ਗੁਰਦੁਆਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਦਾ ਨਿਰਮਾਣ ਨਗਰ ਦੀਆਂ ਸੰਗਤਾਂ ਦੇ ਹਿੰਮਤ ਤੇ ਸਹਿਯੋਗ ਨਾਲ ਕਰਾਇਆ ਆਰੰਭ

09/14/2017 1:48:19 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਪਿੰਡ ਲਾਲੂਘੁੰਮਣ ਸਥਿਤ ਪਰਜਾਪਤਾ ਸਿੰਘਾਂ ਦੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਨੂੰ ਸਮੇਟ ਕੇ ਨਗਰ ਦੀਆਂ ਸੰਗਤਾਂ ਵੱਲੋਂ ਉਸੇ ਸਥਾਨ 'ਤੇ ਨਵੀਂ ਬਿਲਡਿੰਗ ਦੇ ਨਿਰਮਾਣ ਕਾਰਜ ਆਰੰਭ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਬਾਬਾ ਜਗੀਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਨਿਰਮਾਣ ਸ਼ੁਰੂ ਕਰਵਾਉਣ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਅਤੇ ਇਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ 'ਚ ਵੰਡ ਕੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਭਾਈ ਜਗੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਕਈ ਦਹਾਕੇ ਪੁਰਾਣੀ ਹੋਣ ਕਾਰਨ ਉਸਦੀ ਹਾਲਤ ਖਸਤਾ ਹੋ ਗਈ ਸੀ ਅਤੇ ਨਾ ਹੀ ਇਸ ਬਿਲਡਿੰਗ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਛਲੇ ਕਈ ਚਿਰਾਂ ਤੋਂ ਪ੍ਰਕਾਸ਼ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਗੁਰਦੁਆਰਾ ਸਾਹਿਬ ਵਿਖੇ ਇਕ ਆਰਜ਼ੀ ਕਮਰਾ ਤਿਆਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਗਰ ਦੀਆਂ ਸੰਗਤਾਂ ਦੀ ਹਿੰਮਤ ਤੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਨਿਰਮਾਣ ਕਾਰਜ ਆਰੰਭ ਕਰਵਾਏ ਗਏ ਹਨ। ਇਸ ਮੌਕੇ ਬਾਬਾ ਮਹਿਲ ਸਿੰਘ, ਨੰਬਰਦਾਰ ਰਣਜੀਤ ਸਿੰਘ, ਨੱਥਾ ਸਿੰਘ ਲਾਲੂਘੁੰਮਣ, ਪ੍ਰੀਤਮ ਸਿੰਘ ਲਾਲੂਘੁੰਮਣ, ਹਰਬੰਸ ਸਿੰਘ ਲਾਲੂਘੁੰਮਣ, ਦਲਜੀਤ ਸਿੰਘ ਲਾਲੂਘੁੰਮਣ ਆਦਿ ਹਾਜ਼ਰ ਸਨ।