''ਖੰਨਾ'' ਨਗਰ ਕੌਂਸਲ ''ਤੇ ਕਾਂਗਰਸ ਦਾ ਕਬਜ਼ਾ, 19 ਸੀਟਾਂ ਜਿੱਤ ਕੇ ਵਿਰੋਧੀਆਂ ਨੂੰ ਪਛਾੜਿਆ

02/17/2021 3:41:28 PM

ਖੰਨਾ (ਵਿਪਨ) : ਖੰਨਾ ਨਗਰ ਕੌਂਸਲ 'ਤੇ ਕਾਂਗਰਸ ਪਾਰਟੀ ਨੇ ਆਪਣਾ ਕਬਜ਼ਾ ਜਮਾ ਲਿਆ ਹੈ। ਇੱਥੇ ਕੁੱਲ 33 ਸੀਟਾਂ 'ਤੇ 14 ਫਰਵਰੀ ਨੂੰ ਵੋਟਾਂ ਪਈਆਂ ਸਨ। ਇਨ੍ਹਾਂ 'ਚੋਂ 19 ਸੀਟਾਂ ਹਾਸਲ ਕਰਕੇ ਕਾਂਗਰਸ ਇੱਥੇ ਜੇਤੂ ਰਹੀ। ਸ਼੍ਰੋਮਣੀ ਅਕਾਲੀ ਦਲ ਨੂੰ ਖੰਨਾ 'ਚ 6 ਸੀਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 2 ਅਤੇ ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ ਹਾਸਲ ਕੀਤੀਆਂ। ਖੰਨਾ 'ਚ ਕਿਸਾਨਾਂ ਵੱਲੋਂ ਭਾਜਪਾ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਭਾਜਪਾ ਨੇ ਇੱਥੋਂ 2 ਸੀਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਬੀਬੀਆਂ ਨੂੰ 5 ਰੁਪਏ 'ਚ ਮਿਲੇਗਾ 'ਸੈਨੇਟਰੀ ਨੈਪਕਿਨ', ਸ਼ੁਰੂ ਹੋਈ ਪਹਿਲੀ ਵੈਂਡਿੰਗ ਮਸ਼ੀਨ

ਇਥੇ ਦੱਸ ਦੇਈਏ ਕਿ 14 ਫਰਵਰੀ ਨੂੰ ਪੰਜਾਬ ’ਚ ਹੋਈਆਂ 109 ਨਗਰ ਕੌਂਸਲ/ਨਗਰ ਪੰਚਾਇਤਾਂ ਅਤੇ 8 ਨਗਰ ਨਿਗਮਾਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : 'ਪਟਿਆਲਾ' ਦੇ ਇਨ੍ਹਾਂ ਇਲਾਕਿਆਂ 'ਚ 'ਕਾਂਗਰਸ' ਨੇ ਗੱਡੇ ਜਿੱਤ ਦੇ ਝੰਡੇ, ਜਾਣੋ ਕੀ ਰਿਹਾ ਚੋਣ ਨਤੀਜਾ

ਨਗਰ ਪੰਚਾਇਤ, ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਸਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਰਿਹਾ ਹੈ।

ਇਹ ਵੀ ਪੜ੍ਹੋ : ਸਥਾਨਕ ਚੋਣਾਂ : 'ਸਮਰਾਲਾ' ’ਚ ਕਾਂਗਰਸ ਦੀ ਵੱਡੀ ਜਿੱਤ, 10 ਸਾਲਾਂ ਬਾਅਦ ਮੁੜ ਹਾਸਲ ਕੀਤੀ ਪ੍ਰਧਾਨਗੀ
 

Babita

This news is Content Editor Babita