ਕੈਪਟਨ ਸਰਕਾਰ ਦਾ ਐਲਾਨ, ਕੋਰੋਨਾ ਕਾਰਣ ਪੱਤਰਕਾਰ ਦੀ ਮੌਤ ''ਤੇ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਮੁਆਵਜ਼ਾ

08/25/2020 6:16:15 PM

ਚੰਡੀਗੜ੍ਹ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਐਲਾਨ ਮੁਤਾਬਕ ਸੂਬੇ ਵਿਚ ਜੇਕਰ ਕਿਸੇ ਪੱਤਰਕਾਰ ਦੀ ਕੋਰੋਨਾ ਕਾਰਣ ਮੌਤ ਹੁੰਦੀ ਹੈ ਤਾਂ ਪੰਜਾਬ ਸਰਕਾਰ ਵਲੋਂ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਹ ਐਲਾਨ 'ਐਕਰੈਡਿਟਿਡ ਪੱਤਰਕਾਰਾਂ' (ਮਾਨਤਾ ਪ੍ਰਾਪਤ ਪੱਤਰਕਾਰਾਂ) ਲਈ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਨੁਸਾਰ ਕੋਵਿਡ-19 ਦਾ ਸ਼ਿਕਾਰ ਹੋ ਕੇ ਜਾਨ ਗੁਆ ਲੈਣ ਵਾਲੇ ਕਿਸੇ ਵੀ ਐਕਰੈਡਿਟਿਡ ਪੱਤਰਕਾਰ (ਮਾਨਤਾ ਪ੍ਰਾਪਤ ਪੱਤਰਕਾਰਾਂ) ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ ਸਰਕਾਰ ਵਲੋਂ 10 ਲੱਖ ਰੁਪਏ ਦਿੱਤੇ ਜਾਣਗੇ। ਠੁਕਰਾਲ ਨੇ ਦੱਸਿਆ ਕਿ ਇਹ ਫ਼ੈਸਲਾ ਪਟਿਆਲਾ ਦੇ ਇਕ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੀ ਬੀਤੇ ਦਿਨੀਂ ਕੋਵਿਡ-19 ਕਾਰਣ ਮੌਤ ਹੋਣ ਜਾਣ ਤੋਂ ਬਾਅਦ ਲਿਆ ਗਿਆ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਡਰਾਈਵਿੰਗ ਲਾਇਸੰਸ, ਆਰ.ਸੀ. ਤੇ ਪਰਮਿਟਾਂ ਦੀ ਮਿਆਦ ਵਧਾਈ 

Gurminder Singh

This news is Content Editor Gurminder Singh