ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਵਾਲੇ ਨੇ ਹੱਦ ਹੀ ਟੱਪ ਛੱਡੀ, ਹੈਰਾਨ ਕਰਦਾ ਹੈ ਮਾਮਲਾ

05/07/2021 2:29:25 PM

ਲੁਧਿਆਣਾ : ਆਪਣੀ ਕੋਰੋਨਾ ਪੀੜਤ ਮਾਂ ਨੂੰ ਗੁਰੂਗ੍ਰਾਮ (ਦਿੱਲੀ) ਤੋਂ ਲੁਧਿਆਣਾ ਲਿਆਉਣ ਲਈ ਜਦੋਂ ਕੁੜੀ ਨੇ ਐਂਬੂਲੈਂਸ ਚਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਹੱਦ ਹੀ ਟੱਪ ਛੱਡੀ। ਅਮਨਦੀਪ ਕੌਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਹਸਪਤਾਲ ਵਿਚ ਜਦੋਂ ਆਪਣੀ ਕੋਰੋਨਾ ਪੀੜਤ ਮਾਂ ਲਈ ਲੋੜੀਂਦੀਆਂ ਸਹੂਲਤਾਂ ਅਤੇ ਬੈੱਡ ਨਹੀਂ ਮਿਲਿਆ ਅਤੇ ਉਸ ਨੇ ਬੜੀ ਮੁਸ਼ਕਲ ਨਾਲ ਕਿਸੇ ਨਾ ਕਿਸੇ ਤਰ੍ਹਾਂ ਬੈੱਡ ਦੀ ਵਿਵਸਥਾ ਤਾਂ ਕਰ ਲਈ ਪਰ ਉਸ ਦਾ ਸੰਘਰਸ਼ ਖ਼ਤਮ ਨਾ ਹੋਇਆ।

ਇਹ ਵੀ ਪੜ੍ਹੋ : ਕੈਪਟਨ ਵੱਲੋਂ 'ਕੋਰੋਨਾ' ਖ਼ਿਲਾਫ਼ ਜੰਗ ਲਈ ਖ਼ਾਕਾ ਤਿਆਰ, ਸੰਸਦ ਮੈਂਬਰਾਂ ਵੱਲੋਂ ਪੂਰਨ ਲਾਕਡਾਊਨ ਦੀ ਵਕਾਲਤ

ਜਾਣਕਾਰੀ ਮੁਤਾਬਕ ਅਮਨਦੀਪ ਕੌਰ ਦੀ ਮਾਂ ਸਤਿੰਦਰ ਕੌਰ ਕੋਰੋਨਾ ਪੀੜਤ ਸੀ। ਉਸ ਨੂੰ ਗੁਰੂਗ੍ਰਾਮ (ਦਿੱਲੀ) ਤੋਂ ਲੁਧਿਆਣਾ (ਕਰੀਬ 350 ਕਿਲੋਮੀਟਰ ਦੀ ਦੂਰੀ) ਲਿਆਉਣ ਲਈ ਐਂਬੂਲੈਂਸ ਆਪਰੇਟਰ ਨੇ ਅਮਨਦੀਪ ਕੋਲੋਂ 1 ਲੱਖ, 40 ਹਜ਼ਾਰ ਰੁਪਏ ਮੰਗ ਲਏ। ਅਮਨਦੀਪ ਨੇ ਕਿਹਾ ਕਿ ਉਸ ਕੋਲ ਆਕਸੀਜਨ ਦਾ ਸਟਾਕ ਵੀ ਸੀ। ਉਸ ਨੇ ਜਦੋਂ ਦਲੀਲ ਦਿੱਤੀ ਕਿ ਪੈਸੇ ਬਹੁਤ ਜ਼ਿਆਦਾ ਹਨ ਤਾਂ ਐਂਬੂਲਸ ਡਰਾਈਵਰ ਨੇ ਉਸ ਨੂੰ ਮਨ੍ਹਾਂ ਕਰ ਦਿੱਤਾ। ਅਖ਼ੀਰ 'ਚ ਡਰਾਈਵਰ ਨੇ 20,000 ਰੁਪਏ ਘਟਾਏ ਅਤੇ ਇਕ ਲੱਖ, 20 ਹਜ਼ਾਰ 'ਚ ਅਮਨਦੀਪ ਕੌਰ ਦੀ ਮਾਂ ਨੂੰ ਗੁਰੂਗ੍ਰਾਮ ਤੋਂ ਲੁਧਿਆਣਾ ਹਸਪਤਾਲ ਲੈ ਕੇ ਆਇਆ।

ਇਹ ਵੀ ਪੜ੍ਹੋ : CBSE ਸਕੂਲਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਗੇ ਖੂਹ, ਪਿੱਛੇ ਖਾਈ ਵਾਲੇ ਬਣੇ ਹਾਲਾਤ

ਅਮਨਦੀਪ ਕੋਲ ਹੋਰ ਕੋਈ ਬਦਲ ਨਹੀਂ ਸੀ ਕਿਉਂਕਿ ਉਸ ਦੀ ਮਾਂ ਦੀ ਜ਼ਿੰਦਗੀ ਖ਼ਤਰੇ 'ਚ ਸੀ। ਲੁਧਿਆਣਾ ਦੇ ਦੁੱਗਰੀ ਸਥਿਤ ਹਸਪਤਾਲ 'ਚ ਆਪਣੀ ਮਾਂ ਨੂੰ ਦਾਖ਼ਲ ਕਰਵਾਉਣ ਤੋਂ ਬਾਅਦ ਅਮਨਦੀਪ ਨੇ ਐਂਬੂਲੈਂਸ ਦੇ ਬਿੱਲ ਦੀ ਰਸੀਦ ਆਪਣੇ ਰਿਸ਼ਤੇਦਾਰਾਂ ਸਮੇਤ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ। ਜਦੋਂ ਇਹ ਸਾਰਾ ਮਾਮਲਾ ਦਿੱਲੀ ਪੁਲਸ ਦੇ ਧਿਆਨ 'ਚ ਆਇਆ ਤਾਂ ਐਂਬੂਲੈਂਸ ਆਪਰੇਟਿੰਗ ਫਰਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ : ਜਿਸਮਾਨੀ ਸਬੰਧਾਂ ਦਾ ਸੱਦਾ ਦੇ ਅਣਜਾਣ ਥਾਂ 'ਤੇ ਲਿਜਾਂਦੀਆਂ ਸੀ ਜਨਾਨੀਆਂ, ਫਿਰ ਸ਼ੁਰੂ ਹੁੰਦਾ ਸੀ ਗੰਦਾ ਖੇਡ

ਇਸ ਤੋਂ ਬਾਅਦ ਅਮਨਦੀਪ ਕੌਰ ਨੂੰ ਸਾਰੇ ਪੈਸੇ ਵਾਪਸ ਮਿਲ ਗਏ। ਅਮਨਦੀਪ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨੂੰ ਕੋਵਿਡ ਮਰੀਜ਼ਾਂ ਦੀ ਮਦਦ ਲਈ ਖ਼ਰਚ ਕਰੇਗੀ। ਜ਼ਿਕਰਯੋਗ ਹੈ ਕਿ ਇਸ ਸਮੇਂ ਦਿੱਲੀ 'ਚ ਕੋਰੋਨਾ ਕਾਰਨ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ ਅਤੇ ਸਿਹਤ ਸਹੂਲਤਾਂ ਦੀ ਘਾਟ ਹੋ ਗਈ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਕੋਰੋਨਾ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਪੰਜਾਬ ਵੱਲ ਰੁੱਖ ਕਰ ਰਹੇ ਹਨ। ਇਸ ਦੌਰਾਨ ਉਹ ਕਈ ਥਾਵਾਂ 'ਤੇ ਲੁੱਟ ਦਾ ਸ਼ਿਕਾਰ ਬਣ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita