜੀ. ਆਈ. ਬਲੱਡ ਟਰਾਂਸਫਿਊਜ਼ਨ, ਇੰਟਰਨਲ ਮੈਡੀਸਨ, ਕਮਿਊਨਿਟੀ ਮੈਡੀਸਨ, ਵਾਇਰਾਲੋਜੀ ਅਤੇ ਪਲਮੋਨਰੀ ਮੈਡੀਸਨ ਵਿਭਾਗਾਂ ਦੇ ਮਾਹਰਾਂ ਦਾ ਪੈਨਲ ਬਣਾਇਆ ਜਾ ਰਿਹਾ ਹੈ, ਜੋ ਤੈਅ ਕਰੇਗਾ ਕਿ ਕਿਸ ਮਰੀਜ਼ ਦਾ ਇਲਾਜ ਥੈਰੇਪੀ ਨਾਲ ਕੀਤਾ ਜਾਵੇਗਾ ਅਤੇ ਇਸ ਲਈ ਸਿਹਤਮੰਦ ਹੋਏ ਡੋਨਰ ਦੀ ਲਿਸਟ ਵੀ ਤਿਆਰ ਕਰ ਲਈ ਗਈ ਹੈ। ਸਿਰਫ ਆਈ. ਸੀ. ਯੂ. ਦੇ ਗੰਭੀਰ ਤੌਰ 'ਤੇ ਇੰਫੈਕਟਿਡ ਮਰੀਜ਼ਾਂ ਨੂੰ ਹੀ ਪਲਾਜ਼ਮਾ ਦਿੱਤਾ ਜਾਵੇਗਾ। ਡੋਨਰ ਦਾ ਖੂਨ ਲੈ ਕੇ ਉਸ 'ਚੋਂ ਪਲਾਜ਼ਮਾ ਕੱਢੇ ਜਾ ਸਕਦੇ ਹਨ ਜਾਂ ਐਫ੍ਰੇਸਿਸ ਮਸ਼ੀਨ ਦੀ ਮਦਦ ਨਾਲ ਡੋਨਰ ਕੋਲੋਂ ਸਿੱਧਾ ਹੀ ਪਲਾਜ਼ਮਾ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : 55 ਸਾਲ ਤੋਂ ਵੱਧ ਤੇ ਡਾਕਟਰੀ ਇਲਾਜ ਅਧੀਨ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਨਾ ਕੀਤਾ ਜਾਵੇ : ਡੀ. ਜੀ. ਪੀ.


3 ਤੋਂ 7 ਦਿਨਾਂ ਅੰਦਰ ਠੀਕ ਹੋਵੇਗਾ ਮਰੀਜ਼
ਪੀ. ਜੀ. ਆਈ. ਬਲੱਡ ਟਰਾਂਸਫਿਊਜ਼ਨ ਐਕਸਪਰਟ ਡਾ. ਸੁਚੇਤ ਸਚਦੇਵ ਕਹਿੰਦੇ ਹਨ ਕਿ ਦੂਜੇ ਸੂਬਿਆਂ 'ਚ ਇਸਤੇਮਾਲ ਪਲਾਜ਼ਮਾ ਥੈਰੇਪੀ ਦੀ ਰਿਪੋਰਟ ਕਹਿੰਦੀ ਹੈ ਕਿ ਬੀਮਾਰ ਵਿਅਕਤੀ 'ਚ ਪਲਾਜ਼ਮਾ ਚੜ੍ਹਾਉਣ ਤੋਂ ਬਾਅਦ ਉਹ 3 ਤੋਂ 7 ਦਿਨਾਂ 'ਚ ਠੀਕ ਹੋ ਜਾਂਦਾ ਹੈ। ਅਜਿਹੇ ਬਜ਼ੁਰਗ ਜੋ ਸ਼ੂਗਰ ਜਾਂ ਹਾਈਪਰਟੈਂਸ਼ਨ ਦੇ ਮਰੀਜ਼ ਵੀ ਹਨ, ਉਨ੍ਹਾਂ 'ਚ ਵੀ ਇਹ ਥੈਰੇਪੀ ਕਾਰਗਾਰ ਸਾਬਿਤ ਹੋਵੇਗੀ। ਡਰੱਗ ਕੰਟਰੋਲਰ ਆਫ ਇੰਡੀਆ ਦੀ ਮਨਜ਼ੂਰੀ ਤੋਂ ਬਾਅਦ ਆਈ. ਸੀ. ਐਮ. ਆਰ. ਨੇ ਦੂਜੇ ਅਜਿਹੇ ਕਈ ਸੰਸਥਾਨਾਂ ਨੂੰ ਇਸ ਥੈਰੇਪੀ ਦਾ ਇਸਤੇਮਾਲ ਕਰਕੇ ਦੇਸ਼ ਨਾਲ ਚੱਲਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਅਮਰੀਕਾ : 24 ਘੰਟੇ 'ਚ 1997 ਮੌਤਾਂ, ਮ੍ਰਿਤਕਾਂ ਦੀ ਗਿਣਤੀ 40,000 ਦੇ ਪਾਰ


ਟ੍ਰਾਇਲ ਲਈ ਪ੍ਰੋਟੋਕਾਲ ਤਿਆਰ
ਪੀ. ਜੀ. ਆਈ. ਬਲੱਡ ਟਰਾਂਸਫਿਊਜ਼ਨ ਵਿਭਾਗ ਦੇ ਐਚ. ਓ. ਡੀ. ਪ੍ਰੋ. ਰਤੀ ਰਾਮ ਸ਼ਰਮਾ ਦਾ ਕਹਿਣਾ ਹੈ ਕਿ ਆਈ. ਸੀ. ਐਮ. ਆਰ. ਨੇ ਪਲਾਜ਼ਮਾ ਥੈਰੇਪੀ ਸ਼ੁਰੂ ਕਰਨ ਲਈ ਕਿਹਾ ਹੈ। ਥੈਰੇਪੀ ਨਾਲ ਮਰੀਜ਼ਾਂ ਦਾ ਇਲਾਜ ਕਰਨ ਲਈ ਸੰਸਥਾਨ ਦੇ ਡਾਕਟਰ ਤਿਆਰ ਹੋ ਗਏ ਹਨ। ਕੁਝ ਪ੍ਰੋਟੋਕਾਲ ਤਿਆਰ ਕੀਤੇ ਗਏ ਹਨ ਕਿ ਕਿਨ੍ਹਾਂ ਨੂੰ ਥੈਰੇਪੀ ਦਿੱਤੀ ਜਾਵੇਗੀ। ਅਜਿਹੇ ਮਰੀਜ਼ ਜੋ ਕੋਰੋਨਾ ਇੰਫੈਕਸ਼ਨ ਕਾਰਨ ਗੰਭੀਰ ਹਾਲਤ 'ਚ ਪੁੱਜ ਗਏ ਹਨ, ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਅਤੇ ਫੇਫੜੇ ਪੂਰੀ ਤਰ੍ਹਾਂ ਨਾਲ ਇੰਫੈਕਟਿਡ ਹੋ ਚੁੱਕੇ ਹਨ, ਸਿਰਫ ਉਨ੍ਹਾਂ ਨੂੰ ਹੀ ਇਹ ਥੈਰੇਪੀ ਦਿੱਤੀ ਜਾਵੇਗੀ। ਜ਼ਿਆਦਾ ਉਮਰ ਦੇ ਵਿਅਕਤੀ ਲਈ 400 ਐਮ. ਐਲ., ਬੱਚਿਆਂ ਲਈ ਸਿਰਫ 100 ਐਮ. ਐਲ. ਪਲਾਜ਼ਮਾ ਨਾਲ ਹੀ ਇਲਾਜ ਹੋ ਜਾਵੇਗਾ। 
ਇਹ ਵੀ ਪੜ੍ਹੋ : ਚੀਨ 'ਚ ਕੋਰੋਨਾ ਨਾਲ 2.10 ਕਰੋੜ ਲੋਕਾਂ ਦੀ ਮੌਤ, USA ਖੁਫੀਆ ਏਜੰਸੀ ਨੇ ਕੀਤਾ ਖੁਲਾਸਾ

Babita

This news is Content Editor Babita