ਤੇਲ ਕੀਮਤਾਂ ''ਚ ਵਾਧੇ ਖਿਲਾਫ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ

06/22/2018 4:33:56 AM

ਭੁਲੱਥ, (ਰਜਿੰਦਰ)- ਦੇਸ਼ ਭਰ ਵਿਚ ਲਗਾਤਾਰ ਵਧੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੇ ਮਹਿੰਗਾਈ ਖਿਲਾਫ ਅੱਜ ਭੁਲੱਥ ਸ਼ਹਿਰ 'ਚ ਕਾਂਗਰਸੀ ਵਰਕਰਾਂ ਵੱਲੋਂ ਹਲਕਾ ਇੰਚਾਰਜ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਦੀ ਅਗਵਾਈ ਹੇਠ ਇਥੋਂ ਦੇ ਥਾਣੇ ਵਾਲੇ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
 ਸੰਬੋਧਨ ਕਰਦਿਆਂ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੇ ਕਿਹਾ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਨੇ ਰੋਜ਼ਾਨਾ ਹੌਲੀ-ਹੌਲੀ ਤੇਲ ਦੀਆਂ ਕੀਮਤਾਂ ਵਧਾਈਆਂ, ਜਿਸ ਕਾਰਨ ਅੱਜ ਇਹ ਕੀਮਤਾਂ ਸਿਖਰ 'ਤੇ ਪਹੁੰਚ ਗਈਆਂ ਹਨ। ਸਰਕਾਰ ਦਾ ਮਹਿੰਗਾਈ 'ਤੇ ਕੋਈ ਕੰਟਰੋਲ ਨਹੀਂ ਹੈ ਅਤੇ ਦੇਸ਼ ਵਿਚ ਮਹਿੰਗਾਈ ਨੇ ਵੀ ਪੂਰੀ ਤੇਜ਼ੀ ਫੜੀ ਹੋਈ ਹੈ। ਤੇਲ ਕੀਮਤਾਂ ਵਧਣ ਨਾਲ ਮਹਿੰਗਾਈ 'ਤੇ ਜ਼ਿਆਦਾ ਅਸਰ ਪੈ ਰਿਹਾ ਹੈ ਤੇ ਹੁਣ ਵਧ ਚੁੱਕੀ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਮੋਦੀ ਸਰਕਾਰ ਖਿਲਾਫ ਗੁੱਸਾ ਭਰਿਆ ਪਿਆ ਹੈ, ਜਿਸ ਦਾ ਨਤੀਜਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਦਾ ਇਕੱਠ ਭੁਲੱਥ ਰੋਡ 'ਤੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਦੀ ਅਗਵਾਈ ਵਿਚ ਹੋਇਆ, ਜਿਥੋਂ ਕਾਂਗਰਸੀ ਵਰਕਰਾਂ ਦਾ ਵੱਡਾ ਹਜੂਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਚੁੱਕ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਾ ਹੋਇਆ ਸ਼ਹਿਰ ਦੇ ਥਾਣੇ ਵਾਲੇ ਚੌਕ ਵਿਖੇ ਪੁੱਜਾ। ਜਿਥੇ ਕਾਂਗਰਸੀ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੀਨੀ. ਮੀਤ ਪ੍ਰਧਾਨ ਬਲਜੀਤ ਸਿੰਘ, ਜਸਵੰਤ ਸਿੰਘ ਭੋਲਾ, ਕੌਂਸਲਰ ਸਰਬਜੀਤ ਕੌਰ, ਕੌਂਸਲਰ ਮਨਪ੍ਰੀਤ ਬੱਬਰ, ਕੌਂਸਲਰ ਜਨਕ ਰਾਣੀ, ਕੌਂਸਲਰ ਸੂਰਜ ਸਿੱਧੂ, ਕੌਂਸਲਰ ਲਕਸ਼ ਚੌਧਰੀ, ਕੌਂਸਲਰ ਕੁਲਦੀਪ ਸਿੰਘ, ਨਰੇਸ਼ ਕੁਮਾਰ ਸਹਿਗਲ, ਰਮਨ ਬੱਬਰ, ਕੁਲਦੀਪ ਸਿੰਘ ਪੰਡੋਰੀ, ਅਸ਼ਵਨੀ ਚਾਵਲਾ, ਯੂਥ ਆਗੂ ਵਰੁਣ ਖੁਰਾਣਾ, ਬਾਬਾ ਦੀਪਕ, ਡਾ. ਸੁਰਿੰਦਰ ਕੱਕੜ, ਸੁਰਿੰਦਰ ਕੁਮਾਰ ਦਾਤਾ, ਡੈਨੀਅਲ ਕਲਿਆਣ, ਗੁਲਸ਼ਨ ਵਧਾਵਨ, ਨਵਦੀਪ, ਅਜੇ ਕੁਮਾਰ, ਠਾਕੁਰ ਨਾਰਾਇਣ, ਰਿੱਕੀ ਸਹਿਗਲ, ਜੋਗਿੰਦਰ ਸਿੰਘ ਸਿੱਧਵਾਂ, ਬਿੰਨੀ ਗੋਪਾਲ, ਤਿਲਕ ਰਾਜ ਸੱਭਰਵਾਲ, ਸੰਤੋਖ ਸਿੰਘ ਕਮਰਾਏ, ਮਹਿੰਦਰ ਸਿੰਘ ਫੌਜੀ, ਮੰਗਲ ਸਿੰਘ, ਹਰਮੇਸ਼ ਕੁਮਾਰ ਰਾਣਾ, ਮਨਦੀਪ ਕੁਮਾਰ, ਪਵਨ ਕੁਮਾਰ, ਮਹਿੰਦਰ ਪਾਲ ਚੌਧਰੀ, ਬਾਬਾ ਗੁਰਦੀਪ, ਗੁਰਦੀਪ ਬੱਬਰ, ਰਛਪਾਲ ਸਿੰਘ ਪਾਲਾ ਆਦਿ ਹਾਜ਼ਰ ਸਨ।

ਨਡਾਲਾ, (ਸ਼ਰਮਾ)- ਤੇਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਖਿਲਾਫ ਪਿੰਡ ਨਿਹਾਲਗੜ੍ਹ ਦੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਭਾਰੀ ਰੋਸ ਮੁਜ਼ਾਹਰਾ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਮੌਕੇ ਪਿੰਡ ਨਿਹਾਲਗੜ੍ਹ ਦੀ ਸਰਪੰਚ ਕੰਵਲਜੀਤ ਕੌਰ ਤੇ ਰਣਜੀਤ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਵੇਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਮਤਾਂ ਨੂੰ ਆਪਣੇ ਢੰਗ ਤਰੀਕਿਆਂ ਨਾਲ ਸਥਿਰ ਰੱਖਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰ ਸਾਲਾ ਰਾਜ ਵਿਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਹਰ ਖੇਤਰ 'ਚ ਵਧੀ ਮਹਿੰਗਾਈ ਨੇ ਗਰੀਬ ਤੇ ਮੱਧ ਵਰਗੀ ਲੋਕਾਂ ਦਾ ਬੁਰਾ ਹਾਲ ਕੀਤਾ ਹੈ। ਮੋਦੀ ਚੋਣਾਂ ਨੇੜੇ ਵੇਖ ਲੋਕਾਂ ਨੂੰ ਨਵੇਂ ਸਬਜ਼ ਬਾਗ ਦਿਖਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਵਰਗ ਦੇ ਲੋਕਾਂ, ਕਿਸਾਨਾਂ, ਟਰਾਂਸਪੋਰਟਰਾਂ ਦੀ ਸਮਰਥਾ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਕੀਮਤਾਂ 'ਚ ਕਮੀ ਨਾ ਕੀਤੀ ਤਾਂ ਕਾਂਗਰਸ ਦੇਸ਼ ਵਿਆਪੀ ਅੰਦੋਲਨ ਕਰੇਗੀ।  ਇਸ ਮੌਕੇ ਰਣਜੀਤ ਸਿੰਘ ਕਾਹਲੋਂ, ਹਰਦੇਵ ਸਿੰਘ ਕਾਹਲੋਂ, ਗੁਰਦੇਵ ਸਿੰਘ ਕਾਹਲੋਂ, ਸੁਲੱਖਣ ਸਾਬਕਾ ਸਰਪੰਚ, ਸੁਖਵੰਤ ਸਿੰਘ, ਟਹਿਲ ਸਿੰਘ, ਬਲਦੇਵ ਰਾਜ, ਸਤਨਾਮ ਸਿੰਘ ਪੰਚ, ਰਣਬੀਰ ਸਿੰਘ ਚੀਮਾ, ਮਨਜੀਤ ਸਿੰਘ ਚੀਮਾ, ਜੋਗਿੰਦਰ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ ਚੀਮਾ, ਬਲਜੀਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਸਾਹਬੀ, ਚਮਨ ਲਾਲ, ਹਰਭਜਨ ਸਿੰਘ ਸਾਹੀ ਤੇ ਹੋਰ ਸੈਂਕੜੇ ਵਰਕਰ ਹਾਜ਼ਰ ਸਨ।

ਢਿੱਲਵਾਂ, (ਜ. ਬ.)– ਅੱਜ ਸਥਾਨਕ ਨਗਰ ਪੰਚਾਇਤ ਦੇ ਦਫ਼ਤਰ ਦੇ ਬਾਹਰ ਕਾਂਗਰਸੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਸਿਕੰਦਰ ਸਿੰਘ ਵਰਾਣਾ ਸਿਆਸੀ ਸਕੱਤਰ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸੀਨੀ. ਆਗੂ ਰਵੀ ਕੁਮਾਰ ਸ਼ਰਮਾ, ਲਖਵਿੰਦਰ ਸਿੰਘ ਹਮੀਰਾ ਬਲਾਕ ਪ੍ਰਧਾਨ ਢਿੱਲਵਾਂ, ਸਟੀਫਨ ਕਾਲਾ ਬਲਾਕ ਪ੍ਰਧਾਨ ਨਡਾਲਾ, ਪ੍ਰੀਤਮ ਸਿੰਘ ਚੀਮਾ, ਦਲਜੀਤ ਸਿੰਘ ਨਡਾਲਾ ਆਦਿ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦਾ ਹਰ ਨਾਗਰਿਕ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਫੁੱਟ ਪਾਊ ਨੀਤੀਆਂ ਕਾਰਨ ਦੇਸ਼ ਪਿੱਛੇ ਜਾ ਰਿਹਾ ਹੈ।  ਇਸ ਮੌਕੇ ਸਿਕੰਦਰ ਸਿੰਘ ਵਰਾਣਾ ਸਿਆਸੀ ਸਕੱਤਰ, ਰਵੀ ਕੁਮਾਰ ਸ਼ਰਮਾ, ਦਲਜੀਤ ਸਿੰਘ ਨਡਾਲਾ, ਕਿਰਨ ਕੁਮਾਰੀ ਪ੍ਰਧਾਨ ਨਗਰ ਪੰਚਾਇਤ, ਬਲਦੇਵ ਸਿੰਘ ਬਿੱਲਾ ਸੀਨੀ. ਆਗੂ, ਮਹਿੰਦਰ ਸਿੰਘ, ਮਲਕੀਤ ਸਿੰਘ ਕੌਂਸਲਰ, ਅਮਰੀਕ ਸਿੰਘ ਟਾਇਰਾਂ ਵਾਲੇ, ਦਰਸ਼ਨ ਸਿੰਘ ਨੰਬਰਦਾਰ, ਰਾਜ ਕੁਮਾਰ ਅਰੋੜਾ, ਵਿਸ਼ਾਲ ਅਰੋੜਾ, ਰਾਕੇਸ਼ ਬਜਾਜ, ਸੰਜੀਵ ਸ਼ਰਮਾ, ਸੁਮਨ ਭਾਰਤੀ, ਬਲਵਿੰਦਰ ਸਿੰਘ ਆਦਿ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।