ਕਰਜ਼ਾ ਨਾ ਮੋੜਨ ਵਾਲੇ ਕਿਸਾਨ ਨੂੰ ਭੇਜਿਆ ਜੇਲ

06/24/2018 1:59:51 PM

ਧੂਰੀ (ਸੰਜੀਵ ਜੈਨ) — ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਵਲੋਂ ਕਰਜ਼ਾ ਵਸੂਲੀ ਮੁਹਿੰਮ ਤਹਿਤ ਕਰਜ਼ਾ ਨਾ ਮੋੜਨ ਪਿੰਡ ਪੁੰਨਾਂਵਾਲ ਦੇ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਗਏ ਕਿਸਾਨ ਜਨਕ ਰਾਜ ਨੂੰ ਸਬ ਜੇਲ ਮਾਲੇਰਕੋਟਲਾ ਵਿਖੇ ਭੇਜਿਆ ਗਿਆ ਹੈ।
ਇਸ ਸਬੰਧੀ ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਦੇ ਮੈਨੇਜਰ ਜਸਵੀਰ ਸਿੰਘ ਬਲਿੰਗ ਨੇ ਦੱਸਿਆ ਕਿ ਉਕਤ ਕਰਜ਼ਦਾਰ ਨੇ ਸਾਲ 2011 'ਚ ਕੇ. ਸੀ. ਸੀ. ਵਾਸਤੇ ਮੁਬਲਿਗ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਦਾਰ ਵਲੋਂ ਕਰਜ਼ਾ ਲੈਣ ਉਪਰੰਤ ਇਕ ਵੀ ਕਿਸ਼ਤ ਆਪਣੇ ਕਰਜ਼ਾ ਖਾਤੇ 'ਚ ਜਮ੍ਹਾ ਨਾ ਕਰਵਾਉਣ ਤੇ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਕਰਜ਼ੇ ਦੀ ਕੋਈ ਅਦਾਇਗੀ ਨਾ ਕਰਨ ਕਰਕੇ ਉਸ ਨੂੰ ਬੈਂਕ ਵਲੋਂ ਡਿਫਾਲਟਰ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਕਾਰਨ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰੂਰ ਵਲੋਂ ਕਰਜ਼ਦਾਰ ਕਿਸਾਨ ਨੂੰ ਸਬ ਜੇਲ ਮਾਲੇਰਕੋਟਲਾ ਭੇਜਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਸਾਨ ਜਥੇਬੰਦੀਆਂ ਵਲੋਂ ਉਕਤ ਕਿਸਾਨ ਨੂੰ ਬਿਨ੍ਹਾਂ ਕੱਪੜਿਆਂ ਤੋਂ ਗ੍ਰਿਫਤਾਰ ਕਰਨ ਦੇ ਲਾਏ ਦੋਸ਼ਾਂ ਤੋਂ ਵੀ ਸਾਫ ਇਨਕਾਰ ਕੀਤਾ। ਇਸ ਮੌਕੇ ਗਗਨਦੀਪ ਜਿੰਦਲ ਫੀਲਡ ਅਫਸਰ, ਆਜੇਸ ਕੁਮਾਰ ਫੀਲਡ ਅਫਸਰ, ਹਰਮਨਜੀਤ ਸਿੰਘ ਕਲਰਕ ਆਦਿ ਵੀ ਮੌਜੂਦ ਸਨ।