ਪੁਰਾਣੇ ਫਾਰਮੂਲੇ ਨਾਲ ਹੀ ਤੈਅ ਹੋਏਗੀ ਕਨਵਰਜ਼ਨ ਫੀਸ

09/15/2017 9:45:12 AM


ਚੰਡੀਗੜ੍ਹ (ਵਿਜੇ) - ਪਿਛਲੇ ਚਾਰ ਸਾਲਾਂ ਤੋਂ ਪ੍ਰਾਪਰਟੀ ਦੇ ਲੀਜ਼ ਹੋਲਡ ਟੂ ਫ੍ਰੀ ਹੋਲਡ ਦਾ ਮਾਮਲਾ ਮਨਿਸਟਰੀ ਆਫ ਹੋਮ ਅਫੇਅਰਸ (ਐੈੱਮ. ਐੈੱਚ. ਏ.) ਕੋਲ ਪੈਂਡਿੰਗ ਪਿਆ ਸੀ ਪਰ ਇਹ ਮਾਮਲਾ ਐੈੱਮ. ਐੈੱਚ. ਏ. ਕੋਲ ਕਿਉਂ ਪਹੁੰਚਾਇਆ ਗਿਆ? ਇਸਦਾ ਜਵਾਬ ਹੁਣ ਚੰਡੀਗੜ੍ਹ ਪ੍ਰਸ਼ਾਸਨ ਹੀ ਖੁਦ ਲੱਭ ਰਿਹਾ ਹੈ ਕਿਉਂਕਿ ਲੀਜ਼ ਹੋਲਡ ਟੂ ਫ੍ਰੀ ਹੋਲਡ ਦਾ ਜੋ ਫਾਰਮੂਲਾ ਪ੍ਰਸ਼ਾਸਨ ਲਾ ਰਿਹਾ ਹੈ, ਉਹ ਪੁਰਾਣਾ ਹੀ ਹੈ। ਖੁਦ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੰਨ ਰਹੇ ਹਨ ਕਿ ਪ੍ਰਾਪਰਟੀ ਦੇ ਫ੍ਰੀ ਹੋਲਡ ਲਈ 1997 ਦਾ ਹੀ ਫਾਰਮੂਲਾ ਲੱਗ ਰਿਹਾ ਹੈ। 

ਅਧਿਕਾਰੀਆਂ ਦਾ ਕਹਿਣਾ ਹੈ ਕਿ ਕਨਵਰਜ਼ਨ ਲਈ ਜੋ ਫੀਸ ਤੈਅ ਕੀਤੀ ਜਾਵੇਗੀ ਉਹ ਕੁਲੈਕਟਰ ਰੇਟ ਦੇ ਆਧਾਰ 'ਤੇ ਹੀ ਹੋਵੇਗੀ। ਭਾਵ ਕਨਵਰਜ਼ਨ ਫੀਸ ਦਾ ਕੋਈ ਵੱਖਰਾ ਫਾਰਮੂਲਾ ਨਹੀਂ ਹੈ। ਪ੍ਰਾਪਰਟੀ ਦੇ ਹਿਸਾਬ ਨਾਲ ਕੁਲੈਕਟਰ ਰੇਟ ਉਸ ਏਰੀਏ ਦਾ ਜਿੰਨਾ ਵੀ ਹੋਵੇਗਾ, ਉਸ ਦੇ 5 ਤੋਂ 20 ਫੀਸਦੀ ਤਕ ਫੀਸ ਪਹਿਲੇ ਦੇ ਫਾਰਮੂਲੇ ਦੇ ਨਾਲ ਕਾਊਂਟ ਹੋਵੇਗੀ ਜੋ ਕਨਵਰਜ਼ਨ ਲਈ ਜਮ੍ਹਾ ਕਰਵਾਉਣੀ ਪਵੇਗੀ। 
ਹੁਣ ਅਧਿਕਾਰੀ ਵੀ ਕਹਿਣ ਲੱਗੇ ਹਨ ਕਿ ਜਦੋਂ ਸਭ ਕੁਝ ਪਹਿਲਾਂ ਵਾਂਗ ਹੀ ਹੈ ਤਾਂ ਕਿਉਂ ਇਸ ਮਾਮਲੇ ਨੂੰ ਐੈੱਮ. ਐੈੱਚ. ਏ. ਤਕ ਪਹੁੰਚਾਇਆ ਗਿਆ?

ਪ੍ਰੋਸੈਸਿੰਗ ਫੀਸ 10 ਹਜ਼ਾਰ ਤਕ
. ਬ੍ਰਾਸ਼ਰ ਕਨਵਰਜ਼ਨ ਲਈ 1000 ਰੁਪਏ
. ਈ. ਡਬਲਿਊ. ਐੈੱਸ. ਹਾਊਸ ਲਈ 1000 ਰੁਪਏ
. ਐੈੱਲ. ਆਈ. ਜੀ. ਹਾਊਸ ਲਈ 5000 ਰੁਪਏ
. ਐੈੱਮ. ਆਈ. ਜੀ. ਹਾਊਸ ਲਈ 10 ਹਜ਼ਾਰ ਰੁਪਏ