ਕੈਪਟਨ ਨੇ ਰਵਾਨਾ ਕੀਤੀ ''ਪੰਜਾਬ ਕਾਂਗਰਸ ਐਕਸਪ੍ਰੈਸ''

09/24/2016 4:10:23 PM

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਲਈ ਘਰ-ਘਰ ਆਪਣੀਆਂ ਨੀਤੀਆਂ ਪਹੁੰਚਾਉਣ ਲਈ ਸੂਬਾ ਕਾਂਗਰਸ ਵਲੋਂ ਸੂਬੇ ਭਰ ਵਿਚ ਆਪਣੀਆਂ 13 ਬੱਸਾਂ ਭੇਜੀਆਂ ਜਾ ਰਹੀਆਂ ਹਨ। ਸੀਨੀਅਰ ਲੀਡਰਾਂ ਨਾਲ ਲੈਸ ਇਹ ਬੱਸਾਂ 37 ਦਿਨਾਂ ਵਿਚ ਪੰਜਾਬ ਦੀ ਫੇਰੀ ਲਗਾ ਕੇ ਜਨਤਾ ਨਾਲ ਰਾਬਤਾ ਕਾਇਮ ਕਰਨਗੀਆਂ। ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬੀਕਾ ਸੋਨੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦਾ ਝੰਡਾ ਵਿਖਾ ਕੇ ਬੱਸਾਂ ਨੂੰ ਰਵਾਨਾ ਕੀਤਾ।
ਦੂਜੇ ਪਾਸੇ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਦਾ ਕਹਿਣਾ ਹੈ ਕਿ ਇਸ ਫੇਰੀ ਦੌਰਾਨ ਉਹ ਜਨਤਾ ਦੇ ਸੁਝਾਅ ਸੁਣ ਕੇ ਇਸ ਨੂੰ ਅਮਲ ਵਿਚ ਲਿਆਉਣਗੇ। ਆਮ ਆਦਮੀ ਪਾਰਟੀ ਅਤੇ ਚੌਥੇ ਮੋਰਚੇ ਦੀਆਂ ਸੰਭਾਵਨਾਵਾਂ ਤੋਂ ਬਾਅਦ ਕਾਂਗਰਸ ਆਪਣੀ ਪ੍ਰਚਾਰ ਨੀਤੀ ਵਿਚ ਕੋਈ ਵੀ ਢਿੱਲ ਮੱਠ ਨਹੀਂ ਵਰਤ ਰਹੀ ਹੈ।

Gurminder Singh

This news is Content Editor Gurminder Singh