ਰਾਜੀਵ ਗਾਂਧੀ ਦੇ ਬੁੱਤ ਨੂੰ ਦਸਤਾਰ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਮੰਡ ਨੇ ਮੰਗੀ ਮੁਆਫੀ

01/02/2019 6:55:59 PM

ਲੁਧਿਆਣਾ (ਵੈਬ ਡੈਸਕ)-ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀ ਦਲ ਨਾਲ ਸੰਬੰਧਤ ਯੂਥ ਵਰਕਰਾਂ ਵਲੋਂ ਕਾਲਖ ਮਲਣ ਤੋਂ ਬਾਅਦ ਆਪਣੀ ਦਸਤਾਰ ਨਾਲ ਬੁੱਤ ਦੀ ਸਫਾਈ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਮੁਆਫੀ ਮੰਗੀ ਹੈ।ਉਨ੍ਹਾਂ ਕਿਹਾ ਕਿ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਹੈ, ਦਸਤਾਰ ਨਾਲ ਮੈਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ। ਮੈਂ ਪੂਰੇ ਸਿੱਖ ਸਮਾਜ ਤੋਂ ਮੁਆਫੀ ਮੰਗਦਾ ਹਾਂ। ਮੈਂ ਇਹ ਕੰਮ ਜਾਣ ਬੁਝ ਕੇ ਨਹੀਂ ਕੀਤਾ ਸੀ ਸਗੋਂ ਅਣਜਾਣੇ  ‘ਚ ਇਹ ਭੁੱਲ ਹੋ ਗਈ। ਉਨ੍ਹਾਂ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮੇਰੇ ਵਾਂਗ ਉਹ ਅਕਾਲੀ ਦਲ ਦੇ ਵਰਕਰ ਵੀ ਗਾਂਧੀ ਪਰਿਵਾਰ ਤੋਂ ਮੁਆਫੀ ਮੰਗਣ, ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੀ ਗਲਤੀ ਕੀਤੀ ਸੀ।

ਜਿਕਰਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਦਲ ਨਾਲ ਸੰਬੰਧਤ ਕੁਝ ਵਰਕਰਾਂ ਵਲੋਂ ਰਾਜੀਵ ਗਾਂਧੀ ਦੇ ਲੁਧਿਆਣਾ ‘ਚ ਲਗੇ ਬੁੱਤ ‘ਤੇ ਕਾਲਖ ਮਲ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਾਂਗਰਸੀ ਆਗੂ ਮੰਡ ਨੇ ਬੁੱਤ ਤੋਂ ਕਾਲਖ ਆਪਣੀ ਦਸਤਾਰ ਨਾਲ ਸਾਫ ਕਰ ਦਿੱਤੀ ਸੀ। ਦਸਤਾਰ ਨਾਲ ਬੁੱਤ ਦੀ ਸਫਾਈ ਕਰਨ ਕਾਰਨ ਇਹ ਮਾਮਲਾ ਲਗਾਤਾਰ ਤੁਲ ਫੜ੍ਹਦਾ ਜਾ ਰਿਹਾ ਸੀ।

Arun chopra

This news is Content Editor Arun chopra