ਪੰਜਾਬ ''ਚ ਮੁੜ ਸਰਗਰਮ ਹੋਣ ਲੱਗੇ ''ਕੋਰੋਨਾ'' ਕੇਸ, 4 ਸਕੂਲੀ ਵਿਦਿਆਰਥੀਆਂ ਸਣੇ 2 ਦੀ ਰਿਪੋਰਟ ਪਾਜ਼ੇਟਿਵ

12/04/2021 4:08:43 PM

ਡੇਰਾਬੱਸੀ (ਜ. ਬ.) : ਦੁਨੀਆ 'ਚ ਫੈਲ ਰਹੇ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਖ਼ਤਰੇ ਦਰਮਿਆਨ ਹੁਣ ਪੰਜਾਬ 'ਚ ਵੀ ਕੋਰੋਨਾ ਦੇ ਮਾਮਲੇ ਮੁੜ ਸਰਗਰਮ ਹੋਣ ਲੱਗੇ ਹਨ। ਇਸ ਦੇ ਮੱਦੇਨਜ਼ਰ ਡੇਰਾਬੱਸੀ ਸਥਿਤ ਡੀ. ਏ. ਵੀ. ਪਬਲਿਕ ਸਕੂਲ ਦੇ 4 ਵਿਦਿਆਰਥੀਆਂ ਅਤੇ 2 ਸਟਾਫ਼ ਮੈਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਫਿਲਹਾਲ ਸਿਹਤ ਵਿਭਾਗ ਦੀ ਟੀਮ ਨੇ ਸਕੂਲ ਨੂੰ ਕੰਟੇਨਮੈਂਟ ਐਲਾਨ ਕੇ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹਵਸ ਦੇ ਪੁਜਾਰੀ ਨੇ ਨੌਕਰੀ ਲੈਣ ਆਈ ਕੁੜੀ ਦੀ ਕੋਲਡ ਡਰਿੰਕ 'ਚ ਮਿਲਾਇਆ ਨਸ਼ਾ, ਬੇਹੋਸ਼ ਕਰਕੇ ਲੁੱਟੀ ਇੱਜ਼ਤ

ਸਿਹਤ ਵਿਭਾਗ ਵੱਲੋਂ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਅਤੇ ਮਾਪਿਆਂ ਦੇ ਸੈਂਪਲ ਲਏ ਜਾ ਰਹੇ ਹਨ। ਦੱਸਣਯੋਗ ਹੈ ਕਿ ਪਹਿਲਾਂ ਸਕੂਲ ਦੇ 5ਵੀਂ ਜਮਾਤ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਵਿਭਾਗ ਦੀ ਟੀਮ ਨੇ 5ਵੀਂ ਦੇ 45 ਬੱਚਿਆਂ ਅਤੇ 35 ਸਕੂਲ ਸਟਾਫ਼ ਮੈਂਬਰਾਂ ਦੇ ਟੈਸਟ ਕੀਤੇ ਸਨ। ਦੱਸ ਦੇਈਏ ਕਿ ਇਸ ਸਮੇਂ ਓਮੀਕਰੋਨ ਦੇ ਖ਼ਤਰੇ ਨੂੰ ਲੈ ਕੇ ਸਿਹਤ ਵਿਭਾਗ ਚਿੰਤਤ ਹੈ।

ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਹੱਦਾਂ ਟੱਪਦਿਆਂ ਗਰਭਵਤੀ ਕੀਤੀ ਨਾਬਾਲਗ ਧੀ, ਮਾਂ ਅੱਗੇ ਇੰਝ ਸਾਹਮਣੇ ਆਈ ਸੱਚਾਈ

ਓਮੀਕਰੋਨ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਵਾਇਰਸ ਪਹਿਲਾਂ ਕੋਰੋਨਾ ਦੇ ਆਏ ਵਾਇਰਸਾਂ ਨਾਲੋਂ ਜ਼ਿਆਦਾ ਘਾਤਕ ਹੈ। ਇਸ ਲਈ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਮੁਤਾਬਕ ਇਸ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita