ਡੋਪ ਟੈਸਟ ਮਾਮਲੇ ''ਤੇ ਬੋਲੀ ਬੀਬੀ ਭੱਠਲ, ''ਆਪ'' ਤੇ ਅਕਾਲੀਆਂ ''ਤੇ ਕੀਤੀ ਟਿੱਪਣੀ

11/29/2015 6:12:19 PM

ਸੰਗਰੂਰ : ਸੰਗਰੂਰ ''ਚ ਵਿਸ਼ੇਸ਼ ਤੌਰ ''ਤੇ ਪੁੱਜੀ ਕਾਂਗਰਸ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਨੇ ਡੋਪ ਟੈਸਟ ਮਾਮਲੇ ''ਤੇ ਗੱਲ ਕਰਦਿਆਂ ਕਿਹਾ ਕਿ ਅਕਾਲੀ ਅਤੇ ਆਮ ਆਦਮੀ ਪਾਰਟੀ ਵਾਲੇ ਝੂਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਖੁਦ ਚਾਹੁੰਦੀ ਹੈ ਕਿ ਇਨ੍ਹਾਂ ਦੇ ਡੋਪ ਟੈਸਟ ਕਰਾਏ ਜਾਣੇ ਚਾਹੀਦੇ ਹਨ।
ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੇ ਨਸ਼ਾ ਮੁਕਤੀ ਕੇਂਦਰ ''ਚ ਭਰਤੀ ਹੋਣ ਦੀ ਖਬਰ ਤੋਂ ਬਾਅਦ ਸੂਬੇ ਅੰਦਰ ਸੱਤਾ ਧਿਰ ਅਤੇ ਵਿਰੋਧੀ ਧਿਰ ਵਲੋਂ ਸਾਰੇ ਸਿਆਸੀ ਆਗੂਆਂ ਦੇ ਡੋਪ ਟੈਸਟ ਕਰਾਏ ਜਾਣ ਦੀਆਂ ਚਰਚਾਵਾਂ ਹੋ ਰਹੀਆਂ ਹਨ।

Gurminder Singh

This news is Content Editor Gurminder Singh