ਕਾਂਗਰਸੀ ਵਿਧਾਇਕ ਨੇ ਪੇਸ਼ ਕੀਤੀ ਮਿਸਾਲ, ਖੁਸ਼ ਕਰ ਦਿੱਤੀ ਜਨਤਾ

03/21/2017 5:47:38 PM

ਪਠਾਨਕੋਟ : ਵੀ. ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਦਾ ਦਮ ਭਰਨ ਵਾਲੀ ਕਾਂਗਰਸ ਸਰਕਾਰ ਨੇ ਗੱਡੀਆਂ ਤੋਂ ਲਾਲ ਬੱਤੀ ਤਾਂ ਉੱਡਾ ਦਿੱਤੀ ਹੈ ਪਰ ਭੋਆ ਤੋਂ ਪਾਰਟੀ ਦੇ ਵਿਧਾਇਕ ਜੋਗਿੰਦਰ ਪਾਲ ਨੇ ਇਸ ਤੋਂ ਵੀ ਅਗਾਂਹ ਵੱਧਦਿਆਂ ਹੋਇਆਂ ਸਰਕਾਰੀ ਗੱਡੀ ਦੇ ਨਾਲ-ਨਾਲ ਕਈ ਭੱਤੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜੋਗਿੰਦਰ ਪਾਲ ਦਾ ਤਰਕ ਹੈ ਕਿ ਉਹ ਸਰਕਾਰੀ ਖਰਚੇ ਘਟਾ ਕੇ ਪੰਜਾਬ ਲਈ ਪਾਈ-ਪਾਈ ਬਚਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰੀ ਕਾਰ ਛੱਡਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਰਕਾਰੀ ਦਫਤਰ ਦੀ ਚਾਹ ਵੀ ਬੰਦ ਕਰ ਦਿੱਤੀ ਹੈ। ਬਕੌਲ ਮਨਪ੍ਰੀਤ ਇਹ ਇਕ ਫਾਲਤੂ ਖਰਚਾ ਹੈ। ਫਿਲਹਾਲ ਜੋਗਿੰਦਰ ਪਾਲ ਦੇ ਇਸ ਕਦਮ ਦੀ ਹਲਕੇ ਦੀ ਜਨਤਾ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh