ਸੜਕ ਹਾਦਸੇ ''ਚ ਕਾਂਗਰਸੀ ਆਗੂ ਜ਼ਖਮੀ

12/17/2017 7:54:34 AM

ਬਨੂੜ (ਗੁਰਪਾਲ) - ਰਾਸ਼ਟਰੀ ਰਾਜ ਮਾਰਗ 'ਤੇ 2 ਕਾਰਾਂ ਦੀ ਆਪਸੀ ਟੱਕਰ ਹੋਣ 'ਤੇ ਕਾਂਗਰਸੀ ਆਗੂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਖਜ਼ਾਨ ਸਿੰਘ ਹੁਲਕਾ ਆਪਣੀ ਕਾਰ ਵਿਚ ਸਵਾਰ ਹੋ ਕੇ ਬਨੂੜ ਤੋਂ ਰਾਜਪੁਰਾ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਪਿੰਡ ਜਾਲਸਾਂ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉੁਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿਚ ਕਾਂਗਰਸੀ ਆਗੂ ਜ਼ਖਮੀ ਹੋ ਗਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਡਾਕਟਰਾਂ ਨੇ ਉੁਸ ਦੀ ਮੱਲ੍ਹਮ-ਪੱਟੀ ਕਰਨ ਉਪਰੰਤ ਘਰ ਭੇਜ ਦਿੱਤਾ।