ਨਾਜਾਇਜ਼ ਸ਼ਰਾਬ ਦੀ ਖੇਪ ਸਣੇ 2 ਕਾਬੂ

06/12/2017 7:49:09 AM

ਫਗਵਾੜਾ, (ਜਲੋਟਾ)- ਪੁਲਸ ਥਾਣਾ ਸਤਨਾਮਪੁਰਾ ਦੀ ਪੁਲਸ ਵਲੋਂ ਨਾਜਾਇਜ਼ ਸ਼ਰਾਬ ਦੀ ਖੇਪ ਸਣੇ 2 ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਮਨੋਜ ਕੁਮਾਰ ਪੁੱਤਰ ਸੀਤਾ ਰਾਮ ਨਿਵਾਸੀ ਹਦੀਆਬਾਦ ਤੇ ਉਦੈ ਕੁਮਾਰ ਪੁੱਤਰ ਦੇਵਨੰਦਨ ਨਿਵਾਸੀ ਧਰਮਪੁਰ ਪਟਨਾ ਬਿਹਾਰ ਹਾਲ ਨਿਵਾਸੀ ਗਲੀ ਨੰਬਰ 8 ਭਗਤਪੁਰਾ ਹੈ, ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।
ਦੋਸ਼ੀਆਂ ਨੂੰ ਪੁਲਸ ਨੇ ਸਥਾਨਕ ਹਦੀਆਬਾਦ ਚੌਕ ਦੇ ਕੋਲੋਂ ਸ਼ੱਕੀ ਹਾਲਤ 'ਚ ਫੜਿਆ ਤੇ ਇਨ੍ਹਾਂ ਦੇ ਕੋਲੋਂ ਭਾਰੀ ਮਾਤਰਾ 'ਚ ਸ਼ਰਾਬ ਦੀ ਖੇਪ ਬਰਾਮਦ ਕੀਤੀ। ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।