''ਕੋਰੋਨਾ ਕਰਫਿਊ'' ਦੌਰਾਨ ''ਮੋਹਾਲੀ'' ਸ਼ਹਿਰ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ

03/30/2020 4:47:19 PM

ਮੋਹਾਲੀ (ਕਮਲਜੀਤ, ਅਨਿਲ, ਪਵਨ, ਬਠਲਾ, ਰਣਬੀਰ, ਗਗਨਦੀਪ) : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ।

ਹਾਲਾਂਕਿ ਕਈ ਲੋਕ ਤਾਂ ਇਨ੍ਹਾਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ ਪਰ ਕਈ ਲੋਕਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਅਤੇ ਉਹ ਵਾਰ-ਵਾਰ ਰੋਕਣ 'ਤੇ ਵੀ ਭੀੜ ਇਕੱਠੀ ਕਰਨੋਂ ਬਾਜ਼ ਨਹੀਂ ਆ ਰਹੇ।

ਸਭ ਕੁਝ ਪੰਜਾਬ ਦੇ ਹਰ ਸ਼ਹਿਰ 'ਚ ਹੋ ਰਿਹਾ ਹੈ। ਮੋਹਾਲੀ ਸ਼ਹਿਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਅੱਜ ਸ਼ਹਿਰ ਦਾ ਸਾਰੇ ਬੈਂਕ ਖੁੱਲ੍ਹੇ ਰਹੇ। ਇਸ ਦੌਰਾਨ ਕਿਤੇ ਲੋਕ ਆਰਾਮ ਨਾਲ ਬੈਂਕਾਂ ਦੇ ਅੰਦਰ ਜਾਂਦੇ ਦਿਖਾਈ ਦਿੱਤੇ ਤਾਂ ਕਿਤੇ ਲੋਕਾਂ ਦੀ ਭੀੜ ਲੱਗੀ ਦਿਖੀ।

ਹਾਲਾਂਕ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਬਜ਼ੀਆਂ ਤੇ ਰਾਸ਼ਨ-ਪਾਣੀ ਘਰ-ਘਰ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵੈਨਾਂ ਆਦਿ 'ਚ ਸਬਜ਼ੀਆਂ ਅਤੇ ਹੋਰ ਸਮਾਨ ਲੋਕਾਂ ਨੂੰ ਘਰਾਂ 'ਚ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਸਬਜ਼ੀ ਵੇਚਣ ਵਾਲਿਆਂ ਲਈ ਵਿਸ਼ੇਸ਼ ਪਾਸ ਬਣਾਏ ਗਏ ਹਨ। ਉੱਥੇ ਹੀ ਮੈਡੀਕਲ ਦੀਆਂ ਦੁਕਾਨਾਂ 'ਤੇ ਵੀ ਦਵਾਈਆਂ ਆਦਿ ਲੋਕਾਂ ਨੂੰ ਮਿਲ ਰਹੀਆਂ ਹਨ।  

ਕਈ ਮੈਡੀਕਲ ਦੀਆਂ ਦੁਕਾਨਾਂ 'ਤੇ ਦੂਰੀ ਬਣਾਈ ਰੱਖਣ ਦੇ ਨੋਟਿਸ ਵੀ ਲਾਏ ਗਏ ਹਨ।ਮੋਹਾਲੀ ਤੋਂ ਸੰਗਰੂਰ ਲਈ ਪੈਦਲ ਨਿਕਲਿਆ ਨੌਜਵਾਨ
ਇੱਥੇ ਮੋਹਾਲੀ ਦੇ ਫੇਜ਼-6 ਦਾ ਰਹਿਣ ਵਾਲਾ ਇਕ ਨੌਜਵਾਨ ਪਿੰਡ ਮੰਗਾਂਵਾਲ ਤੋਂ ਪੈਦਲ ਹੀ ਸੰਗਰੂਰ ਲਈ ਨਿਕਲ ਗਿਆ।ਇਸ ਨੌਜਵਾਨ ਦਾ ਕਹਿਣਾ ਹੈ ਕਿ ਹਾਲਾਤ ਆਮ ਹੋਣ ਤੱਕ ਪਰਿਵਾਰ 'ਚ ਰਹਿਣਾ ਹੀ ਸਹੀ ਹੈ। ਉਸ ਨੇ ਆਪਣੇ ਸਾਥੀਆਂ ਸਮੇਤ ਆ ਰਹੀਆਂ ਪਰੇਸ਼ਾਨੀਆਂ ਵੀ ਸਾਂਝੀਆਂ ਕੀਤੀਆਂ।

 

Babita

This news is Content Editor Babita