ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ

08/13/2020 1:39:37 PM

ਗੜ੍ਹਸ਼ੰਕਰ (ਸੰਜੀਵ ਕੁਮਾਰ)— ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਨਾਲ ਲੱਗਦੀ ਬਸਤੀ ਸੈਂਸੀਆਂ ਦੇ ਕਾਂਗਰਸੀ ਸਰਪੰਚ ਜਤਿੰਦਰ ਜੋਤੀ ਨੇ ਬੀ. ਡੀ. ਪੀ. ਓ. ਮਨਜਿੰਦਰ ਕੌਰ ਗੜ੍ਹਸ਼ੰਕਰ 'ਤੇ ਕਥਿਤ ਤੌਰ 'ਤੇ ਰਿਸ਼ਵਤ ਦੇ ਦੋਸ਼ ਲਾਏ ਹਨ। ਕਾਂਗਰਸੀ ਸਰਪੰਚ ਜਤਿੰਦਰ ਜੋਤੀ ਪਿੰਡ ਦਾ ਨੰਬਰਦਾਰ ਵੀ ਹੈ।

ਸਰਪੰਚ ਨੇ ਮਹਿਕਮੇ ਦੇ ਜੇ. ਈ. ਮਦਨ ਲਾਲ 'ਤੇ ਗਾਲੀ-ਗਲੋਚ ਕਰਨ ਅਤੇ ਪੰਚਾਇਤ ਦਾ ਕੰਮ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਇਕ ਵੱਖਰੀ ਸ਼ਿਕਾਇਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਰਪੰਚ ਜਤਿੰਦਰ ਜੋਤੀ ਨੇ ਹਫਤਾ ਕੁ ਪਹਿਲਾਂ ਤਿਆਰ ਕੀਤੇ ਹਲਫੀਆ ਬਿਆਨ ਦੀ ਇਬਾਰਤ 'ਚ ਦੋਸ਼ ਲਗਾਇਆ ਕਿ ਉਹ 4-3-2020 ਨੂੰ ਬੀ. ਡੀ. ਪੀ. ਓ. ਦਫ਼ਤਰ ਵਿਖੇ ਪੰਚਾਇਤ ਦਾ ਕੋਰਮ ਸਬੰਧੀ ਰਜਿਸਟਰ 'ਚ ਮਤਾ ਪਾਉਣ ਲਈ ਗਿਆ ਤਾਂ ਬੀ. ਡੀ. ਪੀ. ਓ. ਮਨਜਿੰਦਰ ਕੌਰ ਨੇ ਕਿਹਾ ਕਿ ਰਜਿਸਟਰ ਦਾ ਕੋਰਮ ਤਾਂ ਪੂਰਾ ਹੋ ਗਿਆ ਹੈ ਅਤੇ ਜੇਕਰ ਕੋਰਮ ਰਜਿਸਟਰ 'ਚ ਮਨਜ਼ੂਰ ਕਰਵਾਉਣਾ ਹੈ ਤਾਂ 15 ਹਜ਼ਾਰ ਰੁਪਏ ਲੱਗਣਗੇ। ਇਹ ਵੀ ਕਿਹਾ ਕਿ ਇਹ ਡੀ. ਸੀ. ਤੋਂ ਵਗਾਰ ਹੈ। ਮੈਂ ਵਿਜੈ ਕੁਮਾਰ ਦੀ ਹਾਜ਼ਰੀ 'ਚ 15 ਹਜ਼ਾਰ ਰੁਪਏ ਬੀ. ਡੀ. ਪੀ. ਓ. ਨੂੰ ਦਿੱਤੇ। ਹੁਣ ਮੈਂ ਜਦ ਬੀ. ਡੀ. ਪੀ. ਓ. ਦਫ਼ਤਰ ਕਿਸੇ ਵੀ ਕੰਮ ਲਈ ਜਾਂਦਾ ਹੈ ਤਾਂ ਮੇਰੇ ਤੋਂ ਬੀ. ਡੀ. ਪੀ. ਓ. ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ।

ਜੇਕਰ ਮੈਂ ਇਨਕਾਰ ਕਰਦਾ ਤਾਂ ਪਿੰਡ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ। ਸਰਪੰਚ ਜਤਿੰਦਰ ਜੋਤੀ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੱਕ ਨੂੰ ਸ਼ਿਕਾਇਤ ਕੀਤੀ ਹੈ। ਸਰਪੰਚ ਨੇ ਕਿਹਾ ਕਿ ਪਿੰਡ 'ਚ ਪਾਣੀ ਦੇ ਨਿਕਾਸ ਲਈ ਜਿਸ ਦਾ 3 ਲੱਖ 70 ਹਜ਼ਾਰ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਸ 'ਚ ਬੀ. ਡੀ. ਪੀ. ਓ. ਅੜਿਕਾ ਪਾ ਰਹੀ ਹੈ।

ਉਥੇ ਹੀ ਇਸ ਸਬੰਧੀ ਬੀ. ਡੀ. ਪੀ. ਓ. ਗੜ੍ਹਸ਼ੰਕਰ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਸਬੰਧੀ ਬੀ. ਡੀ. ਪੀ.ਓ. ਦਫ਼ਤਰ ਦੇ ਜੇ.ਈ. ਮਦਨ ਲਾਲ ਨੇ ਵੀ ਸਰਪੰਚ ਜਤਿੰਦਰ ਜੋਤੀ ਵੱਲੋਂ ਲਗਾਏ ਦੋਸ਼ਾਂ ਨੂੰ ਗ਼ਲਤ ਦੱਸਿਆ।

shivani attri

This news is Content Editor shivani attri