ਕੋਰੋਨਾ ਕਾਰਣ ਹੋ ਰਹੀਆ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਹੀਂ ਲੈ ਰਿਹਾ ਨਾਮ

04/06/2021 8:26:35 PM

ਕਪੂਰਥਲਾ (ਮਹਾਜਨ)-ਜ਼ਿਲੇ ‘ਚ ਲਗਾਤਾਰ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਹੈ ਜੋ ਕਿ ਬੇਹਦ ਚਿੰਤਾਜਨਕ ਹੈ ਤੇ ਜੇ ਇਹ ਆਉਣ ਵਾਲੇ ਦਿਨਾਂ ‘ਚ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 300 ਤੋਂ ਪਾਰ ਚਲੀ ਜਾਵੇਗੀ। ਪਿਛਲੇ ਕੁਝ ਦਿਨਾਂ ਤੋਂ ਸੈਂਕਡ਼ਿਆਂ ਦੇ ਹਿਸਾਬ ਨਾਲ ਆ ਰਹੇ ਕੋਰੋਨਾ ਪਾਜੇਟਿਵ ਕੇਸਾਂ ਦੌਰਾਨ ਮੰਗਲਵਾਰ ਨੂੰ ਸੈਂਕਡ਼ੇ ਤੋਂ ਘੱਟ ਆਏ ਨਵੇਂ ਪਾਜੇਟਿਵ ਕੇਸਾਂ ਨਾਲ ਕੁਝ ਰਾਹਤ ਮਿਲੀ। ਜਿਸ ਨਾਲ ਐਕਟਿਵ ਮਰੀਜਾਂ ਦੀ ਗਿਣਤੀ ‘ਚ ਕੁਝ ਕਮੀ ਹੋਈ ਹੈ। ਜੇਕਰ ਲੋਕ ਚਾਹੁੰਦੇ ਹਨ ਕਿ ਸਰਕਾਰ ਹੋਰ ਪਾਬੰਦੀਆਂ ਨਾ ਵਧਾਏ ਤਾਂ ਉਨ੍ਹਾਂ ਨੂੰ ਖੁਦ ਹੀ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਦੇ ਅਧਾਰ ‘ਤੇ ਜ਼ਿਲੇ ‘ਚ 84 ਨਵੇਂ ਮਰੀਜਾਂ ਦੀ ਪੁਸ਼ਟੀ ਕੀਤੀ ਗਈ ਹੈ। ਉੱਥੇ ਹੀ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਮਰੀਜਾਂ ‘ਚੋਂ 141 ਮਰੀਜਾਂ ਦੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਤੋਂ ਬਾਅਦ ਘਰਾਂ ਨੂੰ ਭੇਜ ਦਿੱਤਾ ਹੈ। ਉਧਰ ਕੋਰੋਨਾ ਦੇ ਕਾਰਨ 3 ਲੋਕਾਂ ਦੀ ਮੌਤ ਹੋਈ। ਜਿਸ ‘ਚ 68 ਸਾਲਾ ਮਹਿਲਾ ਵਾਸੀ ਕਪੂਰਥਲਾ, 63 ਸਾਲਾ ਮਹਿਲਾ ਵਾਸੀ ਪਿੰਡ ਰਾਨੀਪੁਰ ਤੇ 75 ਸਾਲਾ ਮਹਿਲਾ ਵਾਸੀ ਕਪੂਰਥਲਾ ਸ਼ਾਮਲ ਹਨ ਜੋ ਬੀਤੇ ਦਿਨੀਂ ਪਾਜੇਟਿਵ ਪਾਏ ਜਾਣ ਦੇ ਬਾਅਦ ਵੱਖ-ਵੱਖ ਹਸਪਤਾਲਾਂ ‘ਚ ਆਪਣਾ ਇਲਾਜ ਕਰਵਾ ਰਹੇ ਸਨ ਪਰ ਹਾਲਤ ‘ਚ ਸੁਧਾਰ ਨਾ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਸਿਵਲ ਸਰਜਨ ਡਾ. ਸੀਮਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1901 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਸ ‘ਚ ਕਪੂਰਥਲਾ ਤੋਂ 459, ਫਗਵਾਡ਼ਾ ਤੋਂ 344, ਭੁਲੱਥ ਤੋਂ 127, ਸੁਲਤਾਨਪੁਰ ਲੋਧੀ ਤੋਂ 103, ਬੇਗੋਵਾਲ ਤੋਂ 132, ਢਿਲਵਾਂ ਤੋਂ 176, ਕਾਲਾ ਸੰਘਿਆਂ ਤੋਂ 144, ਫੱਤੂਢੀਂਗਾ ਤੋਂ 101, ਪਾਂਛਟਾ ਤੋਂ 192 ਤੇ ਟਿੱਬਾ ਤੋਂ 123 ਲੋਕਾਂ ਦੇ ਸੈਂਪਲ ਲਏ ਗਏ ਹਨ।

ਨੋਟ- ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ, ਸਾਨੂੰ ਇਸ ਬਾਰੇ ਆਪਣੀ ਕੀਮਤੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

Sunny Mehra

This news is Content Editor Sunny Mehra