ਕੋਰੋਨਾ ਲਾਗ ਦੀ ਬੀਮਾਰੀ ਨਾਲ 2 ਜਨਾਨੀਆਂ ਸਮੇਤ 3 ਦੀ ਮੌਤ

Friday, Dec 04, 2020 - 05:24 PM (IST)

ਬਠਿੰਡਾ (ਵਰਮਾ) : ਕੋਰੋਨਾ ਲਾਗ ਦੀ ਬੀਮਾਰੀ ਕਾਰਨ ਜ਼ਿਲ੍ਹੇ 'ਚ 2 ਜਨਾਨੀਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਕੀਤੇ। ਜਾਣਕਾਰੀ ਅਨੁਸਾਰ ਨਹੀਆਂਵਾਲਾ ਦੀ ਰਹਿਣ ਵਾਲੀ 60 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਉਸ ਨੂੰ 1 ਦਸੰਬਰ ਨੂੰ ਫ਼ਰੀਦਕੋਟ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪ੍ਰਸ਼ਾਸਨ ਵਲੋਂ ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਦੇ ਵਰਕਰ ਜੱਗਾ, ਮਨੀ ਕਰਨ, ਰਾਜਕੁਮਾਰ ਅਤੇ ਸਿਹਤ ਕਰਮਚਾਰੀ ਸਿਵਲ ਹਸਪਤਾਲ ਬਠਿੰਡਾ ਤੋਂ ਫਰੀਦਕੋਟ ਮੈਡੀਕਲ ਕਾਲਜ ਪਹੁੰਚੇ। ਜਿੱਥੋਂ ਮ੍ਰਿਤਕ ਹਰਪਾਲ ਕੌਰ ਦੀ ਲਾਸ਼ ਨੂੰ ਪਿੰਡ ਨਹੀਆਂਵਾਲਾ ਵਿਖੇ ਲਿਆਂਦਾ ਗਿਆ।

ਸਹਾਰਾ ਟੀਮ ਨੇ ਪੀ. ਪੀ. ਈ. ਕਿੱਟਾਂ ਪਾ ਕੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਸਸਕਾਰ ਕੀਤਾ। ਇਸੇ ਤਰ੍ਹਾਂ ਬਠਿੰਡਾ ਦੇ ਰਹਿਣ ਵਾਲੇ 59 ਸਾਲਾ ਵਿਅਕਤੀ ਨੂੰ 8 ਨਵੰਬਰ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ 4 ਦਸੰਬਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਤੋਂ ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਜੱਗਾ ਸਹਾਰਾ, ਰਾਜਿੰਦਰ ਕੁਮਾਰ, ਹਰਬੰਸ ਸਿੰਘ, ਤਿਲਕ ਰਾਜ, ਰਾਜਕੁਮਾਰ ਨੇ ਪੀ. ਪੀ. ਈ. ਕਿੱਟਾਂ ਪਾ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ। ਇਸ ਤੋਂ ਇਲਾਵਾ ਬੀਬੀਵਾਲਾ ਰੋਡ ਦੀ ਰਹਿਣ ਵਾਲੀ ਇਕ 69 ਸਾਲਾ ਔਰਤ ਦੀ ਜਲੰਧਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ, ਜੋ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਵੀ ਜੂਝ ਰਹੀ ਸੀ।

ਪਰਿਵਾਰ ਵਲੋਂ ਲਾਸ਼ ਨੂੰ ਬਠਿੰਡਾ ਲਿਆਂਦਾ ਗਿਆ। ਜਿੱਥੇ ਸਥਾਨਕ ਸ਼ਮਸ਼ਾਨਘਾਟ ਦਾਣਾ ਮੰਡੀ 'ਚ ਸਹਾਰਾ ਜਨ ਸੇਵਾ ਟੀਮ ਮਨੀ ਕਰਨ, ਜੱਗਾ ਸਹਾਰਾ, ਤਿਲਕ ਰਾਜ, ਹਰਬੰਸ ਸਿੰਘ ਅਤੇ ਗੌਤਮ ਗੋਇਲ ਨੇ ਪੀ. ਪੀ. ਈ. ਕਿੱਟਾਂ ਪਾ ਕੇ ਪੂਰੇ ਸਨਮਾਨ ਨਾਲ 3 ਦਸੰਬਰ ਦੀ ਰਾਤ ਨੂੰ ਪਰਿਵਾਰ ਦੀ ਹਾਜ਼ਰੀ 'ਚ ਅੰਤਿਮ ਸੰਸਕਾਰ ਕੀਤਾ ਗਿਆ।

Gurminder Singh

This news is Content Editor Gurminder Singh