ਲਾਹਣ ਤੇ ਸ਼ਰਾਬ ਸਣੇ 2 ਕਾਬੂ

09/10/2017 7:11:59 AM

ਤਰਨਤਾਰਨ,  (ਰਾਜੂ)-  ਥਾਣਾ ਵੈਰੋਵਾਲ ਦੇ ਐੱਚ. ਸੀ. ਦਲਵਿੰਦਰ ਸਿੰਘ ਸਾਥੀ ਕਰਮਚਾਰੀਆਂ ਨਾਲ ਪਿੰਡ ਮੀਆਂਵਿੰਡ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ 'ਤੇ ਦੋਸ਼ੀ ਕਰਮਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੀਆਂਵਿੰਡ ਦੇ ਘਰ 'ਚ ਛਾਪੇਮਾਰੀ ਕਰ ਕੇ 70 ਕਿਲੋ ਲਾਹਣ ਬਰਾਮਦ ਕੀਤੀ।
 ਇਸੇ ਤਰ੍ਹਾਂ ਹੀ ਥਾਣਾ ਸਿਟੀ ਤਰਨਤਾਰਨ ਤੋਂ ਮੁੱਖ ਸਿਪਾਹੀ ਸੁਰਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਨਾਲ ਗਸ਼ਤ ਦੌਰਾਨ ਪੁਲ ਡਰੇਨ ਪਲਾਸੌਰ ਰੋਡ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਹਰਪਾਲ ਸਿੰਘ ਉਰਫ ਭਾਲਾ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਪਲਾਸੌਰ ਦੇ ਘਰ 'ਚ ਰੇਡ ਕੀਤੀ ਗਈ ਤਾਂ ਉਸ ਦੇ ਘਰ 'ਚੋਂ 30,000 ਮਿਲੀ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਮੌਕੇ ਤਫਤੀਸ਼ੀ ਅਫ਼ਸਰ ਐੱਚ. ਸੀ. ਦਲਵਿੰਦਰ ਸਿੰਘ ਥਾਣਾ ਵੈਰੋਵਾਲ ਤੇ ਮੁੱਖ ਸਿਪਾਹੀ ਸੁਰਿੰਦਰ ਸਿੰਘ ਥਾਣਾ ਸਿਟੀ ਤਰਨਤਾਰਨ ਨੇ ਉਕਤ ਦੋਸ਼ੀਆ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।